ਰੰਗਾਂ ਦਾ ਤਿਉਹਾਰ: ਹੋਲਿਕਾ ਦਹਨ ਤੋਂ ਹੋਲੀ ਤੱਕ — ਆਸਥਾ, ਜਿੱਤ ਅਤੇ ਖੁਸ਼ੀਆਂ ਦਾ ਪਰਵ

ਰੰਗਾਂ ਦਾ ਤਿਉਹਾਰ: ਹੋਲਿਕਾ ਦਹਨ ਤੋਂ ਹੋਲੀ ਤੱਕ — ਆਸਥਾ, ਜਿੱਤ ਅਤੇ ਖੁਸ਼ੀਆਂ ਦਾ ਪਰਵ

(ਪਟਿਆਲਾ 2 ਮਾਰਚ – ਨਵਨੀਤ ਬਾਂਸਲ ਨਿਊਜ਼ ਰੂਮ 7 ) ਭਾਰਤ ਦੇ ਪ੍ਰਮੁੱਖ ਤਿਉਹਾਰਾਂ ਵਿੱਚ ਹੋਲੀ ਦਾ ਵਿਸ਼ੇਸ਼ ਸਥਾਨ ਹੈ। ਇਹ ਤਿਉਹਾਰ ਰੰਗਾਂ, ਪਿਆਰ, ਖੁਸ਼ੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਹੋਲਿਕਾ ਦਹਨ ਹੋਲੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਪੌਰਾਣਿਕ ਕਥਾ ਅਨੁਸਾਰ ਭਗਤ ਪ੍ਰਹਲਾਦ ਨੂੰ ਸਾੜਨ ਲਈ ਹੋਲਿਕਾ ਅੱਗ ਵਿੱਚ ਬੈਠੀ ਸੀ, ਪਰ ਪਰਮਾਤਮਾ ਦੀ ਕਿਰਪਾ ਨਾਲ ਪ੍ਰਹਲਾਦ ਸੁਰੱਖਿਅਤ ਬਚ ਗਏ ਅਤੇ ਹੋਲਿਕਾ ਦਹਨ ਹੋ ਗਿਆ। ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਸੱਚਾਈ ਅਤੇ ਭਗਤੀ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਹੋਲੀ ਦਾ ਤਿਉਹਾਰ ਸਮਾਜ ਵਿੱਚ ਪਿਆਰ ਅਤੇ ਸਾਂਝ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੰਦਾ ਹੈ। ਇਸ ਦਿਨ ਲੋਕ ਪੁਰਾਣੇ ਗਿਲੇ-ਸ਼ਿਕਵੇ ਭੁੱਲ ਕੇ ਇਕ-ਦੂਜੇ ਨੂੰ ਰੰਗ ਲਗਾਉਂਦੇ ਹਨ, ਗਲੇ ਮਿਲਦੇ ਹਨ ਅਤੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਇਹ ਤਿਉਹਾਰ ਬਸੰਤ ਰੁੱਤ ਦੇ ਆਗਮਨ ਅਤੇ ਨਵੀਂ ਊਰਜਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।
ਆਓ, ਇਸ ਪਵਿੱਤਰ ਮੌਕੇ ‘ਤੇ ਅਸੀਂ ਬੁਰਾਈਆਂ ਨੂੰ ਛੱਡ ਕੇ ਪਿਆਰ, ਸਦਭਾਵਨਾ ਅਤੇ ਸਕਾਰਾਤਮਕਤਾ ਦੇ ਰੰਗ ਆਪਣੇ ਜੀਵਨ ਵਿੱਚ ਭਰਈਏ।
ਨਿਊਜ਼ਰੂਮ7 ਵੱਲੋਂ ਤੁਹਾਨੂੰ ਹੋਲਿਕਾ ਦਹਨ ਅਤੇ ਹੋਲੀ ਦੀਆਂ ਦਿਲੋਂ ਵਧਾਈਆਂ।

रंगों का उत्सव: होलिका दहन से होली तक — आस्था, विजय और खुशियों का पर्व

(पटियाला मार्च 2 – नवनीत बंसल, न्यूज रूम 7 ) भारत के प्रमुख त्योहारों में होली विशेष स्थान रखती है। यह पर्व रंगों, प्रेम, उल्लास और भाईचारे का प्रतीक है तथा बुराई पर अच्छाई की विजय का संदेश देता है। होलिका दहन होली से एक दिन पूर्व मनाया जाता है। पौराणिक कथा के अनुसार, भक्त प्रह्लाद को जलाने के लिए होलिका अग्नि में बैठी, लेकिन ईश्वर की कृपा से प्रह्लाद सुरक्षित बच गए और होलिका दहन हो गई। यह घटना हमें सिखाती है कि सत्य और भक्ति की हमेशा जीत होती है।
होली का त्योहार समाज में प्रेम और सौहार्द बढ़ाने का अवसर है। इस दिन लोग पुराने मतभेद भुलाकर एक-दूसरे को रंग लगाते हैं, गले मिलते हैं और खुशियां बांटते हैं। यह पर्व वसंत ऋतु के आगमन और नई ऊर्जा का भी प्रतीक माना जाता है।
आइए, इस पावन अवसर पर हम नकारात्मकता को त्यागकर प्रेम, सद्भाव और सकारात्मकता के रंग जीवन में भरें।
*आप सभी को न्यूजरूम7 की ओर से होलिका दहन एवं होली पर्व की हार्दिक शुभकामनाएं।*

More From Author

INDIA STORMS INTO SEMI-FINAL WITH A Fabulous VICTORY WC T20 2026 | India defeats West Indies by 5 wickets

ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਈ.ਐਨ.ਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ

Leave a Reply

Your email address will not be published. Required fields are marked *