ਪੰਜਾਬ ਦੇ ਰਾਜਪਾਲ ਨੇ ਸਮਾਜ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਵਿਅਕਤੀਆਂ ਨੂੰ ਕੀਤਾ ਸਨਮਾਨਿਤ
ਸਤਵਿੰਦਰ ਕੌਰ ਨੂੰ ਸਾਹਿਤ ਖੇਤਰ ਵਿੱਚ ਕੀਤਾ ਸਨਮਾਨਿਤ
(ਪਟਿਆਲ਼ਾ 1 ਫਰਵਰੀ ਕੰਚਨ ਸਚਦੇਵਾ ਨਿਊਜ਼ ਰੂਮ) IMA ਭਵਨ ਚੰਡੀਗੜ੍ਹ ਵਿੱਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਨਾਗਰਿਕਾਂ ਦੇ ਅੰਤਰਰਾਸ਼ਟਰੀ ਦਿਵਸ ਮੌਕੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਮਹਾ ਮਹਿਮ ਸ਼੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਮੌਕੇ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਗੇਡੀਅਰ ਕੇਸ਼ਵ ਚੰਦਰਾ ਅਤੇ ਲਾਰਜ ਮਸ਼ੀਨਰੀ ਦੇ ਪ੍ਰਮੁੱਖ ਨਿਰਯਾਤਕ ਵਰਗ ਵਿੱਚ ਦੋ ਵਾਰ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ, ਹਰਿ ਓਮ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਡਾ. ਬੀ. ਸੀ. ਗੁਪਤਾ (ਸੇਵਾਮੁਕਤ ਆਈ.ਏ.ਐਸ) ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪ੍ਰਧਾਨ ਐਸ.ਸੀ. ਅਗਰਵਾਲ ਨੇ ਸਾਲ 2025 ਦੀ ਸਾਲਾਨਾ ਰਿਪੋਰਟ ਸਭ ਦੇ ਸਾਹਮਣੇ ਪੇਸ਼ ਕੀਤੀ।
ਇਸ ਉਪਰਾਂਤ ਮਹਾ ਮਹਿਮ ਰਾਜਪਾਲ ਵੱਲੋਂ ਚੰਡੀਗੜ੍ਹ ਦੇ ਵਿਸ਼ੇਸ਼ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨੇ ਮੈਡੀਕਲ, ਸਾਹਿਤਕ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਮੈਡੀਕਲ ਖੇਤਰ ਵਿੱਚ ਮੀਨਾ ਬੱਟਾ, ਰਿਚਾ ਗੁਪਤਾ, ਡਾ. ਪ੍ਰਦੀਪ ਅਗਰਵਾਲ, ਡਾ. ਨਿਤਿਨ ਅਗਰਵਾਲ ਅਤੇ ਡਾ. ਜਸਪ੍ਰੀਤ ਸਿੰਘ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ।ਸਾਹਿਤ ਦੇ ਖੇਤਰ ਵਿੱਚ ਜੰਗ ਬਹਾਦੁਰ ਗੋਇਲ, ਪ੍ਰੇਮ ਵਿਜ, ਸ੍ਰੀਮਤੀ ਸਤਵਿੰਦਰ ਕੌਰ ਅਤੇ ਉਸ਼ਾ ਗਰਗ ਨੂੰ ਸਨਮਾਨਿਤ ਕੀਤਾ ਗਿਆ। ਸਮਾਜ ਸੇਵਾ ਦੀ ਸ਼੍ਰੇਣੀ ਵਿੱਚ ਸ਼ਕੁੰਤਲਾ ਸ਼ਰਮਾ, ਪੂਨਮ ਮਾਲਿਕ, ਲਵਲੀਨ ਕੌਰ, ਕਰਨਲ ਕੁਲਬੀਰ ਸਿੰਘ, ਭੂਪਿੰਦਰ ਕੁਮਾਰ, ਬ੍ਰਿਜ ਸਪਰਾ, ਓਮ ਕਟਾਰੀਆ, ਵਰਿੰਦਰ ਸ਼ਰਮਾ, ਸ਼ਾਮ ਲਾਲ ਸਿੰਗਲਾ, ਗੀਤਾ ਗੋਇਲ ਅਤੇ ਵਿਨੈ ਗੋਇਲ ਨੂੰ ਸਨਮਾਨਿਤ ਕੀਤਾ ਗਿਆ।
ਫ਼ੋਟੋ ਗੈਲਰੀ – ਪੰਜਾਬ ਦੇ ਰਾਜਪਾਲ ਅਤੇ ਹੋਰ ਮੈਂਬਰ ਸਾਹਿਤ ਖੇਤਰ ਵਿੱਚ ਸਤਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ।

Many many congratulations 🎉🎈🎉 sweety sister for your great achievement.