ਰਫੀ ਮੈਮੋਰੀਅਲ ਕਲਚਰਲ ਸੋਸਾਇਟੀ ਵੱਲੋਂ ਰਫੀ ਨਾਈਟ 14 ਫਰਵਰੀ ਨੂੰ
(ਪਟਿਆਲਾ 11 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਰਫੀ ਮੈਮੋਰੀਅਲ ਕਲਚਰਲ ਸੁਸਾਇਟੀ (ਰਜਿ.) ਦੇ ਪ੍ਰਧਾਨ ਜੀ.ਐਸ ਗਰੇਵਾਲ ਰਿਟਾਇਰਡ (ਆਈ.ਏ.ਐਸ) ਐਸ.ਕੇ.ਬਾਤਿਸ਼ (ਪੀ.ਸੀ.ਐਸ) ਸੀਨੀਅਰ ਮੀਤ ਪ੍ਰਧਾਨ, ਬਾਲ ਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨਰ ਜਨਰਲ ਸਕੱਤਰ, ਕੇ.ਕੇ ਮਲਹੋਤਰਾ ਤੇ ਹੋਰ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਗਾਮੀ 14 ਫਰਵਰੀ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਰਫੀ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੌਰਵ ਕਿਸ਼ਨ (ਛੋਟਾ ਰਫੀ) ਕੇਰਲਾ ਤੋਂ ਸੰਪਦਾ ਗੋਸਵਾਮੀ ਮੁੰਬਈ ਅਤੇ ਭਾਰਤ ਦੇ ਹੋਰਨਾਂ ਰਾਜਾਂ ਤੋਂ ਵੱਖ – ਵੱਖ ਗੀਤਕਾਰ ਆਪਣੇ ਗੀਤਾ ਰਾਹੀਂ ਇਸ ਸ਼ਾਮ ਦੀ ਸ਼ੋਭਾ ਨੂੰ ਵਧਾਉਣਗੇ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਗੁਰਿੰਦਰ ਭੱਟੀ ਚੇਅਰਮੈਨ ਜੀ.ਬੀ ਰਿਅਲਿਟੀ ਹਾਜ਼ਰ ਹੋਣਗੇ। ਇਹ ਪ੍ਰੋਗਰਾਮ ਟੈਗੋਰ ਥੀਏਟਰ ਵਿਖੇ ਸ਼ਾਮ ਨੂੰ 5 ਵਜੇ ਸ਼ੁਰੂ ਹੋਵੇਗਾ ਅਤੇ ਗੀਤ ਤੇ ਸੰਗੀਤ ਦੀ ਮਹਿਫਿਲ ਦੇਰ ਰਾਤ ਤਕ ਦਰਸ਼ਕਾਂ ਨੂੰ ਮੰਤਰ ਮੁਗਧ ਕਰੇਗੀ। ਇਸ ਮੌਕੇ ਐਨ.ਐਸ ਬਰਾੜ, ਆਰ.ਐਸ ਅਟਵਾਲ, ਮਨਿੰਦਰ ਬਰਾੜ, ਤਜਿੰਦਰ ਸਿੰਘ, ਐਸ.ਐਮ ਗੋਇਲ, ਐਮ.ਐਸ ਓਜਲਾ, ਤਜਿੰਦਰ ਸਿੰਘ ਮੋਖਾ ਅਤੇ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।
ਫੋਟੋ ਗੈਲਰੀ – ਰਫੀ ਮੈਮੋਰੀਅਲ ਕਲਚਰਲ ਸੁਸਾਇਟੀ ਦੇ ਮੈਂਬਰ ਰਫੀ ਨਾਈਟ ਦਾ ਕਾਰਡ ਜਾਰੀ ਕਰਦੇ ਹੋਏ।

Good inniciative Guru ji