ਭਾਰਤ ਵਿੱਚ ਬੰਦ ਹੋ ਸਕਦੇ ਹਨ ਡੀਜ਼ਲ ਅਤੇ ਪੈਟਰੋਲ ਵਾਹਨ / ਆਟੋ ਇੰਡਸਟਰੀ ਲਈ ਗਡਕਰੀ ਦਾ ਸਾਫ਼ ਸੰਦੇਸ਼ / ਗ੍ਰੀਨ ਐਨਰਜੀ ਵੱਲ ਬਦਲੋ ਨਹੀਂ ਤਾਂ ਰਹਿ ਜਾਓਗੇ ਪਿੱਛੇ

ਭਾਰਤ ਵਿੱਚ ਬੰਦ ਹੋ ਸਕਦੇ ਹਨ ਡੀਜ਼ਲ ਅਤੇ ਪੈਟਰੋਲ ਵਾਹਨ / ਆਟੋ ਇੰਡਸਟਰੀ ਲਈ ਗਡਕਰੀ ਦਾ ਸਾਫ਼ ਸੰਦੇਸ਼ / ਗ੍ਰੀਨ ਐਨਰਜੀ ਵੱਲ ਬਦਲੋ ਨਹੀਂ ਤਾਂ ਰਹਿ ਜਾਓਗੇ ਪਿੱਛੇ

(ਬੈਂਗਲੁਰੂ 29 ਅਪ੍ਰੈਲ – ਜਸਵਿੰਦਰ ਜੁਲਕਾ ਅਤੇ ਨਵਨੀਤ ਬਾਂਸਲ, ਨਿਊਜ਼ ਰੂਮ 7) ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੀ ਵਰਤੋਂ ਵਿੱਚ ਵੱਡੀ ਕਮੀ ਆ ਸਕਦੀ ਹੈ ਜਾਂ ਇਹ ਪੂਰੀ ਤਰ੍ਹਾਂ ਬੰਦ ਵੀ ਹੋ ਸਕਦੇ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ Nitin Gadkari ਨੇ ਦੇਸ਼ ਦੀ ਆਟੋ ਮੋਬਾਈਲ ਇੰਡਸਟਰੀ ਨੂੰ ਕੜਾ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਗ੍ਰੀਨ ਐਨਰਜੀ ਤਕਨੀਕਾਂ ਨੂੰ ਜਲਦੀ ਤੋਂ ਜਲਦੀ ਅਪਣਾਇਆ ਜਾਵੇ, ਤਾਂ ਜੋ ਭਾਰਤ ਵਿੱਚ ਆਟੋ ਮੋਬਾਈਲ ਖੇਤਰ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
Bus world India 2026 ਦੌਰਾਨ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਵਾਹਨ ਹੁਣ ਭਾਰਤ ਦੀ ਬਦਲ ਰਹੀ ਟ੍ਰਾਂਸਪੋਰਟ ਨੀਤੀ ਵਿੱਚ ਫਿੱਟ ਨਹੀਂ ਬੈਠਦੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੀ ਮਹਿੰਗੇ ਇੰਧਨ ਦੀ ਆਯਾਤ ‘ਤੇ ਵੱਧ ਰਹੀ ਨਿਰਭਰਤਾ ਆਰਥਿਕ ਸਥਿਰਤਾ ਲਈ ਵੱਡੀ ਚੁਣੌਤੀ ਬਣ ਰਹੀ ਹੈ, ਖਾਸ ਕਰਕੇ ਵਿਸ਼ਵ ਪੱਧਰੀ ਅਣਿਸ਼ਚਿਤਾ ਦੇ ਮਾਹੌਲ ਵਿੱਚ। ਉਨ੍ਹਾਂ ਨੇ ਆਟੋ ਮੋਬਾਈਲ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ੀ ਨਾਲ ਸਾਫ਼ ਅਤੇ ਟਿਕਾਊ ਵਿਕਲਪਾਂ ਵੱਲ ਵਧਣ। ਇਨ੍ਹਾਂ ਵਿੱਚ ਇਲੈਕਟ੍ਰਿਕ ਵਾਹਨ (EVS) ਗ੍ਰੀਨ ਹਾਈਡਰੋਜਨ, ਇਥਨਾਲ ਆਧਾਰਿਤ ਇੰਧਨ, ਅਤੇ CNG/LNG ਤਕਨੀਕਾਂ ਸ਼ਾਮਲ ਹਨ। ਖ਼ਾਸ ਤੌਰ ‘ਤੇ ਸਰਕਾਰੀ ਆਵਾਜਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਤੋਂ ਦੂਰ ਲਿਜਾਣ ‘ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰ ਇਸ ਬਦਲਾਅ ਨੂੰ ਸਮਰਥਨ ਦੇਣ ਲਈ ਕਈ ਢਾਂਚਾਗਤ ਸੁਧਾਰ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਸ ਵਿੱਚ ਬੱਸ ਰਜਿਸਟ੍ਰੇਸ਼ਨ ਲਈ ਸਖ਼ਤ ਨਿਯਮ, ਛੋਟੇ ਨਿਰਮਾਤਾਵਾਂ ਲਈ ਟੈਸਟਿੰਗ ਖਰਚੇ ਘਟਾਉਣ, ਅਤੇ ਗ੍ਰੀਨ ਵਾਹਨਾਂ ਦੀ ਉਤਪਾਦਨ ਸਮਰੱਥਾ ਵਧਾਉਣ ਲਈ ਨਵੀਆਂ ਨੀਤੀਆਂ ਸ਼ਾਮਲ ਹਨ।
ਗਡਕਰੀ ਦਾ ਸੰਦੇਸ਼ ਬਿਲਕੁਲ ਸਪਸ਼ਟ ਹੈ – ਜਿਹੜੀਆਂ ਕੰਪਨੀਆਂ ਗ੍ਰੀਨ ਤਕਨੀਕਾਂ ਨੂੰ ਅਪਣਾਉਣ ਵਿੱਚ ਦੇਰੀ ਕਰਨਗੀਆਂ, ਉਹ ਆਉਣ ਵਾਲੇ ਸਮੇਂ ਵਿੱਚ ਪਿੱਛੇ ਰਹਿ ਸਕਦੀਆਂ ਹਨ, ਕਿਉਂਕਿ ਭਾਰਤ ਤੇਜ਼ੀ ਨਾਲ ਆਤਮਨਿਰਭਰ ਅਤੇ ਟਿਕਾਊ ਗ੍ਰੀਨ ਐਨਰਜੀ ਆਧਾਰਿਤ ਟ੍ਰਾਂਸਪੋਰਟ ਪ੍ਰਣਾਲੀ ਵੱਲ ਵੱਧ ਰਿਹਾ ਹੈ।

भारत में बंद हो सकते हैं डीज़ल और पेट्रोल वाहन /
ऑटो इंडस्ट्री के लिए गडकरी का साफ संदेश /ग्रीन एनर्जी अपनाओ, नहीं तो रह जाओगे पीछे

(बेंगलुरु 29 – अप्रैल जसविंदर जुल्का और नवनीत बंसल, न्यूज़रूम 7) आने वाले समय में भारत में डीज़ल और पेट्रोल वाहनों के उपयोग में भारी कमी आ सकती है या ये पूरी तरह बंद भी हो सकते हैं। केंद्रीय सड़क परिवहन और राजमार्ग मंत्री Nitin Gadkari ने देश की ऑटोमोबाइल इंडस्ट्री को कड़ा संदेश देते हुए कहा है कि ग्रीन एनर्जी तकनीकों को जल्द से जल्द अपनाया जाए, ताकि भारत में ऑटोमोबाइल क्षेत्र का भविष्य सुरक्षित किया जा सके।
Bus world India 2026 के दौरान संबोधित करते हुए गडकरी ने कहा कि पेट्रोल और डीज़ल वाहन अब भारत की बदलती परिवहन नीति में फिट नहीं बैठते। उन्होंने चेतावनी दी कि देश की महंगे ईंधन के आयात पर बढ़ती निर्भरता आर्थिक स्थिरता के लिए एक बड़ी चुनौती बन रही है, खासकर वैश्विक अनिश्चितताओं के बीच।
उन्होंने ऑटोमोबाइल निर्माताओं से अपील की कि वे तेजी से स्वच्छ और टिकाऊ विकल्पों की ओर बढ़ें। इनमें इलेक्ट्रिक वाहन (EVS) ग्रीन हाइड्रोजन, एथेनॉल आधारित ईंधन, और CNG/LNG तकनीकें शामिल हैं। खास तौर पर सार्वजनिक परिवहन प्रणाली को पूरी तरह पेट्रोल और डीज़ल से दूर ले जाने पर जोर दिया गया है। सरकार इस बदलाव को समर्थन देने के लिए कई संरचनात्मक सुधार भी लाने की योजना बना रही है। इसमें बस रजिस्ट्रेशन के लिए सख्त नियम, छोटे निर्माताओं के लिए टेस्टिंग लागत में कमी, और ग्रीन वाहनों के उत्पादन को बढ़ावा देने के लिए नीतियां शामिल हैं।
गडकरी का संदेश बिल्कुल स्पष्ट है – जो कंपनियां ग्रीन तकनीकों को अपनाने में देरी करेंगी, वे आने वाले समय में पीछे रह सकती हैं, क्योंकि भारत तेजी से आत्मनिर्भर और टिकाऊ ग्रीन एनर्जी आधारित परिवहन प्रणाली की ओर बढ़ रहा है।

More From Author

ਫਾਜ਼ਿਲਕਾ, ਪੰਜਾਬ : ਵਿਦਾਈ ਦੇ ਸਮੇਂ ਖੁੱਲੀ ਦੂਲਹੇ ਦੀ ਪੋਲ, ਪਹਿਲੀ ਪਤਨੀ ਨੂੰ ਦੇਖ ਕੇ ਕੰਧ ਟੱਪ ਕੇ ਹੋਇਆ ਫਰਾਰ

Leave a Reply

Your email address will not be published. Required fields are marked *