ਪੰਜਾਬ ਵਿੱਚ ਜਲਦੀ ਬਣੇਗੀ ਭਾਜਪਾ ਦੀ ਸਰਕਾਰ – ਜੈ ਇੰਦਰ ਕੌਰ

Please Read this News in Punjabi and Hindi language.

ਪੰਜਾਬ ਵਿੱਚ ਜਲਦੀ ਬਣੇਗੀ ਭਾਜਪਾ ਦੀ ਸਰਕਾਰ – ਜੈ ਇੰਦਰ ਕੌਰ

ਭਾਜਪਾ ਪੰਜਾਬ ਲੋਕਲ ਬਾਡੀ ਸੈੱਲ ਨੇ ਤਿੰਨ ਰਾਜਾਂ ਵਿੱਚ ਬੀਜੇਪੀ ਦੀ ਜਿੱਤ ਦਾ ਮਨਾਇਆ ਜਸ਼ਨ, ਵੰਡੇ ਲੱਡੂ

(ਪਟਿਆਲਾ, 7 ਮਈ – ਸੰਦੀਪ ਕੌਰ ਸਾਹਿਬਾ / ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਪੰਜਾਬ ਭਾਜਪਾ ਲੋਕਲ ਬਾਡੀ ਸੈੱਲ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਰਹਿਨੁਮਾਈ ਅਤੇ ਇੰਦਰਾਣੀ ਸ਼ੁਕਲਾ ਦੀ ਪ੍ਰਧਾਨਗੀ ਹੇਠ ਪ੍ਰਤਾਪ ਨਗਰ ਵਿੱਚ ਜ਼ਿਲ੍ਹਾ ਸੈੱਲ ਦੇ ਸਾਰੇ ਮੈਂਬਰਾਂ ਵੱਲੋਂ ਭਾਜਪਾ ਨੂੰ ਬੰਗਾਲ, ਪੋਂਡੀਚੇਰੀ ਅਤੇ ਅਸਾਮ ਵਿੱਚ ਮਿਲੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਮੈਂਬਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਮੌਕੇ ‘ਤੇ ਹਾਜ਼ਰ ਸਾਰੇ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਤਿਹਾਸਕ ਜਿੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ ਭਾਜਪਾ ਦੀ ਸਥਾਈ ਸਰਕਾਰ ਬਣੇਗੀ।

ਇਸ ਮੌਕੇ ਵਿਜੈ ਕੁਮਾਰ ਕੁਕਾ (ਜ਼ਿਲ੍ਹਾ ਪ੍ਰਧਾਨ), ਸੰਜੀਵ ਸ਼ਰਮਾ (ਮਹਾਂਮੰਤਰੀ), ਨਿਖਿਲ ਬਾਤਿਸ਼, ਸੰਦੀਪ ਯਾਦਵ, ਰਜਨੀ ਸ਼ਰਮਾ (ਤਿੰਨੇ ਮੰਡਲ ਪ੍ਰਧਾਨ), ਵਰਿੰਦਰ ਬੱਤਰਾ, ਪ੍ਰੇਮ ਸ਼ਰਮਾ (ਜ਼ਿਲ੍ਹਾ ਉਪ-ਪ੍ਰਧਾਨ), ਕਮਲੇਸ਼ ਮਲਹੋਤਰਾ, ਪੁਸ਼ਪੇਂਦਰ ਸੇਠ, ਸ਼ੰਭੂ ਮੰਡਲ, ਇੰਦੂ ਰਾਣਾ, ਰਮਨ ਸ਼ਰਮਾ, ਰਾਮਕਿਸ਼ਨ, ਗਾਇਤਰੀ ਮੰਡਲ, ਅਰਚਨਾ, ਪੂਜਾ, ਪਿੰਕੀ ਯਾਦਵ, ਨੇਹਾ, ਮਾਲਤੀ, ਅਨੀਤਾ, ਮਨਜੀਤ, ਵਿਜੈਲਕਸ਼ਮੀ, ਨਿਰਮਲਾ ਭਾਰਦਵਾਜ, ਉਸ਼ਾ ਸਿੰਘ, ਸੀਮਾ, ਪੂਨਮ ਦੁਬੇ, ਪ੍ਰੇਮਲਤਾ, ਕੋਮਲ, ਬਿਮਲਾ, ਮੋਨਿਕਾ ਰਾਣੀ, ਰੇਨੂ, ਹਰਿਸ਼ ਕੁਮਾਰ, ਰੇਚਲ, ਸੁਖਵਿੰਦਰ ਕੌਰ, ਵਿਨੀਤਾ, ਸਰੋਜ, ਅਵਤਾਰ ਕੌਰ, ਸਤਨਾਮ ਕੌਰ, ਪਰਮਜੀਤ ਕੌਰ, ਮਦਨ ਲਾਲ, ਹਰਿਸ਼ ਕੁਮਾਰ ਅਤੇ ਰਵਿਕਾਂਤ ਸ਼ਰਮਾ ਸਮੇਤ ਹੋਰ ਮੈਂਬਰ ਮੌਜੂਦ ਰਹੇ।

ਫੋਟੋ ਕੈਪਸ਼ਨ : ਜੈ ਇੰਦਰ ਕੌਰ, ਕੇ.ਕੇ. ਮਲਹੋਤਰਾ, ਵਿਜੈ ਕੁਮਾਰ ਕੂਕਾ, ਇੰਦਰਾਣੀ ਸ਼ੁਕਲਾ ਅਤੇ ਹੋਰ ਮੈਂਬਰ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ।

पंजाब में जल्द बनेगी भाजपा की सरकार – जय इंद्र कौर

भाजपा पंजाब लोकल बॉडी सेल ने तीन राज्यों में बीजेपी की जीत का मनाया जश्न, बांटे लड्डू

(पटियाला, 7 मई – संदीप कौर साहिबा / जसविंदर जुल्का, न्यूज़रूम ब्यूरो) पंजाब भाजपा लोकल बॉडी सेल के अध्यक्ष के.के. मल्होत्रा के नेतृत्व और इंद्राणी शुक्ला की अध्यक्षता में प्रताप नगर में जिला सेल के सभी सदस्यों द्वारा भाजपा को बंगाल, पांडिचेरी और असम में मिली जीत का जश्न मनाया गया। इस अवसर पर सदस्यों ने लड्डू बांटकर खुशी व्यक्त की। इस कार्यक्रम में पंजाब भाजपा महिला मोर्चा की अध्यक्ष बीबा जय इंद्र कौर विशेष रूप से शामिल हुईं। उन्होंने उपस्थित सभी सदस्यों का मुंह मीठा करवाकर उन्हें बधाई दी और कहा कि यह ऐतिहासिक जीत इस बात का प्रतीक है कि जल्द ही पंजाब में भी भाजपा की स्थायी सरकार बनेगी।

इस मौके पर विजय कुमार कूका (जिला अध्यक्ष), संजीव शर्मा (महामंत्री), निखिल बातिश, संदीप यादव, रजनी शर्मा (तीनों मंडल अध्यक्ष), वरिंदर बत्तरा, प्रेम शर्मा (जिला उपाध्यक्ष), कमलेश मल्होत्रा, पुष्पेंद्र सेठ, शंभू मंडल, इंदु राणा, रमन शर्मा, रामकिशन, गायत्री मंडल, अर्चना, पूजा, पिंकी यादव, नेहा, मालती, अनीता, मनजीत, विजयलक्ष्मी, निर्मला भारद्वाज, उषा सिंह, सीमा, पूनम दुबे, प्रेमलता, कोमल, बिमला, मोनिका रानी, रेनू, हरीश कुमार, रेचल, सुखविंदर कौर, विनीता, सरोज, अवतार कौर, सतनाम कौर, परमजीत कौर, मदन लाल, हरीश कुमार और रविकांत शर्मा सहित अन्य सदस्य उपस्थित रहे।

फोटो कैप्शन : जय इंद्र कौर, के.के. मल्होत्रा, विजय कुमार कूका, इंद्राणी शुक्ला और अन्य सदस्य भाजपा की जीत का जश्न मनाते हुए।

More From Author

ਪੰਜਾਬ ਵਿੱਚ ਜਲਦੀ ਬਣੇਗੀ ਭਾਜਪਾ ਦੀ ਸਰਕਾਰ- ਜੈ ਇੰਦਰ ਕੌਰ

ਬੇਅਦਬੀ ਬਾਰੇ ਬਣਿਆ ਕਾਨੂੰਨ ਸੁਪਰੀਮ ਕੋਰਟ ਦੇ ਫੈਸਲੇ ਦੀ ਘੋਰ ਉਲੰਘਣਾ: ਡਾ. ਮਨਜੀਤ ਸਿੰਘ ਰੰਧਾਵਾ

Leave a Reply

Your email address will not be published. Required fields are marked *