ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ
(ਪਟਿਆਲਾ 7 ਅਕਤੂਬਰ – ਜਸਵਿੰਦਰ ਜੁਲਕਾ) ਬਿਜਲੀ ਨਿਗਮ ਦੇ (ਸੀ.ਐਮ.ਡੀ. ਆਈ.ਏ.ਐਸ.) ਗੁਰਕਿਰਤ ਕਿਰਪਾਲ ਸਿੰਘ ਨੇ ਅੱਜ ਪਟਿਆਲਾ ਦੇ ਸਮੂਹ ਮੀਡੀਆ ਕਰਮੀਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਇੱਕ ਮਜ਼ਬੂਤ ਥੰਮ੍ਹ ਹੈ ਅਤੇ ਪੱਤਰਕਾਰ ਆਪਣੀ ਮਿਹਨਤ ਤੇ ਜ਼ਿੰਮੇਵਾਰੀ ਨਾਲ ਲੋਕਾਂ ਦੀ ਆਵਾਜ਼ ਨੂੰ ਸਬੰਧਤ ਅਦਾਰਿਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਬਿਜਲੀ ਖਪਤਕਾਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਬਿਜਲੀ ਸੇਵਾਵਾਂ ਨਾਲ ਸਬੰਧਤ ਮੁੱਦੇ (ਸੀ.ਐਮ.ਡੀ.) ਦੇ ਧਿਆਨ ਵਿੱਚ ਲਿਆਂਦੇ ਗਏ। ਪੱਤਰਕਾਰਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ (ਸੀ.ਐਮ.ਡੀ.) ਨੇ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਿਜਲੀ ਨਿਗਮ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਨਿਗਮ ਲਈ ਹਰ ਖਪਤਕਾਰ ਮਹੱਤਵਪੂਰਨ ਹੈ ਅਤੇ ਮੀਡੀਆ ਵੀ ਨਿਗਮ ਦਾ ਇੱਕ ਅਹਿਮ ਸਾਥੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਵੱਲੋਂ ਲੋਕ ਹਿੱਤ ਵਿੱਚ ਉਠਾਏ ਜਾਣ ਵਾਲੇ ਮੁੱਦੇ ਨਿਗਮ ਲਈ ਫੀਡਬੈਕ ਦਾ ਕੰਮ ਕਰਦੇ ਹਨ, ਜਿਸ ਨਾਲ ਜ਼ਮੀਨੀ ਪੱਧਰ ’ਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਜਲੀ ਨਿਗਮ ਵੱਲੋਂ ਖਪਤਕਾਰਾਂ ਨੂੰ ਬਿਹਤਰ, ਸੁਚਾਰੂ ਅਤੇ ਭਰੋਸੇਮੰਦ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੀਡੀਆ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਧਿਆਨ ਵਿੱਚ ਲਿਆਂਦੇ ਜਾਣ ਵਾਲੇ ਮਾਮਲਿਆਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਭਵਿੱਖ ਵਿੱਚ ਕਿਸੇ ਵੀ ਪੱਧਰ ’ਤੇ ਕਮੀ ਨਾ ਰਹਿਣ ਦੇਣ ਲਈ ਯਤਨ ਕੀਤੇ ਜਾਣਗੇ।
ਡੱਬੀ – ਮੀਡੀਆ ਅਤੇ ਬਿਜਲੀ ਨਿਗਮ ਵਿਚਕਾਰ ਬਿਹਤਰ ਤਾਲਮੇਲ ’ਤੇ ਜ਼ੋਰ
(ਸੀ.ਐਮ.ਡੀ.) ਗੁਰਕਿਰਤ ਕਿਰਪਾਲ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਮੀਡੀਆ ਦੀ ਭੂਮਿਕਾ ਸਿਰਫ਼ ਖ਼ਬਰਾਂ ਪਹੁੰਚਾਉਣ ਤੱਕ ਸੀਮਤ ਨਹੀਂ, ਸਗੋਂ ਇਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਦਾ ਵੀ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਅਤੇ ਮੀਡੀਆ ਵਿਚਕਾਰ ਬਿਹਤਰ ਤਾਲਮੇਲ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਤੇਜ਼ੀ ਨਾਲ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ। ਅੰਤ ਵਿਚ (ਸੀ.ਐਮ.ਡੀ.)ਵਲੋਂ ਸਮੂਹ ਆਏ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਉਹਨਾਂ ਨਾਲ ਸਿੱਧਾ ਤਾਲਮੇਲ ਕਰਕੇ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ।
ਫ਼ੋਟੋ ਗੈਲਰੀ – ਮੁੱਖ ਦਫਤਰ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਸੀਐਮਡੀ ਗੁਰਕਿਰਤ ਕਿਰਪਾਲ ਸਿੰਘ।
मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह
(पटियाला 7अक्टूबर – जसविंदर जुल्का) बिजली निगम के (सी.एम.डी. आई.ए.एस.) गुरकीरत कृपाल सिंह ने आज पटियाला के समूह मीडिया कर्मियों से मुलाकात करते हुए कहा कि मीडिया लोकतंत्र का एक मजबूत स्तंभ है और पत्रकार अपनी मेहनत एवं जिम्मेदारी के साथ लोगों की आवाज को संबंधित संस्थानों तक पहुंचाने में अहम भूमिका निभा रहे हैं। इस दौरान पत्रकारों द्वारा विभिन्न क्षेत्रों में बिजली उपभोक्ताओं को पेश आ रही समस्याओं तथा बिजली सेवाओं से संबंधित मुद्दे (सी.एम.डी.) के ध्यान में लाए गए। पत्रकारों द्वारा उठाए गए मुद्दों को सीएमडी ने गंभीरता से सुना और भरोसा दिलाया कि लोगों की समस्याओं का समाधान करना बिजली निगम की पहली प्राथमिकता है। (सी.एम.डी.) ने कहा कि बिजली निगम के लिए प्रत्येक उपभोक्ता महत्वपूर्ण है और मीडिया भी निगम का एक अहम सहयोगी है। उन्होंने कहा कि पत्रकारों द्वारा जनहित में उठाए जाने वाले मुद्दे निगम के लिए फीडबैक का काम करते हैं, जिससे जमीनी स्तर पर सेवाओं को और बेहतर बनाने में मदद मिलती है। उन्होंने स्पष्ट किया कि बिजली निगम द्वारा उपभोक्ताओं को बेहतर, सुचारू और भरोसेमंद बिजली सेवाएं उपलब्ध करवाने के लिए हर संभव प्रयास किया जा रहा है। उन्होंने भरोसा दिलाया कि मीडिया द्वारा लोगों की समस्याओं से संबंधित ध्यान में लाए जाने वाले मामलों को भी गंभीरता से लिया जाएगा तथा भविष्य में किसी भी स्तर पर कमी न रहने देने के लिए प्रयास किए जाएंगे।
डिब्बी – मीडिया और बिजली निगम के बीच बेहतर तालमेल पर जोर
(सी.एम.डी) गुरकीरत कृपाल सिंह ने कहा कि लोकतंत्र में मीडिया की भूमिका केवल खबरें पहुंचाने तक सीमित नहीं है, बल्कि यह लोगों की समस्याओं को संबंधित विभागों तक पहुंचाने का भी महत्वपूर्ण माध्यम है। उन्होंने कहा कि बिजली निगम और मीडिया के बीच बेहतर तालमेल से लोगों की समस्याओं का और तेजी से समाधान करने में सहायता मिलेगी।
फोटो गैलरी – मुख्य कार्यालय में पत्रकारों से रूबरू होते हुए सीएमडी गुरकीरत कृपाल सिंह

