ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨਾ

ਪ੍ਰਿੰਸੀਪਲ ਰੇਖਾ ਗੁਪਤਾ ਅਤੇ ਤਾਇਕਵਾਡੋਂ ਕੋਚ ਸਤਵਿੰਦਰ ਸਿੰਘ ਦੀ ਚਾਰ ਸਾਲਾਂ ਕੀਤੀ ਮਿਹਨਤ ਲਿਆਈ ਰੰਗ : ਬਲਤੇਜ ਪੰਨੂ

(ਪਟਿਆਲਾ 9 ਅਕਤੂਬਰ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਪਟਿਆਲਾ ਵਿਖੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਵੱਲੋਂ 15 ਤੋਂ 20 ਅਕਤੂਬਰ ਨੂੰ ਸੀਬੀਐਸਈ ਨੈਸ਼ਨਲ ਐਥਲੈਟਿਕ ਮੀਟ ਜੋ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਹੈ, ਇਸ ਮੌਕੇ ਤੇ ਪੰਜਾਬ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ਈਵੈਂਟ ਦੇ ਨਾਲ ਪੰਜਾਬ ਖੇਡਾਂ ਵਿੱਚ ਇੱਕ ਨਵਾਂ ਇਤਿਹਾਸਿਕ ਪੰਨਾ ਜੁੜੇਗਾ । ਕਿਉਂਕਿ ਅੱਜ ਤੱਕ ਇਸ ਈਵੈਂਟ ਨੂੰ ਕਰਵਾਉਣ ਦੇ ਲਈ ਕਦੇ ਵੀ ਪੰਜਾਬ ਚੋਂ ਕਿਸੇ ਨੇ ਵੀ ਕਦਮ ਨਹੀਂ ਸੀ ਉਠਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਪਟਿਆਲਾ ਦੇ ਉੱਘੇ ਤਾਇਕਵਾਂਡੋਂ ਕੋਚ ਸਤਵਿੰਦਰ ਸਿੰਘ ਵੱਲੋਂ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਸੀਬੀਐਸਈ ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਬਾਖੂਬੀ ਢੰਗ ਨਾਲ ਕਰਵਾਏ ਗਏ ਹਨ ਅਤੇ ਅੱਜ ਇਹਨਾਂ ਵੱਲੋਂ ਕੀਤੀ ਹੋਈ ਚਾਰ ਸਾਲਾਂ ਦੀ ਮਿਹਨਤ ਸਿਰਫ ਪਟਿਆਲੇ ਲਈ ਨਹੀਂ ਬਲਕਿ ਪੰਜਾਬ ਲਈ ਰੰਗ ਲੈ ਕੇ ਆਈ ਹੈ। ਨਾਲ ਹੀ ਉਹਨਾਂ ਨੇ ਸੀਬੀਐਸਈ ਸਪੋਰਟਸ ਕਮੇਟੀ ਨਿਊ ਦਿੱਲੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਕਿ ਜਿਨਾਂ ਨੇ ਇਸ ਸਾਲ ਇਹ ਈਵੈਂਟ ਪਟਿਆਲੇ ਦੀ ਝੋਲੀ ਪਾਇਆ ।
ਇਸ ਮੋੌਕੇ ਬਲਤੇਜ ਪੰਨੂ ਦੇ ਨਾਲ ਉਹਨਾਂ ਦੇ ਧਰਮਪਤਨੀ, ਸਕੂਲ ਟਰੱਸਟੀ ਕੁਨਾਲ ਅਗਰਵਾਲ, ਪ੍ਰਿੰਸੀਪਲ ਰੇਖਾ ਗੁਪਤਾ, ਤਾਇਕਵਾਡੋਂ ਕੋਚ ਸਤਵਿੰਦਰ ਸਿੰਘ, ਸੁਰਿੰਦਰ ਪਾਲ ਸਿੰਘ ਅਤੇ ਨਿਖਿਲ ਸ਼ਰਮਾ ਮੌਜੂਦ ਰਹੇ।

पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

प्रिंसिपल रेखा गुप्ता और ताइक्वांडो कोच सतविंदर सिंह की चार वर्षों की मेहनत लाई रंग : बलतेज पन्नू

(पटियाला, 9 अक्टूबर) पटियाला स्थित सुशीला देवी पब्लिक स्कूल की ओर से 15 से 20 अक्टूबर तक सीबीएसई नेशनल एथलेटिक्स मीट का आयोजन किया जा रहा है। यह प्रतियोगिता पंजाब में पहली बार आयोजित होने जा रही है। इस अवसर पर पंजाब के मुख्यमंत्री के मीडिया सलाहकार बलतेज सिंह पन्नू ने स्कूल प्रबंधन और समस्त स्टाफ को बधाई देते हुए कहा कि इस आयोजन के साथ पंजाब के खेल इतिहास में एक नया ऐतिहासिक अध्याय जुड़ने जा रहा है। उन्होंने कहा कि अब तक इस बड़े आयोजन को पंजाब में करवाने के लिए किसी ने भी पहल नहीं की थी। उन्होंने बताया कि स्कूल की प्रिंसिपल रेखा गुप्ता और पटियाला के प्रसिद्ध ताइक्वांडो कोच सतविंदर सिंह द्वारा पिछले चार वर्षों से लगातार सीबीएसई की विभिन्न खेल प्रतियोगिताओं का सफलतापूर्वक आयोजन करवाया जा रहा है। आज इन दोनों द्वारा पिछले चार वर्षों के दौरान की गई मेहनत का परिणाम केवल पटियाला ही नहीं, बल्कि पूरे पंजाब के लिए सामने आया है।
बलतेज पन्नू ने सीबीएसई स्पोर्ट्स कमेटी, नई दिल्ली का भी विशेष रूप से धन्यवाद किया, जिन्होंने इस वर्ष यह प्रतिष्ठित आयोजन पटियाला की झोली में डाला है। इस अवसर पर बलतेज पन्नू के साथ उनकी धर्मपत्नी, स्कूल ट्रस्टी कुणाल अग्रवाल, प्रिंसिपल रेखा गुप्ता, ताइक्वांडो कोच सतविंदर सिंह, सुरिंदर पाल सिंह तथा निखिल शर्मा भी मौजूद रहे।

More From Author

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

Leave a Reply

Your email address will not be published. Required fields are marked *

Recent Posts