ਇੰਜ. ਇੰਦਰਜੀਤ ਸਿੰਘ ਗਿੱਲ ਬਣੇ ਪਟਿਆਲਾ ਸੈਂਟਰਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ

ਇੰਜ. ਇੰਦਰਜੀਤ ਸਿੰਘ ਗਿੱਲ ਬਣੇ ਪਟਿਆਲਾ ਸੈਂਟਰਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ

(ਪਟਿਆਲਾ 15 ਅਕਤੂਬਰ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਮਿੰਨੀ ਸਕੱਤਰੇਤ ਨੇੜੇ ਸਥਿਤ ਪੁੱਡਾ ਦੀ ਪਟਿਆਲਾ ਸੈਂਟਰਲ ਮਾਰਕੀਟ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਮਾਰਕੀਟ ਦੀ ਵੈਲਫੇਅਰ ਲਈ ਐਸੋਸੀਏਸ਼ਨ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਵਿਚ ਸਰਬਸੰਮਤੀ ਨਾਲ ਇੰਜ. ਇੰਦਰਜੀਤ ਸਿੰਘ ਗਿੱਲ ਨੂੰ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਜਤਿਨ ਅਰੋੜਾ ਨੂੰ ਵਾਈਸ ਪ੍ਰਧਾਨ, ਹਿਮਾਂਸ਼ੂ ਨਾਰੰਗ ਵਿੱਤ ਸਕੱਤਰ, ਸੰਚਿਤ ਬਾਂਸਲ ਸੰਯੁਕਤ ਸਕੱਤਰ, ਲਲਿਤ ਰਾਣਾ ਕਾਰਜਕਾਰਨੀ ਮੈਂਬਰ, ਡਾ. ਸੁਮਿਤ ਸਿੰਘ ਡਾਂਕ ਸਲਾਹਕਾਰ ਚੁਣੇ ਗਏ। ਮੀਟਿੰਗ ਦੌਰਾਨ ਮਾਰਕੀਟ ਦੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਪਾਰਕਿੰਗ ਦੀ ਸਾਫ ਸਫਾਈ ਬਿਲਕੁਲ ਨਹੀਂ ਹੋ ਰਹੀ, ਇਸ ਲਈ ਪਾਰਕਿੰਗ ਦੀ ਸਾਫ ਸਫਾਈ, ਸਟਰੀਟ ਲਾਈਟਾਂ, ਮਾਰਕੀਟ ਦੀ ਮੇਨ ਰੋਡ ਤੋਂ ਆਉਣ ਵਾਲੀ ਐਂਟਰੈਂਸ ਦੀ ਮੁਰੰਮਤ ਕਰਵਾਉਣਾ, ਬਿਜਲੀ ਦੀਆਂ ਤਾਰਾਂ ਦੇ ਜੰਜਾਲ ਠੀਕ ਕਰਵਾਉਣੇ, ਰਾਤ ਦੀ ਸੁਰੱਖਿਆ ਲਈ ਸਕਿਓਰਟੀ ਗਾਰਡ, ਮਾਰਕੀਟ ਵਿਚ ਨਜਾਇਜ ਤੌਰ ’ਤੇ ਲੱਗਣ ਵਾਲੀ ਸਕੂਟਰ ਮਾਰਕੀਟ ਅਤੇ ਸਬਜ਼ੀ ਮਾਰਕੀਟਾਂ ਨੂੰ ਬੰਦ ਕਰਵਾਉਣ ਤੋਂ ਇਲਾਵਾ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਸ ਇਲਾਕੇ ਵਿਚ ਰਾਤ ਨੂੰ ਪੁਲਸ ਪੈਟਰੋਲਿੰਗ ਵਧਾਈ ਜਾਵੇ। ਕਿਉਂਕਿ ਗੈਰ ਸਮਾਜਿਕ ਅਨਸਰ ਰਾਤ ਨੂੰ ਨੁਕਸਾਨ ਕਰਦੇ ਹਨ। ਇਸ ਤੋਂ ਇਲਾਵਾ ਮਾਰਕੀਟ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਵਾਏ ਜਾਣ। ਇਹ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਵੈਲਫੇਅਰ ਐਸੋਸੀਏਸ਼ਨ ਨੂੰ ਸੁਸਾਇਟੀ ਐਕਟ ਦੇ ਤਹਿਤ ਰਜਿਸਟਰਡ ਕਰਵਾਇਆ ਜਾਵੇ। ਇਸ ਮੀਟਿੰਗ ਵਿਚ ਸੁਮਿਤ ਸਿੰਘ ਡਾਂਗ, ਡਾ. ਨਵਦੀਪ ਸਿੰਘ ਵਾਲੀਆ, ਰਾਕੇਸ਼ ਕੁਮਾਰ, ਜਤਿੰਨ, ਵੀਨਸ ਜਿੰਦਲ, ਜਤਿੰਦਰ ਕੁਮਾਰ, ਲਲਿਤ ਰਾਣਾ, ਮਨਸ਼ੂ ਨਾਰੰਗ, ਪਰਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਦੁਕਾਨਦਾਰ ਹਾਜ਼ਰ ਸਨ।

ਫੋਟੋ ਗੈਲਰੀ – ਮੀਟਿੰਗ ਦੌਰਾਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਇੰਦਰਜੀਤ ਸਿੰਘ ਗਿੱਲ ਦੇ ਨਾਲ ਸ਼ੌਅ ਰੂਮ ਮਾਲਕ ਅਤੇ ਦੁਕਾਨਦਾਰ।

 

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

Leave a Reply

Your email address will not be published. Required fields are marked *

Recent Posts