Breaking News…..ਆਪ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫਤਾਰ
(ਪਟਿਆਲਾ, 25 ਮਾਰਚ – ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਪਿਛਲੇ ਕਾਫੀ ਸਮੇਂ ਤੋਂ ਇੱਕ ਮਾਮਲੇ ਵਿੱਚ ਫਰਾਰ ਚੱਲ ਰਹੇ ਆਮ ਆਦਮੀ ਪਾਰਟੀ (AAP) ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਕਾਬੂ ਕੀਤਾ ਗਿਆ। ਇਸ ਗ੍ਰਿਫਤਾਰੀ ਦੀ ਪੁਸ਼ਟੀ ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਕੀਤੀ ਹੈ। ਜਾਣਕਾਰੀ ਮੁਤਾਬਕ, ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਉਨ੍ਹਾਂ ਖ਼ਿਲਾਫ਼ ਐਲ.ਓ.ਸੀ. (Look Out Circular) ਜਾਰੀ ਕੀਤਾ ਗਿਆ ਸੀ। ਕਾਫੀ ਸਮੇਂ ਤੋਂ ਉਹ ਸੋਸ਼ਲ ਮੀਡੀਆ ‘ਤੇ ਵਿਦੇਸ਼ ਵਿੱਚ ਹੋਣ ਦੀਆਂ ਪੋਸਟਾਂ ਕਰਕੇ ਪੁਲਿਸ ਨੂੰ ਗੁਮਰਾਹ ਕਰ ਰਹੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ 20 ਮਾਰਚ ਦੇ ਆਸ-ਪਾਸ ਪੰਜਾਬ ਵਾਪਸ ਆਉਣ ਦੀ ਗੱਲ ਵੀ ਕਹੀ ਸੀ।
ਪੁਲਿਸ ਵੱਲੋਂ ਉਨ੍ਹਾਂ ਨੂੰ ਅੱਜ ਮਾਣਯੋਗ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਕਾਰਵਾਈ ਇੱਕ ਔਰਤ ਵੱਲੋਂ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਕੇਸ ਦੇ ਸਿਲਸਿਲੇ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਹੋਰ ਜਾਣਕਾਰੀ ਲਈ ਜਾਂਚ ਜਾਰੀ ਹੈ।
ब्रेकिंग न्यूज़… आम आदमी पार्टी के विधायक हरमीत सिंह पठानमाजरा गिरफ्तार
(पटियाला, 25 मार्च – जसविंदर जुल्का, न्यूज़ रूम ब्यूरो)
पिछले काफी समय से एक मामले में फरार चल रहे आम आदमी पार्टी (AAP) के सनौर हलके से विधायक हरमीत सिंह पठानमाजरा को पंजाब पुलिस ने गिरफ्तार कर लिया है। पुलिस सूत्रों के अनुसार, उन्हें मध्य प्रदेश के ग्वालियर जिले से गिरफ्तार किया गया है। इस गिरफ्तारी की पुष्टि पटियाला के एसएसपी वरुण शर्मा ने की है।
जानकारी के मुताबिक, पंजाब पुलिस द्वारा पहले ही उनके खिलाफ एल.ओ.सी. (Look Out Circular) जारी किया गया था। काफी समय से वे सोशल मीडिया पर विदेश में होने की पोस्ट डालकर पुलिस को गुमराह कर रहे थे। हाल ही में उन्होंने 20 मार्च के आसपास पंजाब लौटने की बात भी कही थी।
पुलिस उन्हें आज माननीय पटियाला अदालत में पेश करेगी। यह कार्रवाई एक महिला द्वारा दर्ज कराए गए यौन शोषण के मामले के सिलसिले में की जा रही है, जिसमें पुलिस रिमांड की मांग की जाएगी।
मामले की आगे की जांच जारी है।

