Breaking News……ਸਾਬਕਾ ਮੰਤਰੀ ਅਤੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਦਾ ਹੋਇਆ ਦੇਹਾਂਤ
ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਲਏ ਅੰਤਿਮ ਸਾਹ
(ਪਟਿਆਲਾ 28 ਮਾਰਚ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਕਾਂਗਰਸ ਦੀ ਸਿਆਸਤ ਦੇ ਭੀਸ਼ਮ ਪਿਤਾਮਾ ਕਈ ਵਾਰ ਦੇ ਵਿਧਾਇਕ ਅਤੇ ਕਈ ਵਾਰ ਦੇ ਮੰਤਰੀ ਰਹੇ ਸਾਬਕਾ ਟਕਸਾਲੀ ਆਗੂ ਲਾਲ ਸਿੰਘ ਦਾ ਅੱਜ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਸਪੁੱਤਰ ਅਤੇ ਸਮਾਣਾ ਤੋਂ ਸਾਬਕਾ ਵਿਧਾਇਕ ਕਾਕਾ ਰਜਿੰਦਰ ਸਿੰਘ ਨੇ ਕੀਤੀ। ਇਸ ਮੌਕੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ, ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ, ਮੈਂਬਰ ਪਾਰਲੀਮੈਂਟ ਪ੍ਰਿੰਯਕਾ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਵੱਖ ਵੱਖ ਰਾਜਾਂ ਤੋਂ ਮੰਤਰੀਆਂ ਤੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਫੋਨ ਕਰਕੇ ਲਾਲ ਸਿੰਘ ਦੇ ਸਪੁੱਤਰ ਰਾਜਿੰਦਰ ਸਿੰਘ ਨਾਲ ਇਸ ਦੁੱਖ ਦੀ ਘੜੀ ਨੂੰ ਸਾਂਝਾ ਕੀਤਾ ਅਤੇ ਪਰਮਾਤਮਾ ਦਾ ਭਾਣਾ ਮੰਨਣ ਲਈ ਵੀ ਕਿਹਾ। ਇੱਥੇ ਇਹ ਵੀ ਦੱਸਣਯੋਗ ਹੈ, ਕਿ ਪੰਜਾਬ ਵਿੱਚ ਕਾਂਗਰਸ ਦੀ ਹਰ ਸਰਕਾਰ ਵੇਲੇ ਉਹ ਵਿਧਾਇਕ ਬਣੇ ਅਤੇ ਕਾਂਗਰਸ ਵੱਲੋਂ ਲਾਲ ਸਿੰਘ ਨੂੰ ਹਮੇਸ਼ਾਂ ਹੀ ਕੋਈ ਨਾ ਕੋਈ ਮੰਤਰੀ ਪਦ ਦੇ ਕੇ ਨਿਵਾਜਿਆ ਗਿਆ। ਉਹਨਾਂ ਨੇ ਹਮੇਸ਼ਾ ਹੀ ਹਰ ਔਖੀ ਘੜੀ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਅਤੇ ਪੰਜਾਬ ਕਾਂਗਰਸ ਦੇ ਸੰਕਟ ਮੋਚਨ ਦੇ ਰੂਪ ਵਿੱਚ ਹਰ ਵਾਰ ਆਪਣੀ ਭੂਮਿਕਾ ਨੂੰ ਬਖੂਬੀ ਨਿਭਾਇਆ।
पूर्व मंत्री और दिग्गज कांग्रेसी नेता लाल सिंह का निधन
मोहाली के मैक्स अस्पताल में ली अंतिम सांस
(पटियाला, 28 मार्च – जसविंदर जुल्का न्यूज़ रूम ब्यूरो) पंजाब कांग्रेस की राजनीति के भीष्म पितामह, कई बार विधायक और कई बार मंत्री रहे वरिष्ठ नेता लाल सिंह का आज मोहाली के मैक्स अस्पताल में बीमारी के बाद निधन हो गया। इस बात की पुष्टि उनके पुत्र और समाना से पूर्व विधायक काका राजिंदर सिंह ने की।
इस अवसर पर कांग्रेस की वरिष्ठ नेता सोनिया गांधी, सांसद राहुल गांधी, सांसद प्रियंका गांधी, पंजाब कांग्रेस के अध्यक्ष अमरिंदर सिंह राजा वड़िंग सहित विभिन्न राज्यों के मंत्रियों, विधायकों और पंजाब कांग्रेस के वरिष्ठ नेताओं ने फोन कर लाल सिंह के पुत्र राजिंदर सिंह के साथ इस दुख की घड़ी में संवेदना व्यक्त की और ईश्वर की इच्छा को स्वीकार करने की बात कही।
यह भी उल्लेखनीय है कि पंजाब में कांग्रेस की हर सरकार के दौरान वे विधायक चुने गए और पार्टी ने उन्हें हमेशा मंत्री पद से सम्मानित किया। उन्होंने हर कठिन समय में कांग्रेस पार्टी का साथ दिया और पंजाब कांग्रेस के संकटमोचक के रूप में अपनी भूमिका बखूबी निभाई।

