Breaking News…..ਪਟਿਆਲਾ ਦੇ ਡੀ.ਸੀ ਵਰਜੀਤ ਵਾਲੀਆ ਦਾ ਢਾਈ ਮਹੀਨੇ ਬਾਅਦ ਹੋਇਆ ਤਬਾਦਲਾ / ਹਿਮਾਂਸ਼ੂ ਅਗਰਵਾਲ ਹੋਣਗੇ ਪਟਿਆਲਾ ਦੇ ਨਵੇਂ ਡੀ.ਸੀ
(ਪਟਿਆਲਾ 6 ਅਪ੍ਰੈਲ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਦੀ ਆਮ ਆਦਮੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪਟਿਆਲਾ ਦੇ ਡੀ.ਸੀ (ਰੈਂਕ 2018) ਵਰਜੀਤ ਵਾਲੀਆ ਦਾ ਤਬਾਦਲਾ ਪਟਿਆਲਾ ਤੋਂ ਜਲੰਧਰ ਕਰ ਦਿੱਤਾ ਗਿਆ। ਉਹਨਾਂ ਦੀ ਜਗ੍ਹਾ (ਰੈਂਕ 2014) ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਤੋਂ ਬਦਲ ਕੇ ਪਟਿਆਲਾ ਜ਼ਿਲ੍ਹੇ ਦਾ ਨਵਾਂ ਡੀ. ਸੀ. ਨਿਯੁਕਤ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ। ਕਿ ਵਰਜੀਤ ਵਾਲੀਆ ਨੇ ਤਕਰੀਬਨ ਢਾਈ ਮਹੀਨੇ ਪਹਿਲਾਂ 22 ਜਨਵਰੀ 2026 ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਆਪਣਾ ਅਹੁਦਾ ਸੰਭਾਲਿਆ ਸੀ। ਉਹਨਾਂ ਦੀ ਪਹਿਲੀ ਯੋਗ ਅਗਵਾਈ ਹੇਠ ਪਟਿਆਲਾ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਹੈਰੀਟੇਜ ਮੇਲਾ ਲੱਗਿਆ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੋਇਆ ਵਧੀਆ ਤਰੀਕੇ ਨਾਲ ਸੰਪੰਨ ਵੀ ਹੋਇਆ ਅਤੇ ਕਾਲੀ ਮਾਤਾ ਮੰਦਰ ਦੇ ਨਵ ਨਿਰਮਾਣ ਦਾ ਕੰਮ ਵੀ ਉਹਨਾਂ ਦੇ ਕਾਰਜਕਾਲ ਵਿੱਚ ਹੀ ਸ਼ੁਰੂ ਹੋਇਆ। ਜਿਸ ਨਾਲ ਪੰਜਾਬ ਸਰਕਾਰ ਨੇ ਵਧੀਆ ਵਾਹ ਵਾਹ ਵੀ ਖੱਟੀ। ਉਨਾਂ ਦੇ ਇੰਨੀ ਜਲਦੀ ਪਟਿਆਲਾ ਤੋਂ ਜਲੰਧਰ ਟਰਾਂਸਫਰ ਹੋਣ ਤੇ ਪ੍ਰਸ਼ਾਸਨਿਕ , ਰਾਜਨੀਤਿਕ ਹਲਕਿਆਂ ਆਮ ਲੋਕਾਂ ਵਿੱਚ ਅਤੇ ਵਿੱਚ ਚਰਚਾ ਵੀ ਪਾਈ ਜਾ ਰਹੀ ਹੈ।
Breaking News….. पटियाला के डी.सी. वरजीत वालिया का ढाई महीने बाद हुआ तबादला / हिमांशु अग्रवाल होंगे पटियाला के नए डी.सी.
(पटियाला, 6 अप्रैल – जसविंदर जुल्का न्यूज़ रूम ब्यूरो)
पंजाब की आम आदमी पार्टी सरकार द्वारा आज जारी किए गए आदेशों के अनुसार पटियाला के डी.सी. (रैंक 2018) वरजीत वालिया का तबादला पटियाला से जालंधर कर दिया गया है। उनकी जगह (रैंक 2014) हिमांशु अग्रवाल को जालंधर से बदलकर पटियाला जिले का नया डी.सी. नियुक्त किया गया है।
यहां यह भी उल्लेखनीय है कि वरजीत वालिया ने लगभग ढाई महीने पहले 22 जनवरी 2026 को पटियाला के डिप्टी कमिश्नर के रूप में अपना पदभार संभाला था। उनके नेतृत्व में पटियाला में हेरिटेज मेला बहुत ही सफलतापूर्वक आयोजित किया गया, जिसने लोगों की उम्मीदों पर खरा उतरते हुए शानदार तरीके से संपन्नता हासिल की। इसके अलावा काली माता मंदिर के नव-निर्माण का कार्य भी उनके कार्यकाल के दौरान ही शुरू हुआ, जिससे पंजाब सरकार को अच्छी सराहना मिली।
इतनी कम अवधि में उनके पटियाला से जालंधर तबादले को लेकर प्रशासनिक, राजनीतिक हलकों और आम जनता में चर्चाएं भी तेज हो गई हैं।

