ਸਾਬਕਾ ਰਿਟਾਇਰ ਬੈਂਕ ਅਧਿਕਾਰੀ ਰਮਨ ਸ਼ਰਮਾ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਿਲ

ਸਾਬਕਾ ਰਿਟਾਇਰ ਬੈਂਕ ਅਧਿਕਾਰੀ ਰਮਨ ਸ਼ਰਮਾ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਿਲ

ਪਰਨੀਤ ਕੌਰ ਅਤੇ ਹੋਰ ਆਗੂਆਂ ਨੇ ਲੋਕਲ ਬਾਡੀ ਸੈਲ ਦਾ ਬਣਾਇਆ ਕੋ – ਕਨਵੀਨਰ

(ਪਟਿਆਲਾ 24 ਅਪ੍ਰੈਲ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਅੱਜ ਭਾਜਪਾ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਉਸ ਵੇਲੇ ਵੱਡੀ ਮਜਬੂਤੀ ਮਿਲੀ, ਜਦੋਂ ਬੈਂਕ ਦੇ ਰਿਟਾਇਰਡ ਅਧਿਕਾਰੀ ਰਮਨ ਸ਼ਰਮਾ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਹ ਨਿਯੁਕਤੀ ਦੀ ਪ੍ਰਕਿਰਿਆ ਬੀਜੇਪੀ ਲੋਕਲ ਬਾਡੀ ਸੈੱਲ ਦੇ ਸਟੇਟ ਕਨਵੀਨਰ ਕੇ.ਕੇ. ਮਲਹੋਤਰਾ ਦੇ ਮਾਧਿਅਮ ਨਾਲ ਪੂਰੀ ਕੀਤੀ ਗਈ। ਇਸ ਮੌਕੇ ਪਰਨੀਤ ਕੌਰ, ਕੇ.ਕੇ ਮਲਹੋਤਰਾ ਅਤੇ ਲੋਕਲ ਬਾਡੀ ਸੈੱਲ ਜ਼ਿਲ੍ਹਾ ਪਟਿਆਲਾ ਦੀ ਕਨਵੀਨਰ ਇੰਦਰਾਣੀ ਸ਼ੁਕਲਾ ਵਲੋਂ ਰਮਨ ਸ਼ਰਮਾ ਨੂੰ ਮੌਕੇ ਤੇ ਹੀ ਸੈਲ ਦੇ ਜਿਲ੍ਹਾ ਕੋ-ਕਨਵੀਨਰ ਦਾ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਰਮਨ ਸ਼ਰਮਾ ਨੇ ਪਰਨੀਤ ਕੌਰ, ਕੇ.ਕੇ ਮਲਹੋਤਰਾ ਸਮੇਤ ਹੋਰ ਆਗੂਆਂ ਦਾ ਧੰਨਵਾਦ ਕਰਦੇ ਹੋਏ। ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਲੋਕ-ਹਿਤ ਅਤੇ ਰਾਸ਼ਟਰ ਸਮਰਪਿਤ ਨੀਤੀਆਂ ਨੂੰ ਘਰ – ਘਰ ਤੱਕ ਪਹੁੰਚਾਉਣਗੇ ਅਤੇ ਪਾਰਟੀ ਲਈ ਸਰਗਰਮ ਤੌਰ ‘ਤੇ ਕੰਮ ਕਰਨਗੇ। ਇਸ ਦੇ ਨਾਲ ਹੀ ਉਹ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਜੇ ਰਾਣਾ, ਸ਼ਾਲਿਨੀ ਸਿੰਘ ਅਤੇ ਵਰਸ਼ਾ ਗੋਯਲ ਵੀ ਮੌਜੂਦ ਰਹੇ।

ਫੋਟੋ ਗੈਲਰੀ – ਪਰਨੀਤ ਕੌਰ, ਕੇ.ਕੇ ਮਲਹੋਤਰਾ, ਇੰਦਰਾਣੀ ਸ਼ੁਕਲਾ ਅਤੇ ਹੋਰ ਆਗੂ ਰਮਨ ਸ਼ਰਮਾ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।

More From Author

🚨 Breaking News 🚨….ਆਈ.ਆਰ.ਐਸ ਅਧਿਕਾਰੀ ਦੀ ਧੀ ਨਾਲ ਦਰਿੰਦਗੀ ਤੋਂ ਬਾਅਦ ਕਤਲ

Leave a Reply

Your email address will not be published. Required fields are marked *