ਸੋਸ਼ਲ ਮੀਡੀਆ ਦੀ ਅਧੂਰੀ ਜਾਣਕਾਰੀ ਮਰੀਜ਼ਾਂ ਦੇ ਇਲਾਜ ਸੰਬੰਧੀ ਫ਼ੈਸਲਿਆਂ ਨੂੰ ਕਰ ਰਹੀ ਹੈ ਪ੍ਰਭਾਵਿਤ – ਡਾ. ਰਜਨੀਸ਼ ਕਪੂਰ

ਸੋਸ਼ਲ ਮੀਡੀਆ ਦੀ ਅਧੂਰੀ ਜਾਣਕਾਰੀ ਮਰੀਜ਼ਾਂ ਦੇ ਇਲਾਜ ਸੰਬੰਧੀ ਫ਼ੈਸਲਿਆਂ ਨੂੰ ਕਰ ਰਹੀ ਹੈ ਪ੍ਰਭਾਵਿਤ: ਡਾ. ਰਜਨੀਸ਼ ਕਪੂਰ

ਅਧਿਐਨ – ਕਈ ਨੌਜਵਾਨ ਭਾਰਤੀ ਬਿਨਾਂ ਲੋੜ ਟੀਏਵੀਆਰ (TAVR) ਪ੍ਰਕਿਰਿਆ ਵੱਲ ਹੋ ਰਹੇ ਹਨ ਆਕਰਸ਼ਿਤ

ਪਟਿਆਲਾ, 11 ਜੁਲਾਈ (ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ): ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਉਪਲਬਧ ਅਧੂਰੀ ਜਾਂ ਗਲਤ ਸਿਹਤ ਸੰਬੰਧੀ ਜਾਣਕਾਰੀ ਹੁਣ ਮਰੀਜ਼ਾਂ ਦੇ ਇਲਾਜ ਨਾਲ ਜੁੜੇ ਫ਼ੈਸਲਿਆਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ। ਇਹ ਗੱਲ ਪਟਿਆਲਾ ਦੇ ਰਹਿਣ ਵਾਲੇ ਅਤੇ ਟੀਏਵੀਆਰ (Transcatheter Aortic Valve Replacement) ਦੇ ਖੇਤਰ ਵਿੱਚ ਦੇਸ਼ ਦੇ ਮੋਹਰੀ ਇੰਟਰਨੈਸ਼ਨਲ ਸਪੈਸ਼ਲਿਸਟ ਡਾ. ਰਜਨੀਸ਼ ਕਪੂਰ ਨੇ ਆਪਣੇ ਅਧਿਐਨ ਦੇ ਆਧਾਰ ‘ਤੇ ਕਹੀ। ਪ੍ਰੈੱਸ ਕਾਨਫਰੰਸ ਦੌਰਾਨ ਡਾ. ਕਪੂਰ ਨੇ ਦੱਸਿਆ ਕਿ ਟੀਏਵੀਆਰ ਸੁੰਗੜੇ ਹੋਏ ਐਓਰਟਿਕ ਵਾਲਵ ਦੇ ਇਲਾਜ ਲਈ ਓਪਨ-ਹਾਰਟ ਸਰਜਰੀ ਦਾ ਘੱਟ ਚੀਰ-ਫਾੜ ਵਾਲਾ ਵਿਕਲਪ ਹੈ। ਹਾਲਾਂਕਿ, ਅੰਤਰਰਾਸ਼ਟਰੀ ਮੈਡੀਕਲ ਗਾਈਡਲਾਈਨਜ਼ ਅਨੁਸਾਰ ਇਹ ਪ੍ਰਕਿਰਿਆ ਮੁੱਖ ਤੌਰ ‘ਤੇ ਬਜ਼ੁਰਗਾਂ ਜਾਂ ਓਪਨ-ਹਾਰਟ ਸਰਜਰੀ ਲਈ ਹਾਈ-ਰਿਸਕ ਮਰੀਜ਼ਾਂ ਲਈ ਹੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਉਨ੍ਹਾਂ ਦਾ ਅਧਿਐਨ 305 ਗੰਭੀਰ ਐਓਰਟਿਕ ਵਾਲਵ ਸਟੇਨੋਸਿਸ (ਵਾਲਵ ਸੁੰਗੜਨ) ਤੋਂ ਪੀੜਤ ਮਰੀਜ਼ਾਂ ‘ਤੇ ਆਧਾਰਿਤ ਹੈ, ਜਿਨ੍ਹਾਂ ਦੀ 2020 ਤੋਂ ਮਾਰਚ 2026 ਤੱਕ ਵਾਲਵ ਰਿਪਲੇਸਮੈਂਟ ਲਈ ਜਾਂਚ ਕੀਤੀ ਗਈ।
ਡਾ. ਕਪੂਰ ਨੇ ਕਿਹਾ ਕਿ ਉਨ੍ਹਾਂ ਦੇ ਕਲੀਨਿਕ ਵਿੱਚ ਇੱਕ ਚਿੰਤਾਜਨਕ ਰੁਝਾਨ ਸਾਹਮਣੇ ਆ ਰਿਹਾ ਹੈ। ਨੌਜਵਾਨ ਅਤੇ ਲੋ-ਰਿਸਕ ਮਰੀਜ਼ ਖੁਦ ਟੀਏਵੀਆਰ ਕਰਵਾਉਣ ਦੀ ਮੰਗ ਕਰ ਰਹੇ ਹਨ, ਜਦਕਿ ਉਨ੍ਹਾਂ ਦੀ ਉਮਰ ਅਤੇ ਸਿਹਤ ਦੀ ਸਥਿਤੀ ਮੁਤਾਬਕ ਓਪਨ-ਹਾਰਟ ਸਰਜਰੀ ਹੀ ਵਧੇਰੇ ਉਚਿਤ ਵਿਕਲਪ ਹੋ ਸਕਦੀ ਹੈ। ਉਨ੍ਹਾਂ ਦੇ ਅਨੁਸਾਰ ਇਹ ਰੁਝਾਨ ਕਾਫ਼ੀ ਹੱਦ ਤੱਕ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੋਂ ਮਿਲ ਰਹੀ ਜਾਣਕਾਰੀ ਦੇ ਪ੍ਰਭਾਵ ਦਾ ਨਤੀਜਾ ਹੈ। ਮੇਦਾਂਤਾ ਨਾਲ ਸੰਬੰਧਤ ਡਾ. ਕਪੂਰ ਭਾਰਤ ਵਿੱਚ ਸਭ ਤੋਂ ਵੱਧ ਟੀਏਵੀਆਰ ਪ੍ਰਕਿਰਿਆਵਾਂ ਕਰਨ ਵਾਲੇ ਡਾਕਟਰਾਂ ਵਿੱਚੋਂ ਇੱਕ ਹਨ ਅਤੇ ਹਰ ਸਾਲ ਲਗਭਗ 75 ਤੋਂ 80 ਟੀਏਵੀਆਰ ਕਰਦੇ ਹਨ। ਅਧਿਐਨ ਮੁਤਾਬਕ 2020 ਤੋਂ 2024 ਦੇ ਵਿਚਕਾਰ ਵਾਲਵ ਰਿਪਲੇਸਮੈਂਟ ਲਈ ਜਾਂਚੇ ਗਏ ਮਰੀਜ਼ਾਂ ਵਿੱਚੋਂ 93 ਫ਼ੀਸਦੀ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਸੀ। 50 ਤੋਂ 60 ਸਾਲ ਉਮਰ ਵਰਗ ਦੇ ਮਰੀਜ਼ 5 ਫ਼ੀਸਦੀ ਅਤੇ 50 ਸਾਲ ਤੋਂ ਘੱਟ ਉਮਰ ਵਾਲੇ ਸਿਰਫ਼ 1 ਫ਼ੀਸਦੀ ਸਨ, ਜੋ ਕਿ ਗੰਭੀਰ ਐਓਰਟਿਕ ਸਟੇਨੋਸਿਸ ਨੂੰ ਬੁਢਾਪੇ ਨਾਲ ਸੰਬੰਧਿਤ ਬਿਮਾਰੀ ਮੰਨਣ ਵਾਲੀ ਮੈਡੀਕਲ ਸਮਝ ਨਾਲ ਮੇਲ ਖਾਂਦਾ ਹੈ।
ਪਰ 2024 ਤੋਂ ਮਾਰਚ 2026 ਦੇ ਵਿਚਕਾਰ ਸਥਿਤੀ ਵਿੱਚ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਿਆ। ਇਸ ਦੌਰਾਨ 60 ਸਾਲ ਤੋਂ ਘੱਟ ਉਮਰ ਦੇ ਮਰੀਜ਼ਾਂ ਦਾ ਅਨੁਪਾਤ ਵੱਧ ਕੇ ਲਗਭਗ 8 ਤੋਂ 10 ਫ਼ੀਸਦੀ ਹੋ ਗਿਆ, ਜਦਕਿ 50 ਸਾਲ ਤੋਂ ਘੱਟ ਉਮਰ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ ਚਾਰ ਸਾਲਾਂ ਦੇ ਮੁਕਾਬਲੇ ਲਗਭਗ ਸੱਤ ਗੁਣਾ ਵਧੀ।ਇਸ ਬਦਲਾਅ ਦੇ ਕਾਰਨਾਂ ਨੂੰ ਸਮਝਣ ਲਈ ਅਧਿਐਨ ਵਿੱਚ ਸ਼ਾਮਲ ਹਰ ਮਰੀਜ਼ ਤੋਂ ਬਹੁ-ਵਿਕਲਪੀ ਪ੍ਰਸ਼ਨਾਵਲੀ ਰਾਹੀਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਟੀਏਵੀਆਰ ਬਾਰੇ ਪਹਿਲੀ ਵਾਰ ਜਾਣਕਾਰੀ ਕਿੱਥੋਂ ਮਿਲੀ।
ਨਤੀਜੇ ਹੈਰਾਨ ਕਰਨ ਵਾਲੇ ਸਨ। 50 ਸਾਲ ਤੋਂ ਘੱਟ ਉਮਰ ਦੇ 98 ਫ਼ੀਸਦੀ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਏਵੀਆਰ ਬਾਰੇ ਪਹਿਲੀ ਜਾਣਕਾਰੀ ਕਿਸੇ ਡਾਕਟਰ ਤੋਂ ਨਹੀਂ, ਸਗੋਂ ਇੰਟਰਨੈੱਟ—ਜਿਵੇਂ ਕਿ ਸੋਸ਼ਲ ਮੀਡੀਆ, ਵੀਡੀਓ ਪਲੇਟਫਾਰਮ, ਹੈਲਥ ਵੈੱਬਸਾਈਟਾਂ ਅਤੇ ਆਨਲਾਈਨ ਫੋਰਮਾਂ—ਰਾਹੀਂ ਮਿਲੀ।
ਡਾ. ਕਪੂਰ ਨੇ ਕਿਹਾ ਕਿ ਇਹ ਅਧਿਐਨ ਸਪੱਸ਼ਟ ਕਰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀ ਅਧੂਰੀ ਅਤੇ ਗਲਤ ਜਾਣਕਾਰੀ ਹੁਣ ਮਰੀਜ਼ਾਂ ਦੇ ਸਿਹਤ ਸੰਬੰਧੀ ਫ਼ੈਸਲਿਆਂ ਨੂੰ ਸਿੱਧਾ ਪ੍ਰਭਾਵਿਤ ਕਰ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਇੰਟਰਨੈੱਟ ਦੀ ਵਰਤੋਂ ਡਾਕਟਰ ਤੋਂ ਬਿਹਤਰ ਸਵਾਲ ਪੁੱਛਣ ਲਈ ਕਰੋ, ਨਾ ਕਿ ਆਪਣੇ ਆਪ ਇਲਾਜ ਜਾਂ ਕਿਸੇ ਪ੍ਰਕਿਰਿਆ ਦਾ ਫ਼ੈਸਲਾ ਕਰਨ ਲਈ। ਉਨ੍ਹਾਂ ਕਿਹਾ ਕਿ ਸਹੀ ਇਲਾਜ ਉਹੀ ਹੈ ਜੋ ਮਰੀਜ਼ ਦੀ ਉਮਰ, ਸਰੀਰਕ ਹਾਲਤ ਅਤੇ ਰਿਸਕ ਪ੍ਰੋਫਾਈਲ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਮਾਹਿਰ ਡਾਕਟਰ ਦੀ ਸਲਾਹ ਨਾਲ ਤੈਅ ਕੀਤਾ ਜਾਵੇ, ਨਾ ਕਿ ਉਹ ਜੋ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੋਵੇ।

सोशल मीडिया पर अधूरी और गलत जानकारी मरीजों के स्वास्थ्य संबंधी निर्णयों को कर रही है प्रभावित : डॉ. रजनीश कपूर
अध्ययन – कई युवा भारतीय बिना आवश्यकता टीएवीआर (TAVR) प्रक्रिया की ओर हो रहे हैं आकर्षित
पटियाला, 11 जुलाई (जसविंदर जुल्का, न्यूज़ रूम ब्यूरो): सोशल मीडिया और इंटरनेट पर उपलब्ध अधूरी एवं भ्रामक स्वास्थ्य संबंधी जानकारी अब मरीजों के इलाज से जुड़े निर्णयों को सीधे प्रभावित कर रही है। यह बात पटियाला निवासी तथा टीएवीआर (Transcatheter Aortic Valve Replacement) के क्षेत्र में देश के अग्रणी अंतरराष्ट्रीय विशेषज्ञों में शामिल डॉ. रजनीश कपूर ने अपने अध्ययन के आधार पर कही। प्रेस वार्ता के दौरान डॉ. कपूर ने बताया कि टीएवीआर संकुचित एओर्टिक वाल्व के उपचार के लिए ओपन-हार्ट सर्जरी का कम चीरा लगाने वाला और अपेक्षाकृत कम आक्रामक विकल्प है। हालांकि, अंतरराष्ट्रीय मेडिकल गाइडलाइंस के अनुसार यह प्रक्रिया सामान्यतः केवल बुजुर्गों तथा ओपन-हार्ट सर्जरी के लिए हाई-रिस्क मरीजों के लिए ही उपयुक्त मानी जाती है। उनका अध्ययन गंभीर एओर्टिक वाल्व स्टेनोसिस (वाल्व का संकुचित होना) से पीड़ित 305 मरीजों पर आधारित है, जिनकी वर्ष 2020 से मार्च 2026 के बीच वाल्व रिप्लेसमेंट के लिए जांच की गई। डॉ. कपूर ने कहा कि उनके क्लिनिक में एक चिंताजनक प्रवृत्ति सामने आ रही है। युवा और लो-रिस्क मरीज स्वयं टीएवीआर करवाने की मांग कर रहे हैं, जबकि उनकी आयु और स्वास्थ्य स्थिति के अनुसार ओपन-हार्ट सर्जरी ही चिकित्सकीय दृष्टि से अधिक उपयुक्त विकल्प हो सकती है। उनके अनुसार यह बदलाव काफी हद तक इंटरनेट और सोशल मीडिया से प्राप्त जानकारी के प्रभाव का परिणाम है।
मेदांता में चेयरमैन एवं इंटरवेंशनल कार्डियोलॉजिस्ट डॉ. कपूर भारत में सबसे अधिक टीएवीआर प्रक्रियाएं करने वाले चिकित्सकों में शामिल हैं। वे प्रतिवर्ष लगभग 75 से 80 टीएवीआर प्रक्रियाएं करते हैं। अध्ययन के अनुसार वर्ष 2020 से 2024 के बीच वाल्व रिप्लेसमेंट के लिए जांचे गए मरीजों में 93 प्रतिशत की आयु 60 वर्ष या उससे अधिक थी। 50 से 60 वर्ष आयु वर्ग के मरीज 5 प्रतिशत तथा 50 वर्ष से कम आयु के मरीज केवल 1 प्रतिशत थे, जो इस चिकित्सकीय तथ्य के अनुरूप है कि गंभीर एओर्टिक स्टेनोसिस मुख्य रूप से बढ़ती आयु से जुड़ी बीमारी है।
हालांकि, वर्ष 2024 से मार्च 2026 के बीच इस पैटर्न में उल्लेखनीय बदलाव देखा गया। इस अवधि में 60 वर्ष से कम आयु के मरीजों का अनुपात बढ़कर लगभग 8 से 10 प्रतिशत हो गया, जबकि 50 वर्ष से कम आयु के मरीजों की संख्या पिछले चार वर्षों की तुलना में लगभग सात गुना बढ़ गई। इस बदलाव के कारणों को समझने के लिए अध्ययन में शामिल प्रत्येक मरीज से बहुविकल्पीय प्रश्नावली के माध्यम से पूछा गया कि उन्हें टीएवीआर के बारे में पहली बार जानकारी कहां से मिली।
परिणाम बेहद चौंकाने वाले रहे। 50 वर्ष से कम आयु के 98 प्रतिशत मरीजों ने बताया कि उन्हें टीएवीआर के बारे में पहली बार किसी डॉक्टर से नहीं, बल्कि इंटरनेट—जैसे सोशल मीडिया, वीडियो प्लेटफॉर्म, हेल्थ वेबसाइटों और ऑनलाइन फोरम—के माध्यम से जानकारी मिली।
डॉ. कपूर ने कहा कि यह अध्ययन स्पष्ट रूप से दर्शाता है कि सोशल मीडिया पर फैल रही अधूरी और भ्रामक जानकारी अब मरीजों के स्वास्थ्य संबंधी निर्णयों को सीधे प्रभावित कर रही है।
उन्होंने लोगों को सलाह दी कि इंटरनेट का उपयोग डॉक्टर से बेहतर सवाल पूछने के लिए करें, न कि स्वयं इलाज या किसी चिकित्सा प्रक्रिया का निर्णय लेने के लिए। उन्होंने कहा कि सही उपचार वही है, जो मरीज की आयु, शारीरिक स्थिति और जोखिम प्रोफाइल को ध्यान में रखते हुए किसी विशेषज्ञ चिकित्सक की सलाह से तय किया जाए, न कि वह जो सोशल मीडिया पर ट्रेंड कर रहा हो।

More From Author

ਭਾਜਪਾ ਨੂੰ ਪਟਿਆਲਾ ਸ਼ਹਿਰੀ ਹਲਕੇ ਵਿੱਚ ਵੱਡਾ ਸਿਆਸੀ ਝਟਕਾ / ਤੋਪਖਾਨਾ ਮੰਡਲ ਦੇ ਪ੍ਰਧਾਨ ਰਾਜੀਵ ਸ਼ਰਮਾ ਸੈਂਕੜੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ / ਰਾਜਾ ਵੜਿੰਗ ਨੇ ਕੀਤਾ ਨਿੱਘਾ ਸਵਾਗਤ

Leave a Reply

Your email address will not be published. Required fields are marked *

Recent Posts