ਪਟਿਆਲਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਐਮ.ਐਲ. ਮੜਕਨ ਮੈਮੋਰੀਅਲ ਅੰਡਰ-16 ਕ੍ਰਿਕਟ ਟੂਰਨਾਮੈਂਟ ਦਾ ਆਯੋਜਨ
ਤੇਰਵਿੰਦਰ ਪਾਲ ਸਿੰਘ ਇਲੈਵਨ ਨੇ ਅਮ੍ਰਿਤ ਲਾਲ ਇਲੈਵਨ ਨੂੰ 3 ਵਿਕਟਾਂ ਨਾਲ ਹਰਾ ਕੇ ਜਿੱਤਿਆ ਖਿਤਾਬ
(ਪਟਿਆਲਾ 25 ਨਵੰਬਰ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪਟਿਆਲਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਡਰ-16 ਉਮਰ ਵਰਗ ਵਿੱਚ ਐਮ.ਐਲ.ਮੜਕਨ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਕਈ ਹੋਣ ਹਾਰ ਨੌਜਵਾਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿਖੇ ਤੇਰਵਿੰਦਰ ਪਾਲ ਸਿੰਘ ਇਲੈਵਨ ਅਤੇ ਅਮ੍ਰਿਤ ਲਾਲ ਇਲੈਵਨ ਵਿਚਕਾਰ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਤੇਰਵਿੰਦਰ ਪਾਲ ਇਲੈਵਨ ਨੇ ਅਮ੍ਰਿਤ ਲਾਲ ਇਲੈਵਨ ਨੂੰ 3 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਟਰਾਫੀ ਆਪਣੇ ਨਾਮ ਕੀਤੀ। ਇਸ ਟੂਰਨਾਮੈਂਟ ਦੌਰਾਨ ਕਰਨਜੋਤ ਨੂੰ ਪਲੇਅਰ ਆਫ਼ ਦ ਟੂਰਨਾਮੈਂਟ, ਵਰੁਣ ਨੂੰ ਪਲੇਅਰ ਆਫ਼ ਦ ਮੈਚ, ਨਿਖਿਲ ਚੁੱਘ ਨੂੰ ਸਰਵੋਤਮ ਬੱਲੇਬਾਜ਼, ਯੁਵਰਾਜ ਜੈਨ ਨੂੰ ਸਰਵੋਤਮ ਗੇਂਦਬਾਜ਼, ਗੁਰਵੀਨ ਕੌਰ ਨੂੰ ਸਰਵੋਤਮ ਫ਼ੀਲਡਰ ਅਤੇ ਆਰੀਅਨ ਯਾਦਵ ਨੂੰ ਸਰਵੋਤਮ ਆਲ ਰਾਂਊਂਡਰ ਐਲਾਨਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸੀਨੀ.ਮੀਤ ਪ੍ਰਧਾਨ ਅਤੇ ਆਮਦਨ ਕਰ ਵਿਭਾਗ ਦੇ ਸਾਬਕਾ ਮੁੱਖ ਕਮਿਸ਼ਨਰ (IRS) ਐਚ.ਐਸ.ਸੋਹੀ ਨੇ ਖਿਡਾਰੀਆਂ ਨੂੰ ਇਨਾਮ ਵੰਡੇ। ਸਮਾਗਮ ਵਿੱਚ ਆਰ.ਪੀ.ਪਾਂਡਵ ਸਾਬਕਾ ਡਾਇਰੈਕਟਰ ਪ੍ਰਸ਼ਾਸਨ(ਪੀ.ਐਸ.ਪੀ.ਸੀ.ਐਲ) ਅਮਰਿੰਦਰ ਸਿੰਘ ਮੰਤਰੀ ਦੇ ਓ.ਐਸ.ਡੀ., ਗੁਰਜੀਤ ਸਿੰਘ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਜੁੜੇ ਮੁਨੀਸ਼ ਬਾਲੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਮੁਨੀਸ਼ ਬਾਲੀ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਹੇ ਅਤੇ ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਤੋਹਫ਼ੇ ਵੀ ਭੇਟ ਕੀਤੇ। ਇਸ ਤੋਂ ਇਲਾਵਾ ਡਾ.ਦਿਨਕਰ ਸੂਦ, ਮੋਹਿੰਦਰ ਮੋਹਨ, ਰਾਕੇਸ਼ ਪਾਂਡਵ, ਸ਼ਿਵਰਾਜ, ਹਰਿੰਦਰਪਾਲ ਸਿੰਘ, ਲਵਦੀਪ ਬਾਤਿਸ਼ ਮਲਿੰਦਰ ਜੀਤ ਸਿੰਘ, ਰਵੀ ਰੇਖੀ, ਰੇਣੂ ਕੌੜਾ, ਪੈਰੀ ਗੋਇਲ, ਗਿਆਨ ਸਿੰਘ ਅਤੇ ਸਰਬਜੀਤ ਸਿੰਘ ਰੋਜ਼ੀ ਸਮੇਤ ਕਈ ਪਤਵੰਤੇ ਸੱਜਣ ਸਮਾਗਮ ਵਿੱਚ ਹਾਜ਼ਰ ਸਨ।
ਫੋਟੋ ਗੈਲਰੀ – ਜੇਤੂ ਟੀਮ ਨੂੰ ਟਰਾਫੀ ਦਿੰਦੇ ਹੋਏ ਐਚ. ਐਸ.ਸੋਹੀ, ਆਰ.ਪੀ. ਪਾਂਡਵ, ਮਨੀਸ਼ ਬਾਲੀ ਅਤੇ ਹੋਰ ਮੈਂਬਰ।

