ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ
(ਪਟਿਆਲਾ 8 ਸਤੰਬਰ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਸਵਰਗੀ ਆਈ.ਏ.ਐਸ ਅਧਿਕਾਰੀ ਐਸ.ਕੇ.ਸਿਨਹਾ ਵੱਲੋਂ ਖਿੱਚੀਆਂ ਹੋਈਆਂ ਖੂਬਸੂਰਤ ਤਸਵੀਰਾਂ ਦੀ ਇੱਕ ਪ੍ਰਦਰਸ਼ਨ ਅੱਜ 8 ਅਤੇ 9 ਸਤੰਬਰ ਨੂੰ ਮਿਊਜ਼ੀਅਮ ਅਤੇ ਆਰਟ ਗੈਲਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਗਾਈ ਜਾ ਰਹੀ ਹੈ। ਇਸ ਸਬੰਧੀ ਉਨਾਂ ਦੀ ਧਰਮ ਪਤਨੀ ਰਾਧਾ ਸਿਨਹਾ ਨੇ ਦੱਸਿਆ ਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਸੀ ਅਤੇ ਉਨਾਂ ਨੇ 1960 ਤੋਂ ਹੀ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂ ਵਿੱਚ ਉਹ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਕਰਦੇ ਸੀ। ਪਰ ਬਾਅਦ ਵਿੱਚ ਬਦਲਦੇ ਸਮੇਂ ਅਨੁਸਾਰ ਉਹਨਾਂ ਨੇ ਰੰਗੀਨ ਫੋਟੋਆਂ ਖਿੱਚਣ ਦੇ ਨਾਲ ਨਾਲ ਉਹਨਾਂ ਨੂੰ ਕੈਪਸ਼ਨ ਦੇਣੀ ਵੀ ਸ਼ੁਰੂ ਕਰ ਦਿੱਤੀ। ਉਹ ਜਿੱਥੇ ਵੀ ਕਿਤੇ ਜਾਂਦੇ ਸਨ, ਉੱਥੇ ਫੋਟੋਆਂ ਜਰੂਰ ਖਿੱਚਦੇ ਸਨ। ਮੈਡਮ ਸਿਨਹਾ ਨੇ ਅੱਗੇ ਦੱਸਿਆ ਕਿ ਇਸ ਪ੍ਰਦਰਸ਼ਨੀ ਦੀ ਐਂਟਰੀ ਬਿਲਕੁਲ ਮੁਫਤ ਰੱਖੀ ਗਈ ਹੈ ਅਤੇ ਸਮੂਹ ਪਟਿਆਲਵੀ ਇਸ ਪ੍ਰਦਰਸ਼ਨੀ ਦਾ ਆਨੰਦ ਮਾਣ ਸਕਦੇ ਹਨ।
ਫ਼ੋਟੋ ਗੈਲਰੀ – ਫਾਈਲ ਫੋਟੋ ਸਵਰਗੀ ਆਈ.ਏ.ਐਸ ਅਧਿਕਾਰੀ ਐਸ.ਕੇ. ਸਿਨਹਾ ।
स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में
स्वर्गीय आईएएस अधिकारी एस.के. सिन्हा द्वारा अपने जीवनकाल में खींची गई खूबसूरत और यादगार तस्वीरों की दो दिवसीय प्रदर्शनी 8 और 9 सितंबर को म्यूजियम एवं आर्ट गैलरी, पंजाबी यूनिवर्सिटी, पटियाला में आयोजित की जा रही है। इस संबंध में जानकारी देते हुए उनकी धर्मपत्नी श्रीमती राधा सिन्हा ने बताया कि स्वर्गीय एस.के. सिन्हा को शुरू से ही फोटोग्राफी का बेहद शौक था। उन्होंने वर्ष 1960 से ही फोटोग्राफी शुरू कर दी थी। शुरुआत में वह ब्लैक एंड व्हाइट फोटोग्राफी किया करते थे, लेकिन समय के साथ उन्होंने रंगीन फोटोग्राफी को भी अपनाया। इसके साथ-साथ वह अपनी खींची गई तस्वीरों को विशेष कैप्शन भी दिया करते थे।श्रीमती सिन्हा ने बताया कि एस.के. सिन्हा जहां भी जाते थे, वहां के खूबसूरत नजारों, प्राकृतिक दृश्यों और यादगार पलों को अपने कैमरे में जरूर कैद करते थे। फोटोग्राफी उनके पसंदीदा शौकों में से एक थी और उनकी तस्वीरों में विभिन्न स्थानों, प्रकृति तथा जीवन के अनेक रंगों की खूबसूरत झलक देखने को मिलती है। उन्होंने आगे बताया कि इस प्रदर्शनी में प्रवेश बिल्कुल नि:शुल्क रखा गया है। उन्होंने समस्त पटियालावासियों और फोटोग्राफी के शौकीनों से अपील की कि वे इस प्रदर्शनी में पहुंचकर स्वर्गीय एस.के. सिन्हा की कला एवं फोटोग्राफी के प्रति उनके जुनून को देखें और उनकी यादों को साझा करें।
फोटो गैलरी: फाइल फोटो स्वर्गीय आईएएस अधिकारी एस.के. सिन्हा

