ਘਰਾਂ ਦੇ ਬਾਹਰ ਗਲਤ ਪਾਰਕਿੰਗ ਕਰਕੇ ਲੋਕਾਂ ਨੂੰ ਹੋ ਰਹੀ ਹੈ ਭਾਰੀ ਪਰੇਸ਼ਾਨੀ / घरों के बाहर गलत पार्किंग से लोगों को हो रही भारी परेशानी

ਘਰਾਂ ਦੇ ਬਾਹਰ ਗਲਤ ਪਾਰਕਿੰਗ ਕਰਕੇ ਲੋਕਾਂ ਨੂੰ ਹੋ ਰਹੀ ਹੈ ਭਾਰੀ ਪਰੇਸ਼ਾਨੀ

(ਪਟਿਆਲਾ 3 ਸਤੰਬਰ – ਭਾਵੁਕ ਸ਼ਰਮਾ ਨਿਊਜ਼ ਰੂਮ ਬਿਊਰੋ) ਪਟਿਆਲਾ ਸ਼ਹਿਰ ਦੇ ਅੰਦਰੂਨ ਇਲਾਕਾ ਡੂਮਾਂ ਵਾਲੀ ਗਲੀ ਨੇੜੇ ਅਦਾਲਤ ਬਾਜ਼ਾਰ ਵਿਖੇ ਕੁਝ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਰਿਹਾਇਸ਼ੀ ਘਰਾਂ ਦੇ ਬਾਹਰ ਗਲਤ ਪਾਰਕਿੰਗ ਕਰਨ ਕਰਕੇ, ਹਾਲਾਤ ਇਸ ਕਦਰ ਬੇਤਰਤੀਬ ਹੋ ਗਏ ਹਨ। ਕਿ ਇਹ ਜਗ੍ਹਾ ਜਿਵੇਂ ਮੁਫ਼ਤ ਅਤੇ ਬੇਰੋਕ-ਟੋਕ ਪਾਰਕਿੰਗ ਸਪੇਸ ਬਣ ਗਈ ਹੈ। ਲੋਕ ਆਪਣੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨ ਖੜ੍ਹੇ ਕਰਕੇ ਬਾਜ਼ਾਰ ਵਿੱਚ ਚਲੇ ਜਾਂਦੇ ਹਨ, ਪਰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ ਕਿ ਉਨ੍ਹਾਂ ਦੀ ਪਾਰਕਿੰਗ ਨਾਲ ਸਥਾਨਕ ਵਸਨੀਕਾਂ ਨੂੰ ਕਿੰਨੀ ਮੁਸ਼ਕਲ ਹੋ ਰਹੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਕਈ ਵਾਰ ਵਾਹਨ ਘਰਾਂ ਦੇ ਦਰਵਾਜ਼ਿਆਂ ਦੇ ਬਿਲਕੁਲ ਸਾਹਮਣੇ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਲੋਕਾਂ ਲਈ ਆਪਣੇ ਹੀ ਘਰ ਵਿੱਚ ਆਉਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ। ਮੈਡੀਕਲ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਸਕਦੀ ਹੈ। ਇਸ ਮੌਕੇ ਇਲਾਕਾ ਨਿਵਾਸੀ ਮੋਹਨ ਕੁਮਾਰ, ਰਾਜੇਸ਼ ਕੁਮਾਰ, ਸੁਰਿੰਦਰ ਸਿੰਘ, ਆਸ਼ਾ ਰਾਣੀ, ਪੂਜਾ ਗੁਪਤਾ, ਦਿਨੇਸ਼ ਮਰਵਾਹਾ ਆਦਿ ਨੇ ਪਟਿਆਲਾ ਪ੍ਰਸ਼ਾਸਨ, ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਨੂੰ ਬੇਨਤੀ ਕਰਦੇ ਕੀਤੀ। ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਘਰਾਂ ਦੇ ਦਰਵਾਜ਼ਿਆਂ ਸਾਹਮਣੇ ਵਾਹਨਾਂ ਦੀ ਪਾਰਕਿੰਗ ਰੋਕਣ ਦੇ ਨਾਲ-ਨਾਲ ਗਲੀ ਵਿੱਚ ਆਵਾਜਾਈ, ਐਬੂਲੈਂਸ ਅਤੇ ਐਮਰਜੈਂਸੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ। ਇਲਾਕਾ ਨਿਵਾਸੀਆਂ ਨੇ ਉਮੀਦ ਜ਼ਾਹਰ ਕੀਤੀ ਕਿ ਸੰਬੰਧਿਤ ਅਧਿਕਾਰੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਯੋਗ ਕਾਰਵਾਈ ਕਰਨਗੇ।

ਫੋਟੋ ਗੈਲਰੀ – ਡੂਮਾਂ ਵਾਲੀ ਗਲੀ ਵਿਖੇ ਘਰਾਂ ਦੇ ਬਾਹਰ ਗਲਤ ਪਾਰਕ ਕੀਤੇ ਗਏ ਵਾਹਨ।

घरों के बाहर गलत पार्किंग से लोगों को हो रही भारी परेशानी

(पटियाला, 3 सितंबर – भावुक शर्मा, न्यूज़ रूम ब्यूरो) पटियाला शहर के अंदरूनी इलाके डूमा वाली गली के पास अदालत बाजार में कुछ लोगों और दुकानदारों द्वारा रिहायशी घरों के बाहर गलत तरीके से वाहन पार्क किए जाने के कारण हालात बेहद अव्यवस्थित हो गए हैं। ऐसा प्रतीत होता है कि यह स्थान मानो मुफ्त और बेरोकटोक पार्किंग स्पेस बनकर रह गया है। लोग अपने दोपहिया और चारपहिया वाहन यहां खड़े करके बाजार में चले जाते हैं, लेकिन उन्हें इस बात की कोई परवाह नहीं होती कि उनकी पार्किंग के कारण स्थानीय निवासियों को कितनी परेशानी का सामना करना पड़ रहा है। सबसे बड़ी समस्या यह है कि कई बार वाहन घरों के दरवाजों के बिल्कुल सामने खड़े कर दिए जाते हैं, जिसके कारण लोगों के लिए अपने ही घर में आने-जाने में कठिनाई होती है।
मेडिकल अथवा किसी अन्य आपातकालीन स्थिति में यह समस्या और भी गंभीर रूप धारण कर सकती है। यदि किसी घर में अचानक एंबुलेंस, फायर ब्रिगेड या अन्य आपातकालीन सेवा की आवश्यकता पड़ जाए, तो गलत पार्किंग के कारण रास्ता बाधित होने से बड़ी परेशानी पैदा हो सकती है।
इस अवसर पर क्षेत्र निवासी मोहन कुमार, राजेश कुमार, सुरिंदर सिंह, आशा रानी, पूजा गुप्ता, दिनेश मरवाहा आदि ने पटियाला प्रशासन, नगर निगम और ट्रैफिक पुलिस से अपील करते हुए कहा कि इस मामले का तुरंत संज्ञान लिया जाए। उन्होंने मांग की कि घरों के दरवाजों के सामने वाहनों की पार्किंग पर रोक लगाने के साथ-साथ गली में सुचारू यातायात तथा एंबुलेंस और अन्य आपातकालीन सेवाओं की आवाजाही सुनिश्चित की जाए। क्षेत्रवासियों ने उम्मीद जताई कि संबंधित अधिकारी इस समस्या को गंभीरता से लेते हुए जल्द से जल्द उचित कार्रवाई करेंगे, ताकि स्थानीय निवासियों को राहत मिल सके और किसी भी आपात स्थिति में रास्ता बाधित न हो।

फोटो गैलरी – डूमा वाली गली में घरों के बाहर गलत तरीके से पार्क किए गए वाहन।

More From Author

ਹਰਮਨਦੀਪ ਸਿੰਘ ਹੰਸ ਬਣੇ ਪਟਿਆਲਾ ਦੇ ਨਵੇਂ ਐਸ.ਐਸ.ਪੀ. /हरमनदीप सिंह हंस बने पटियाला के नए एस.एस.पी.

Leave a Reply

Your email address will not be published. Required fields are marked *