ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ
(ਨਵੀਂ ਦਿੱਲੀ, 13 ਸਤੰਬਰ – ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਤੇਜ਼ੀ ਨਾਲ ਵਧੀਆਂ ਹਨ ਅਤੇ ਇਹ 100 / ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਵੀ ਪਾਰ ਕਰ ਗਈਆਂ ਹਨ। ਇਸ ਦਾ ਸਿੱਧਾ ਪ੍ਰਭਾਵ ਭਾਰਤੀ ਪੈਟਰੋਲੀਅਮ ਕੰਪਨੀਆਂ ’ਤੇ ਪੈ ਰਿਹਾ ਹੈ। ਮੌਜੂਦਾ ਕੀਮਤਾਂ ਦੇ ਮੱਦੇਨਜ਼ਰ ਕੰਪਨੀਆਂ ਨੂੰ ਪੈਟਰੋਲ ਦੀ ਵਿਕਰੀ ’ਤੇ ਲਗਭਗ 7/ਰੁਪਏ ਅਤੇ ਡੀਜ਼ਲ ਦੀ ਵਿਕਰੀ ’ਤੇ ਲਗਭਗ 25/ ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋਣ ਦਾ ਅੰਦਾਜ਼ਾ ਹੈ।
ਕੱਚੇ ਤੇਲ ਦੀਆਂ ਕੀਮਤਾਂ ਜੁਲਾਈ ਤੋਂ ਬਾਅਦ ਇੱਕ ਵਾਰ ਫਿਰ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 23 ਜੁਲਾਈ ਨੂੰ ਵੀ ਕੱਚੇ ਤੇਲ ਦੀ ਕੀਮਤ 100/ ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਰਹੀ ਸੀ। ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤਕਾਰ ਦੇਸ਼ ਭਾਰਤ ’ਤੇ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਉਤਾਰ-ਚੜ੍ਹਾਅ ਦਾ ਸਿੱਧਾ ਅਤੇ ਵੱਡਾ ਪ੍ਰਭਾਵ ਪੈਂਦਾ ਹੈ। ਜਾਣਕਾਰਾਂ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਨਾਲ ਭਾਰਤ ਦਾ ਤੇਲ ਆਯਾਤ ਬਿੱਲ ਵਧ ਜਾਂਦਾ ਹੈ, ਜਿਸ ਨਾਲ ਵਪਾਰਕ ਘਾਟੇ ’ਤੇ ਦਬਾਅ ਪੈਂਦਾ ਹੈ ਅਤੇ ਭਾਰਤੀ ਰੁਪਏ ਦੀ ਕੀਮਤ ਵੀ ਪ੍ਰਭਾਵਿਤ ਹੋ ਸਕਦੀ ਹੈ।
ਜੇਕਰ ਭਾਰਤੀ ਪੈਟਰੋਲੀਅਮ ਕੰਪਨੀਆਂ ਵੱਲੋਂ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ ਵਿੱਚ ਤਬਦੀਲੀ ਨਹੀਂ ਕੀਤੀ ਜਾਂਦੀ, ਤਾਂ ਇਸ ਦਾ ਸਿੱਧਾ ਅਸਰ ਕੰਪਨੀਆਂ ਦੇ ਪ੍ਰੋਫਿਟ ’ਤੇ ਪੈਂਦਾ ਹੈ ਅਤੇ ਉਨ੍ਹਾਂ ਨੂੰ ਵਿਕਰੀ ’ਤੇ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੱਛਮੀ ਏਸ਼ੀਆ ਦੀ ਸਥਿਤੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਅਰਥਵਿਵਸਥਾ, ਆਯਾਤ ਖਰਚ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਲਈ ਮਹੱਤਵਪੂਰਨ ਕਾਰਕ ਬਣੇ ਰਹਿਣਗੀਆਂ।
कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा
( दिल्ली – 13 सितंबर – जसविंदर जुल्का, न्यूज रूम ब्यूरो) पश्चिम एशिया में बढ़ते तनाव के कारण अंतरराष्ट्रीय बाजार में कच्चे तेल की कीमतों में एक बार फिर तेजी आई है और यह 100/ डॉलर प्रति बैरल के स्तर को भी पार कर गई है। इसका सीधा असर भारतीय पेट्रोलियम कंपनियों पर पड़ रहा है। मौजूदा कीमतों के मद्देनजर कंपनियों को पेट्रोल की बिक्री पर लगभग 7/ रुपये और डीजल की बिक्री पर लगभग 25/ रुपये प्रति लीटर का घाटा होने का अनुमान है।
कच्चे तेल की कीमतें जुलाई के बाद एक बार फिर ऊंचे स्तर पर पहुंच गई हैं। इससे पहले 23 जुलाई को भी कच्चे तेल की कीमत 100/ डॉलर प्रति बैरल के आसपास रही थी।
दुनिया के तीसरे सबसे बड़े तेल उपभोक्ता देश भारत पर अंतरराष्ट्रीय कच्चे तेल की कीमतों में होने वाले उतार-चढ़ाव का सीधा और बड़ा असर पड़ता है। जानकारों के अनुसार कच्चे तेल की कीमतों में लगातार बढ़ोतरी से भारत का तेल आयात बिल बढ़ जाता है, जिससे व्यापार घाटे पर दबाव बढ़ता है और भारतीय रुपये की कीमत भी प्रभावित हो सकती है। यदि भारतीय पेट्रोलियम कंपनियों द्वारा कच्चे तेल की बढ़ी हुई कीमतों के अनुरूप पेट्रोल और डीजल की खुदरा कीमतों में बदलाव नहीं किया जाता है, तो इसका सीधा असर कंपनियों के मार्जिन पर पड़ता है और उन्हें बिक्री पर भारी नुकसान उठाना पड़ सकता है।
विशेषज्ञों का मानना है कि पश्चिम एशिया की स्थिति और अंतरराष्ट्रीय बाजार में कच्चे तेल की कीमतें आने वाले दिनों में भारत की अर्थव्यवस्था, आयात खर्च और पेट्रोलियम उत्पादों की कीमतों के लिए महत्वपूर्ण कारक बनी रहेंगी।

