ਪਿਛਲੇ ਕੀਤੇ ਵਾਅਦੇ ਅਨੁਸਾਰ ਸਾਰੀ ਨਵੀਂ ਟੀਮ ਕੀਤੀ ਘੋਸ਼ਿਤ- ਵਿਕਾਸ ਪੁਰੀ
ਸਾਰੀ ਟੀਮ ਇੱਕਜੁੱਟ ਅਤੇ ਤਜਰਬੇਕਾਰ
ਪਟਿਆਲਾ: ਆਗਾਮੀ ਜਿਮਖਾਨਾ ਚੋਣਾਂ ਦੇ ਮੱਦੇਨਜ਼ਰ ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਨੇ ਅੱਜ ਕਲੱਬ ਦੇ ਸੀਨੀ. ਮੈਂਬਰ ਡਾ. ਮਨਮੋਹਨ ਸਿੰਘ ਦੀ ਰਹਿਨੁਮਾਈ ਅਤੇ ਮੌਜੂਦਾ ਪ੍ਰਧਾਨ ਦੀਪਕ ਕੰਪਾਨੀ ਅਤੇ ਮੀਤ ਪ੍ਰਧਾਨ ਵਿਕਾਸ ਪੁਰੀ ਅਤੇ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਅਗਾਮੀ 20 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਤਕਰੀਬਨ ਸਮੁੱਚੀ ਨਵੀਂ ਟੀਮ ਨੂੰ ਮਿੱਥੇ ਸਮੇਂ ਅੰਦਰ ਘੋਸ਼ਿਤ ਕਰ ਦਿੱਤਾ। ਇਸ ਮੌਕੇ ਡਾਕਟਰ ਮਨਮੋਹਨ ਸਿੰਘ ਦੀਪਕ ਕੰਪਾਨੀ ਅਤੇ ਵਿਕਾਸ ਪੂਰੀ ਅਤੇ ਹੋਰ ਮੈਨੇਜਮੈਂਟ ਨੇ ਸਾਂਝੇ ਤੌਰ ਤੇ ਕਿਹਾ ਕਿ ਉਹਨਾਂ ਨੇ ਆਪਣੇ ਪਿਛਲੀ ਟਰਮ ਦੌਰਾਨ ਕੀਤੇ ਵਾਅਦੇ ਅਨੁਸਾਰ ਤਕਰੀਬਨ ਸਮੁੱਚੀ ਨਵੀਂ ਟੀਮ ਨੂੰ ਘੋਸ਼ਿਤ ਕੀਤਾ ਹੈ। ਇਸ ਨਵੀਂ ਟੀਮ ਦੇ ਸਾਰੇ ਹੀ ਮੈਂਬਰ ਇੱਕਜੁੱਟ ਅਤੇ ਆਪਣੇ ਆਪਣੇ ਫੀਲਡ ਵਿੱਚ ਤਜਰਬੇਕਾਰ ਹਨ। ਹੁਣ ਅੱਗੇ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਸਮੁੱਚੇ 12 ਮੈਂਬਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਹੈ ਅਤੇ ਉਹ ਕਲੱਬ ਦੇ ਸਾਰੇ ਹੀ ਮੈਂਬਰਾਂ ਨੂੰ ਫਰੈਂਡਸ਼ਿਪ ਅਤੇ ਡੈਮੋਕਰੇਟਿਕ ਗਰੁੱਪ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿੱਚ ਆਗਾਮੀ 20 ਦਸੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹਨ।
ਨਵੀਂ ਟੀਮ ਦੇ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਪਟਿਆਲਾ ਦੇ ਈ.ਐਨ.ਟੀ ਸਪੈਸ਼ਲਿਸਟ ਡਾ.ਹਰਸਿਮਰਨ ਸਿੰਘ ਤੁੱਲੀ ਜੋ ਕਿ ਇੱਕ ਤਜਰਬੇਕਾਰ ਡਾ.ਅਤੇ ਸਪੋਰਟਸ ਪਰਸਨ ਵੀ ਹਨ। ਉਹ ਪਿਛਲੇ ਸਾਲ 2024 ਵਿੱਚ ਆਈ.ਐਮ.ਏ ਦੇ ਪ੍ਰਧਾਨ ਅਤੇ ਮੌਜੂਦਾ ਸਮੇਂ ਵਿੱਚ ਕਲੱਬ ਦੇ ਡਾਇਰੈਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੀਤ ਪ੍ਰਧਾਨ ਲਈ ਕੇ.ਕੇ ਪੈਂਥੈ ਜੋ ਕਿ ਰਿਟਾਇਰਡ ਸੁਪਰੀਟੈਂਡੈਨਟ ਆਫ ਪੁਲਿਸ ਹਨ। ਜੋ ਕਿ ਇੱਕ ਮੈਡਲ ਵਿਨਿੰਗ ਸਪੋਰਟਸ ਪਰਸਨ ਅਤੇ ਲਾਅ ਐਂਡ ਆਰਡਰ ਦੇ ਤਜਰਬੇਕਾਰ ਅਤੇ ਕਲੱਬ ਦੇ ਸੀਨੀਅਰ ਮੈਂਬਰ ਹਨ। ਕਲੱਬ ਦੇ ਸਕੱਤਰ ਲਈ ਹਰਪ੍ਰੀਤ ਸੰਧੂ ਜੋ ਕਿ ਇੱਕ ਉੱਘੇ ਸਮਾਜ ਸੇਵਕ 89 ਵਾਰ ਖੂਨਦਾਨੀ ਐਜੂਕੇਸ਼ਨ ਬਿਜ਼ਨਸ ਦੇ ਮਾਹਿਰ ਸਾਫ ਦਿਲ ਅਤੇ ਸੋਫਟ ਸਪੋਕਨ ਅੱਛੇ ਲੀਡਰ ਅਤੇ ਹਰ ਸਮੇਂ ਕਲੱਬ ਦੇ ਮੈਂਬਰਾਂ ਲਈ ਉਪਲਬਧ ਰਹਿਣ ਲਈ ਜਾਣੇ ਜਾਂਦੇ ਹਨ। ਜੁਆਇੰਟ ਸਕੱਤਰ ਲਈ ਸੀ.ਏ ਰੋਹਿਤ ਗੁਪਤਾ ਇੱਕ ਵਧੀਆ ਸੀ.ਏ ਅਤੇ ਵਪਾਰੀ ਬੈਡਮਿੰਟਨ ਦੇ ਵਧੀਆ ਖਿਡਾਰੀ ਵਧੀਆ ਸਮਾਜ ਸੇਵਕ ਅਤੇ ਦੋ ਵਾਰ ਕਲੱਬ ਦੇ ਐਗਜੀਕਿਊਟਿਵ ਮੈਂਬਰ ਦੇ ਤੌਰ ਤੇ ਸੇਵਾਵਾਂ ਨਿਭਾ ਚੁੱਕੇ ਤਜਰਬੇਕਾਰ ਮੈਂਬਰ ਹਨ।
ਕਲੱਬ ਦੇ ਖਜਾਨਚੀ ਦੇ ਤੌਰ ਤੇ ਮੋਹਿਤ ਢੋਡੀ ਜੋ ਕਿ ਨੈਸ਼ਨਲ ਲੈਵਲ ਦੇ ਟੈਨਿਸ ਪਲੇਅਰ ਫਾਰਮਾ ਵਪਾਰ ਦੇ ਸਫਲ ਉਂਵਪਾਰੀ ਕਲੱਬ ਦੇ ਸਾਬਕਾ ਜੋਇੰਟ ਸਕੱਤਰ ਅਤੇ ਐਗਜੀਕਿਊਟਿਵ ਮੈਂਬਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਐਗਰੀ ਕੁਟੀ ਮੈਂਬਰ ਦੇ ਤੌਰ ਤੇ ਕਲੱਬ ਦੇ ਸੀਨੀਅਰ ਮੈਂਬਰ ਪਵਨ ਨਾਗਰਥ, ਰਾਹੁਲ ਮਹਿਤਾ, ਆਸ਼ੀਸ਼ ਜੈਨ, ਅਸੀਮ ਜੈਨ, ਐਡ.ਗੁਰਮੀਤ ਸਿੰਘ, ਇੰਜੀ.ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਪ੍ਰਮੁੱਖ ਹਨ। ਜਿੱਥੇ ਪਵਨ ਨਾਗਰਥ ਕਲੱਬ ਦੇ ਸੀਨੀ. ਮੈਂਬਰ ਅਤੇ ਉੱਘੇ ਸਮਾਜ ਸੇਵਕ ਹਨ। ਉੱਥੇ ਹੀ ਰਾਹੁਲ ਮਹਿਤਾ ਮੌਜੂਦਾ ਸਮੇਂ ਵਿੱਚ ਕਲੱਬ ਦੇ ਐਗਜੀਕਿਊਟਿਵ ਮੈਂਬਰ ਉੱਘੇ ਸਮਾਜ ਸੇਵਕ ਅਤੇ ਵਧੀਆ ਵਪਾਰੀ ਦੇ ਤੌਰ ਤੇ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਬਾਕੀ ਦੇ ਪੰਜ ਐਗਜੀਕਿਊਟਿਵ ਮੈਂਬਰ ਆਪਣੇ ਆਪਣੇ ਫੀਲਡ ਵਿੱਚ ਮਾਹਿਰ ਅਤੇ ਮਿਹਨਤੀ ਵਿਅਕਤੀਤਵ ਦੇ ਮਾਲਕ ਹਨ। ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਹਨ ਅਤੇ ਸਮਾਜ ਅਤੇ ਕਲੱਬ ਵਿੱਚ ਮਿਲਣਸਾਰ ਸੁਭਾਅ ਦੇ ਤੌਰ ਤੇ ਜਾਣੇ ਜਾਂਦੇ ਹਨ। ਇਸ ਮੌਕੇ ਕਲੱਬ ਦੀ ਚੋਣ ਦੇ ਆਬਜ਼ਰਵਰ ਕੁੰਦਨ ਸਿੰਘ ਨਾਗਰਾ, ਐਡ.ਰਵਿੰਦਰ ਕੌਸ਼ਲ, ਐਡ. ਕੁਲਦੀਪ ਕੌਸ਼ਲ, ਜਗਦੀਸ਼ ਸ਼ਰਮਾ, ਸੀ.ਏ ਅਨਿਲ ਅਰੋੜਾ ਤੋਂ ਇਲਾਵਾ ਐਸ.ਐਸ.ਪੀ ਰਿਟਾ. ਪ੍ਰਿਤਪਾਲ ਸਿੰਘ ਥਿੰਦ, ਭੁਪਿੰਦਰ ਸਿੰਘ ਖੱਟੜਾ, ਦਲਬੀਰ ਸਿੰਘ ਗਰੇਵਾਲ, ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਟਿਵਾਣਾ, ਬਿਕਰਮਜੀਤ ਸਿੰਘ, ਸੰਤੋਖ ਸਿੰਘ, ਨਰੇਸ਼ ਸਿੰਗਲਾ, ਅਮਿਤ ਬੇਦੀ, ਹਰਦੇਵ ਸਿੰਘ ਬੱਲੀ, ਗੁਰਮੁਖ ਸਿੰਘ ਢਿੱਲੋ, ਗੁਰਦੀਪ ਸਿੰਘ ਚੀਮਾ, ਪਵਨ ਸਿੰਗਲਾ, ਹਰਿੰਦਰ ਪਾਲ ਸਿੰਘ ਕਾਲਾ, ਸੰਜੀਵ ਮਲਹੋਤਰਾ, ਸੰਚਿਤ ਬਾਂਸਲ, ਡਾ. ਰਾਕੇਸ਼ ਆਰੀਅਨ, ਅਮਰੀਸ਼ ਬਾਂਸਲ, ਅਨਿਲ ਬਾਂਸਲ, ਏ.ਪੀ ਗਰਗ, ਨਰੇਸ਼ ਗੁਪਤਾ, ਡਾ.ਮਨਜੀਤ ਸਿੰਘ, ਵਿਨੋਦ ਵਤਰਾਣਾ, ਬੀ.ਡੀ ਗੁਪਤਾ, ਸੰਜੀਵ ਗਰਗ ਅਤੇ ਹੋਰ ਮੈਂਬਰ ਮੌਕੇ ਤੇ ਹਾਜ਼ਰ ਸਨ।
