ਪਟਿਆਲਾ ਹੈਰੀਟੇਜ ਫੈਸਟੀਵਲ – 2026 ਐਰੋ ਸ਼ੋਅ ‘ਚ ਹਵਾਈ ਜਹਾਜ ਮਾਡਲਾਂ ਦੇ ਕਰਤੱਬਾਂ ਨੇ ਕੀਲੇ ਦਰਸ਼ਕ

ਪਟਿਆਲਾ ਹੈਰੀਟੇਜ ਫੈਸਟੀਵਲ – 2026
ਐਰੋ ਸ਼ੋਅ ‘ਚ ਹਵਾਈ ਜਹਾਜ ਮਾਡਲਾਂ ਦੇ ਕਰਤੱਬਾਂ ਨੇ ਕੀਲੇ ਦਰਸ਼ਕ
ਸੈਸਨਾ-206 ਵੱਲੋਂ ਫੁੱਲਾਂ ਦੀ ਵਰਖਾ, ਜਹਾਜਾਂ ਦੇ ਮਾਡਲ ਤੇ ਰਿਮੋਟ ਕੰਟਰੋਲ ਕਾਰਾਂ ਦੀ ਪ੍ਰਦਰਸ਼ਨੀ ਰਹੀ ਦਿਲਚਸਪ
-ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲ ਰਹੀ ਹੈ ਪੰਜਾਬ ਸਰਕਾਰ- ਚੇਤਨ ਸਿੰਘ ਜੋੜੇਮਾਜਰਾ

(ਪਟਿਆਲਾ, 14 ਫਰਵਰੀ- ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪਟਿਆਲਾ ਹੈਰੀਟੇਜ ਫੈਸਟੀਵਲ-2026 ਦੇ ਸਮਾਰੋਹਾਂ ਦੀ ਲੜੀ ਤਹਿਤ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਵੱਲੋਂ ਦਿਖਾਏ ਗਏ ਕਰਤੱਬਾਂ ਨੇ ਖੂਬ ਤਾੜੀਆਂ ਬਟੋਰੀਆਂ। ਇਨ੍ਹਾਂ ਮਾਡਲ ਜਹਾਜਾਂ ਦੇ ਚਾਲਕਾਂ ਨੇ ਇਨ੍ਹਾਂ ਦੇ ਲੂਪ, ਰੋਲ, ਸਪਿੰਨ, ਲੋਅ ਪਾਸ, ਵਿੰਗ ਓਵਰ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਸਮੇਂ ਸੈਸਨਾ-206 ਦੀ ਵਿਸ਼ੇਸ਼ ਉਡਾਣ ਸਮੇਤ ਰਿਮੋਟ ਕੰਟਰੋਲ ਕਾਰਾਂ ਦੇ ਕਰਤੱਬ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਮੁੱਖ ਮਹਿਮਾਨ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ, ਯੁੱਧ ਨਸ਼ਿਆਂ ਵਿਰੁੱਧ ਵਿੱਚ ਹਿੱਸਾ ਪਾਉਣ ਲਈ ਅੱਗੇ ਆਉਣ। ਐਰੋ ਮਾਡਲਿੰਗ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨੇ ਡਿਪਟੀ ਇਸ ਸਮਾਰੋਹ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ, ਪਟਿਆਲਾ ਐਰੋਮਾਡਲਿੰਗ ਐਸੋਸੀਏਸ਼ਨ, ਫੇਅਰਵਿੰਡ ਏਵੀਏਸ਼ਨ ਲੁਧਿਆਣਾ ਤੇ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਵਿਰਾਸਤ ਸਾਡੇ ਆਪਸੀ ਭਾਈਚਾਰੇ ਤੇ ਫਿਰਕੂ ਇਕਸੁਰਤਾ ਦੀ ਇਕ ਖਾਸ ਉਦਾਹਰਣ ਹੈ ਅਤੇ ਇਸੇ ਲਈ ਹੈਰੀਟੇਜ ਫੈਸਟੀਵਲ ਸਾਡੀ ਅਮੀਰ ਵਿਰਾਸਤ ਨੂੰ ਦਰਸਾ ਰਿਹਾ ਹੈ।
ਇਸੇ ਤਰ੍ਹਾ ਹੀ ਲੁਧਿਆਣਾ ਤੋਂ ਆਏ ਨਮਿੰਦਰ ਸਿੰਘਚੰਡੀਗੜ੍ਹ ਤੋਂ ਪੁੱਜੇ ਮਨੀਸ਼ ਕੁਮਾਰ ਨੇ ਡਾਂਸਰ ਗਲਾਈਡਰ, ਗੌਰਵ ਨੇ ਪਿਕਰ ਮਾਡਲ ਅਤੇ ਮਨਰੀਤ ਸਿੰਘ ਨੇ ਐਮ.ਐਫ਼.ਐਸ. ਜੈਟ, ਲੁਧਿਆਣਾ ਦੇ ਤਾਨਿਕ ਨੇ ਐਕਰੋ ਆਰ.ਸੀ., ਸੁਪਰੀਤ ਸਿੰਘ ਨੇ ਸਕਾਈ ਸਰਫਰ, ਬੀਰਇੰਦਰ ਸਿੰਘ ਵੱਲੋਂ ਹੈਲੀਕਾਪਟਰ ਉਡਾਉਣ ਸਮੇਤ ਕਰਨਾਲ ਤੋਂ ਆਏ ਜਗਦੀਪ ਕਪਿਲ ਨੇ ਹੈਲੀਕਾਪਟਰ ਦਾ ਇੰਜਨ ਪਾਵਰਡ ਮਾਡਲ ਉਡਾ ਕੇ ਦਿਖਾਇਆ।
ਸ਼ੋਅ ਦੌਰਾਨ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਦੇ ਮੈਂਬਰਾਂ ਬੀਰਇੰਦਰ ਸਿੰਘ, ਅਰੁਨਪ੍ਰੀਤ ਸਿੰਘ, ਸੁਪਰੀਤ ਸਿੰਘ ਨੇ ਸਿਟਰੌਨ ਇਲੈਕਟ੍ਰਿਕ, ਡੈਲਟਾ ਵਿੰਗ, ਵਿਲੇ ਮਿਲਟਰੀ ਜੀਪ, ਆਰ.ਸੀ. ਰੁਬੀਕੋਨ, ਆਰ.ਸੀ. ਬਾਈਕ ਲੈਸੀ ਬਰੈਂਡ, ਰੌਕ ਸਲਾਇਡ, ਆਰਮਾ ਮੌਜਾਵੇ ਰਿਮੋਟ ਕੰਟਰੋਲ ਕਾਰਾਂ ਤੇ ਮੋਟਰਸਾਇਕਲ ਮਾਡਲਾਂ ਦੇ ਕਰਤੱਬ ਦਿਖਾਏ।ਇਸ ਮੌਕੇ ਪਟਿਆਲਾ ਏਵੀਏਸ਼ਨ ਕਲੱਬ ਵੱਲੋਂ ਹੈਂਗਰਾਂ ਦੇ ਬਾਹਰ ਖੜ੍ਹੇ ਕੀਤੇ ਜਹਾਜ ਸੈਸਨਾ 172, ਟੈਕਨੈਮ ਮਲਟੀਇੰਜਨ ਸਮੇਤ ਪੰਜਾਬ ਏਅਰਕਰਾਫਟ ਮੈਨਟੀਨੈਂਸ ਇੰਜੀਨੀਅਰਿੰਗ ਕਾਲਜ ਦੇ ਲੀਅਰ, ਪੁਸ਼ਪਕ ਤੇ ਹੰਸਾ ਜਹਾਜਾਂ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ। ਸਮਾਰੋਹ ਦੌਰਾਨ ਪੀਡੀਏ ਦੇ ਮੁੱਖ ਪ੍ਰਸ਼ਾਸਕ ਅਪਰਨਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਕੈਪਟਨ ਅਮਰਜੀਤ ਸਿੰਘ ਜੇਜੀ, ਇੰਦਰਜੀਤ ਸਿੰਘ ਸਿੱਧੂ ਬੌਬੀ, ਗੁਰਵੀਰ ਸਿੱਧੂ, ਤੇਜਿੰਦਰ ਸਿੰਘ ਤੇਜੀ, ਕਸ਼ਮਿੰਦਰ ਸਿੰਘ, ਕੈਪਟਨ ਰਕੇਸ਼ ਸ਼ਰਮਾ, ਏਵੀਏਸ਼ਨ ਕਲੱਬ ਦੇ ਸੇਫ਼ਟੀ ਮੈਨੇਜਰ ਖੁਸ਼ਹਾਲ ਕੌਸ਼ਲ, ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਿੰਦਰਪਾਲ ਸਿੰਘ, ਐਮ.ਏ. ਰਘਬੀਰ ਸਿੰਘ, ਨਾਜਰ ਮਹਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਤੇ ਵਿਕਰਮ ਸਮੇਤ ਮੈਰੀਟੋਰੀਅਸ ਸਕੂਲ ਸਮੇਤ ਹੋਰ ਸਕੂਲਾਂ ਕਾਲਜਾਂ ਦੇ ਵੱਡੀ ਗਿਣਤੀ ਪਟਿਆਲਵੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਹਾਜ ਦੇਖੇ ਅਤੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬਾਂ ਦਾ ਆਨੰਦ ਮਾਣਿਆ।

More From Author

14 फरवरी: प्रेम नहीं, बलिदान की याद दिलाता पुलवामा

WC T20: Rain Threat Looms over India V/S Pakistan Clash

Leave a Reply

Your email address will not be published. Required fields are marked *