ਪਟਿਆਲਾ ਹੈਰੀਟੇਜ ਫੈਸਟੀਵਲ 16 ਫਰਵਰੀ ਦੀ ਸ਼ਾਮ ਹੋਵੇਗੀ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਨਾਟਕ 1675 ਦੀ ਪੇਸ਼ਕਾਰੀ – ਨਮਨ ਮਾਰਕੰਨ

ਪਟਿਆਲਾ ਹੈਰੀਟੇਜ ਫੈਸਟੀਵਲ 16 ਫਰਵਰੀ ਦੀ ਸ਼ਾਮ ਹੋਵੇਗੀ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਨਾਟਕ 1675 ਦੀ ਪੇਸ਼ਕਾਰੀ- ਨਮਨ ਮਾਰਕੰਨ

17 ਫਰਵਰੀ ਦੀ ਸ਼ਾਮ 6 ਵਜੇ ਪੋਲੋ ਗਰਾਊਂਡ ਵਿਖੇ ਮਾਣਕ ਅਲੀ, ਕਮਲ ਹੀਰ ਤੇ ਮਨਮੋਹਨ ਵਾਰਿਸ ਲਾਉਣਗੇ ਰੌਣਕਾਂ-ਹਰਜੋਤ ਕੌਰ ਮਾਵੀ

ਨੋਡਲ ਅਫ਼ਸਰਾਂ ਵੱਲੋਂ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜਾ

(ਪਟਿਆਲਾ 15 ਫਰਵਰੀ- ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪਟਿਆਲਾ ਹੈਰੀਟੇਜ ਫੈਸਟੀਵਲ-2026 ਦੀ ਪੰਜਵੀਂ ਸ਼ਾਮ 16 ਫਰਵਰੀ ਨੂੰ ਸ਼ਾਮ 6 ਵਜੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸ਼ਿਰੋਮਣੀ ਰੰਗਕਰਮੀ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ ਡਾ. ਅਮਰਜੀਤ ਗਰੇਵਾਲ ਵੱਲੋਂ ਲਿਖੇ ਪੰਜਾਬੀ ਨਾਟਕ 1675 ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੰਚਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜਾ ਲੈਂਦਿਆਂ ਨੋਡਲ ਅਫਸਰ ਤੇ ਐਸ.ਡੀ.ਐਮ. ਰਾਜਪੁਰਾ ਨਮਨ ਮਾਰਕੰਨ ਨੇ ਰੰਗ-ਮੰਚ ਪ੍ਰੇਮੀਆਂ ਨੂੰ ਕਿਹਾ ਕਿ ਇਸ ਨਾਟਕ ਲਈ ਕੋਈ ਟਿਕਟ ਨਹੀਂ। ਪਰੰਤੂ ਜਿਹੜੇ ਦਰਸ਼ਕ ਪਹਿਲਾਂ ਆਉਣਗੇ ਉਹ ਪਹਿਲਾਂ ਸੀਟ ਲੈ ਸਕਣਗੇ। ਨਮਨ ਮਾਰਕੰਨ ਨੇ ਕਿਹਾ ਕਿ ਦਰਸ਼ਕ ਸ਼ਾਮ 5.30 ਵਜੇ ਤੱਕ ਆਪਣੀਆਂ ਸੀਟਾਂ ਲੈ ਲੈਣ ਤਾਂ ਕਿ ਸਹੀ ਸਮੇਂ ‘ਤੇ ਇਸ ਨਾਟਕ ਦੀ ਪੇਸ਼ਕਾਰੀ ਨੂੰ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਧਾਇਕ ਰਾਜਪੁਰਾ ਸ੍ਰੀਮਤੀ ਨੀਨਾ ਮਿੱਤਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸਮੇਤ ਹੋਰ ਸ਼ਖਸੀਅਤਾਂ ਵੀ ਸ਼ਿਰਕਤ ਕਰਨਗੀਆਂ।
ਇਸੇ ਦੌਰਾਨ ਪੋਲੋ ਗਰਾਊਂਡ ਵਿਖੇ 17 ਫਰਵਰੀ ਦੀ ਸ਼ਾਮ 6 ਵਜੇ ਕਰਵਾਏ ਜਾ ਰਹੇ ਲੋਕ ਗਾਇਕੀ ਤੇ ਪੌਪ ਸ਼ੋਅ ਦੇ ਨੋਡਲ ਅਫ਼ਸਰ ਤੇ ਐਸ.ਡੀ.ਐਮ ਪਟਿਆਲਾ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ ਇਸ ਪਟਿਆਲਾ ਹੈਰੀਟੇਜ ਦੀ ਛੇਵੀਂ ਸ਼ਾਮ 17 ਫਰਵਰੀ ਨੂੰ ਉਘੇ ਗਾਇਕ ਮਾਣਕ ਅਲੀ ਆਪਣੀ ਪੇਸ਼ਕਾਰੀ ਸ਼ਾਮ 6 ਵਜੇ ਸ਼ੁਰੂ ਕਰਨਗੇ। ਐਸ.ਡੀ.ਐਮ ਨੇ ਦੱਸਿਆ ਕਿ ਇਸ ਉਪਰੰਤ ਕਮਲ ਹੀਰ ਅਤੇ ਮਨਮੋਹਨ ਵਾਰਿਸ ਪੰਜਾਬੀ ਲੋਕ ਗਾਇਕੀ ਸਮੇਤ ਪੌਪ ਗਾਇਕੀ ਨਾਲ ਰੌਣਕਾਂ ਲਾਉਣਗੇ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਤੇ ਕਲਾ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਕੋਈ ਟਿਕਟ ਜਾਂ ਪਾਸ ਦੀ ਲੋੜ ਨਹੀਂ ਹੈ, ਬਲਕਿ ਜਿਹੜੇ ਦਰਸ਼ਕ ਸਮੇਂ ਸਿਰ ਆਉਣਗੇ ਉਹ ਅੱਗੇ ਬੈਠ ਸਕਣਗੇ।

ਫੋਟੋ ਕੈਪਸ਼ਨ – ਹਰਪਾਲ ਟਿਵਾਣਾ ਕਲਾ ਕੇਂਦਰ ♦ਵਿਖੇ ਨਾਟਕ 1675 ਬਾਰੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਨੋਡਲ ਅਫ਼ਸਰ ਤੇ ਐਸ.ਡੀ.ਐਮ ਨਮਨ ਮਾਰਕੰਨ।

More From Author

ਹੁਣ ਹੋਰ ਵੀ ਤੇਜ਼ ਦੌੜੇਗੀ ਪੀ.ਆਰ.ਟੀ.ਸੀ- ਹਰਪਾਲ ਜੁਨੇਜਾ

Breaking News….. ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਅਕਾਲੀ ਦਲ ਵਿੱਚ ਹੋਏ ਸ਼ਾਮਿਲ

Leave a Reply

Your email address will not be published. Required fields are marked *