ਸਮਾਜ ਲਈ ਬੁਰੀ ਖਬਰ….ਕੁੱਤਿਆਂ ਦੇ ਮਾਸ ਦਾ ਇਨਸਾਨਾਂ ਦੇ ਭੋਜਨ ਅਤੇ ਵਿਅੰਜਨਾ ਵਿੱਚ ਪਰੋਸੇ ਜਾਣ ਦਾ ਭਾਰੀ ਸ਼ੱਕ… ਪੇਸ਼ ਹੈ ਫੀਚਰ ਸਟੋਰੀ… ਪੂਰਵ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖਲ ਤੋਂ ਬਾਅਦ ਪੁਲਿਸ ਨੇ ਕੀਤਾ ਮਾਮਲਾ ਦਰਜ

ਸਮਾਜ ਲਈ ਬੁਰੀ ਖਬਰ….ਕੁੱਤਿਆਂ ਦੇ ਮਾਸ ਦਾ ਇਨਸਾਨਾਂ ਦੇ ਭੋਜਨ ਅਤੇ ਵਿਅੰਜਨਾ ਵਿੱਚ ਪਰੋਸੇ ਜਾਣ ਦਾ ਭਾਰੀ ਸ਼ੱਕ… ਪੇਸ਼ ਹੈ ਫੀਚਰ ਸਟੋਰੀ

ਪੂਰਵ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖਲ ਤੋਂ ਬਾਅਦ ਪੁਲਿਸ ਨੇ ਕੀਤਾ ਮਾਮਲਾ ਦਰਜ

(ਲੁਧਿਆਣਾ 26 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪਿਛਲੇ ਦਿਨੀ ਲੁਧਿਆਣਾ ਸ਼ਹਿਰ ਦੇ ਥਾਣਾ ਡਾਬਾ ਦੇ ਅਧੀਨ ਪੈਂਦੇ ਢਿਲੋ ਨਗਰ ਇਲਾਕੇ ਦੇ ਖਾਲੀ ਪਲਾਟ ਵਿੱਚ ਤਕਰੀਬਨ 15 ਕੁੱਤਿਆਂ ਦੀਆਂ ਖਾਲਾਂ ਅਤੇ ਉਨਾਂ ਦੇ ਦੰਦ ਮਿਲਣ ਨਾਲ ਆਮ ਲੋਕਾਂ ਅਤੇ ਡੋਗ ਲਵਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਨੀਮਲ ਵੈਲਫੇਅਰ ਐਨ. ਜੀ. ਓ ਚਲਾਉਣ ਵਾਲੀ ਅਤੇ ਡੋਗ ਲਵਰਜ਼ ਕਵਿਤਾ ਸ਼ਰਮਾ ਵੱਲੋਂ ਬੇਜੁਬਾਨ ਜਾਨਵਰਾਂ ਉਪਰ ਹਿੰਸਾ ਅਤੇ ਉਹਨਾਂ ਦੀ ਹੱਤਿਆ ਕਰਨ ਲਈ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਿਲੀ ਜਾਣਕਾਰੀ ਅਨੁਸਾਰ ਢਿੱਲੋ ਨਗਰ ਦੇ ਇੱਕ ਖਾਲੀ ਪਲਾਟ ਵਿੱਚ ਤਕਰੀਬਨ 15 ਦੇ ਕਰੀਬ ਕੁੱਤਿਆਂ ਦੀਆਂ ਖਾਲਾਂ ਅਤੇ ਉਹਨਾਂ ਦੇ ਦੰਦ ਮਿਲਣ ਤੋ ਬਾਅਦ, ਇਹ ਸ਼ੱਕ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਕਿ ਕੁਝ ਨਾ ਮਾਲੂਮ ਵਿਅਕਤੀਆਂ ਵੱਲੋਂ ਇਹਨਾਂ ਕੁੱਤਿਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਤੋਂ ਬਾਅਦ ਇਹਨਾਂ ਦਾ ਮਾਸ ਕੱਢ ਕੇ ਇਹਨਾਂ ਦੀਆਂ ਖਾਲਾਂ ਅਤੇ ਦੰਦ ਇਸ ਖਾਲੀ ਪਲਾਟ ਵਿੱਚ ਸੁੱਟ ਦਿੱਤੇ ਗਏ ਹਨ। ਇੱਥੇ ਇਹ ਸ਼ੱਕ ਵੀ ਜਾਹਿਰ ਕੀਤਾ ਜਾ ਰਿਹਾ ਹੈ, ਕਿ ਇਹਨਾਂ ਕੁੱਤਿਆਂ ਦਾ ਮਾਸ ਇਨਸਾਨਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਅਤੇ ਸਵਾਦਿਸ਼ਟ ਵਿਅੰਜਨਾਂ ਅਤੇ ਪਾਰਟੀ ਆਂ ਵਿੱਚ ਕੀਤਾ ਜਾ ਸਕਦਾ ਹੈ।

ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਕਵਿਤਾ ਸ਼ਰਮਾ ਨੂੰ ਪੁਲਿਸ ਕੋਲ ਇਹ ਮਾਮਲਾ ਦਰਜ ਕਰਾਉਣ ਲਈ , ਪੂਰਵ ਕੇਂਦਰੀ ਮੰਤਰੀ ਅਤੇ ਐਨੀਮਲ ਲਵਰਜ਼ ਮੇਨਕਾ ਗਾਂਧੀ ਤੱਕ ਸੰਪਰਕ ਕਰਨਾ ਪਿਆ ਅਤੇ ਉਹਨਾਂ ਦੀ ਦਖਲ ਅੰਦਾਜੀ ਤੋਂ ਬਾਅਦ ਹੀ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੀ.ਸੀ.ਟੀ.ਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਪਕੜਿਆ ਜਾ ਸਕੇ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਬਾਜ਼ੀਗਰਾਂ ਦੀ ਬਾਜ਼ੀ ਨੇ ਚੰਗੀਆਂ ਖੁਰਾਕਾਂ ਖਾਣ ਤੇ ਨਸ਼ਾ ਮੁਕਤੀ ਦਾ ਦਿੱਤਾ ਸੁਨੇਹਾ

केरल अब ‘केरलम’ — केंद्र सरकार की बड़ी मंज़ूरी

Leave a Reply

Your email address will not be published. Required fields are marked *

Recent Posts