ਜਵਾਈ ਨੇ ਧੀ ਨਾਲ ਧੋਖਾ ਕੀਤਾ ਤੇ ਸਾਢੇ 4 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਡਾਲਰ ਹੜੱਪੇ: ਅਵਤਾਰ ਸਿੰਘ, ਭੁਪਿੰਦਰ ਸ਼ੇਖੂਪੁਰ

ਜਵਾਈ ਨੇ ਧੀ ਨਾਲ ਧੋਖਾ ਕੀਤਾ ਤੇ ਸਾਢੇ 4 ਕਰੋੜ ਰੁਪਏ ਦਾ ਸੋਨਾ, ਚਾਂਦੀ ਤੇ ਡਾਲਰ ਹੜੱਪੇ: ਅਵਤਾਰ ਸਿੰਘ, ਭੁਪਿੰਦਰ ਸ਼ੇਖੂਪੁਰ
ਸਿਆਸੀ ਦਬਾਅ ਕਾਰਨ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
(ਪਟਿਆਲਾ 5 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ ) ਘਨੌਰ ਦੇ ਪਿੰਡ ਰੁੜਕੀ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਧੀ ਨਾਲ ਧੋਖਾ ਕਰਕੇ ਦੋ ਘਰ ਬਰਬਾਦ ਕਰ ਦਿੱਤੇ ਅਤੇ ਸਾਢੇ 4 ਕਰੋੜ ਰੁਪਏ ਮੁੱਲ ਦੇ 2 ਕਿਲੋ ਤੋਂ ਵੱਧ ਸੋਨਾ, 15 ਕਿਲੋ ਤੋਂ ਵੱਧ ਚਾਂਦੀ ਅਤੇ 80 ਹਜ਼ਾਰ ਡਾਲਰ ਹੜੱਪ ਕਰ ਲਏ ਹਨ। ਪਟਿਆਲਾ ਮੀਡੀਆ ਕਲੱਬ ਵਿਚ ਅਵਤਾਰ ਸਿੰਘ ਸਾਬਕਾ ਸਰਪੰਚ ਰੁੜਕੀ, ਸਮਾਜ ਸੇਵੀ ਭੁਪਿੰਦਰ ਸਿੰਘ ਸ਼ੇਖੂਪੁਰ, ਪਰਮਿੰਦਰ ਸਿੰਘ ਚਪੜ, ਲਛਮਣ ਸਿੰਘ ਸਾਬਕਾ ਸਰਪੰਚ ਰਸੂਲਪੁਰ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਲੜਕੀ ਦਾ ਵਿਆਹ ਲਾਛੜੂ ਪਿੰਡ ਦੇ ਲੜਕੇ ਨਾਲ 2022 ਵਿਚ ਹੋਇਆ, ਜਿਸ ਮਗਰੋਂ ਉਹ ਦੋਵੇਂ ਕੈਨੇਡਾ ਰਹਿਣ ਲੱਗ ਪਏ। ਉਹਨਾਂ ਕਿਹਾ ਕਿ ਲੜਕੀ ਦੀ ਪੀ.ਆਰ. ਦੇ ਆਧਾਰ ’ਤੇ ਲੜਕੇ ਦੀ ਵੀ ਪੀ.ਆਰ. ਹੋ ਗਈ। ਇਸ ਮਗਰੋਂ ਅਵਤਾਰ ਸਿੰਘ ਦੇ ਪੁੱਤਰ ਦਾ ਮੰਗਣਾ ਵੀ ਕੈਨੇਡਾ ਦੀ ਲੜਕੀ ਨਾਲ ਹੋ ਗਿਆ ਤੇ ਲੜਕੀ ਆਪਣੇ ਨਨਾਣ ਕੋਲ ਆ ਕੇ ਐਡਮਿੰਟਨ ਸ਼ਹਿਰ ਰਹਿਣ ਲੱਗ ਪਈ। ਜਿਥੇ ਉਸਦੇ ਨਜਾਇਜ਼ ਸੰਬੰਧ ਅਵਤਾਰ ਸਿੰਘ ਦੇ ਜਵਾਈ ਨਾਲ ਬਣ ਗਏ। ਪਰ ਇਸ ਸਾਲ ਜਨਵਰੀ ਵਿਚ ਅਵਤਾਰ ਸਿੰਘ ਦੇ ਪੁੱਤਰ ਦਾ ਵਿਆਹ ਰੱਖਿਆ ਸੀ। ਜਿਸ ਕਰਕੇ ਉਹ ਸਾਰੇ ਭਾਰਤ ਆਏ। ਪਰ ਇਥੇ ਆਕੇ ਹੋਣ ਵਾਲੀ ਨੂੰਹ ਤੇ ਜਵਾਈ ਦੀ ਆਪਸੀ ਚੈਟ ਤੋਂ ਦੋਵਾਂ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ। ਉਹਨਾਂ  ਦੱਸਿਆ ਕਿ ਅਵਤਾਰ ਸਿੰਘ ਦੇ ਜਵਾਈ ਨੇ ਸਾਜ਼ਿਸ਼ ਅਧੀਨ ਪਹਿਲਾਂ ਹੀ ਆਪਣੀ ਪਤਨੀ ਯਾਨੀ ਅਵਤਾਰ ਸਿੰਘ ਦੀ ਧੀ ਤੋਂ ਵਸੀਅਤਨਾਮਾ ਆਪਣੇ ਨਾਮ ਕਰਵਾ ਲਿਆ ਸੀ ਤੇ ਉਹਨਾਂ ਦੀ ਧੀ ਵੱਲੋਂ ਬਣਾਏ 16 ਤੋਲੇ ਸੋਨਾ,15 ਕਿਲੋ ਚਾਂਦੀ ਅਤੇ ਰਿਸ਼ਤੇਦਾਰ ਦੇ 2 ਕਿਲੋ ਸੋਨੇ ਤੋਂ ਇਲਾਵਾ 80 ਹਜ਼ਾਰ ਡਾਲਰ ਆਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ ਸਨ। ਪਰ ਇਥੇ ਹੀ ਬੱਸ ਨਹੀਂ ਬਲਕਿ ਜਵਾਈ ਨੇ ਪਤਨੀ ਦੇ ਨਾਮ ’ਤੇ ਕਰੋੜਾਂ ਰੁਪਏ ਦੇ ਸਿਹਤ ਬੀਮੇ ਤੇ ਮੈਡੀਕਲ ਬੀਮੇ ਵੀ ਕਰਵਾਏ ਸਨ ਤੇ ਇਸ ਤੋਂ ਸਪਸ਼ਟ ਹੈ ਕਿ ਉਹ ਪਹਿਲਾਂ ਹੀ ਆਪਣੀ ਪਤਨੀ ਦੇ ਕਤਲ ਦੀ ਯੋਜਨਾ ਬਣਾ ਚੁੱਕਾ ਸੀ।
ਇਥੇ ਜਵਾਈ ਨੇ ਨਵੇਂ ਪਾਸਪੋਰਟ ਵਾਸਤੇ ਅਪਲਾਈ ਕਰ ਦਿੱਤਾ। ਜਿਸ ਵਿਚ ਆਪਣੇ ਆਪ ਨੂੰ ਕੁਵਾਰਾ ਦੱਸਿਆ ਤੇ ਪਿੰਡ ਦੇ ਦੋ ਲੋਕਾਂ ਨੇ ਉਸਦੀ ਅਰਜ਼ੀ ’ਤੇ ਗਵਾਹੀ ਵੀ ਪਾ ਦਿੱਤੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ 18 ਫਰਵਰੀ 2026 ਨੂੰ ਘਨੌਰ ਪੁਲਿਸ ਨੇ ਫੌਜਦਾਰੀ ਮੁਕੱਦਮਾ ਤਾਂ ਦਰਜ ਕਰ ਲਿਆ ਹੈ। ਪਰ ਪਰਿਵਾਰ ਦੇ ਸਿਆਸੀ ਸੰਬੰਧਾਂ ਕਾਰਨ ਪੁਲਿਸ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਜਵਾਈ ਦੀ ਹਰਕਤ ਕਾਰਨ ਅਵਤਾਰ ਸਿੰਘ ਦੇ ਪੁੱਤਰ ਤੇ ਧੀ ਦੋਵਾਂ ਦੇ ਘਰ ਉਜੜ ਗਏ ਹਨ। ਉਹਨਾਂ ਕਿਹਾ ਕਿ ਹੁਣ ਜਵਾਈ ਫਰਾਰ ਹੈ, ਪਰ ਪੰਜਾਬ ਵਿਚ ਹੀ ਲੁਕਿਆ ਹੋਇਆ ਹੈ। ਉਹਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਡੱਬੀ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਡੀ ਐਸ ਪੀ ਘਨੌਰ ਹਰਮਨ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਮਾਮਲਾ ਜਾਅਲੀ ਪਾਸਪੋਰਟ ਬਣਾਉਣਾ ਦਾ ਹੈ। ਉਹਨਾਂ ਕਿਹਾ ਕਿ ਵੈਸੇ ਤਾਂ ਪੁਲਿਸ ਟੀਮਾਂ ਮੁਲਜ਼ਮ ਨੂੰ ਫੜਨ ਵਾਸਤੇ ਛਾਪੇਮਾਰੀ ਕਰ ਰਹੀਆਂ ਹਨ ਪਰ ਇਸ ਮਾਮਲੇ ਵਿਚ  ਮੁਲਜ਼ਮ ਨੂੰ ਨੋਟਿਸ ਦੇ ਕੇ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੋਨੇ, ਚਾਂਦੀ ਤੇ ਡਾਲਰਾਂ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਇਹ ਵਿਦੇਸ਼ ਦਾ ਮਾਮਲਾ ਹੈ ਜੋ ਪੰਜਾਬ ਪੁਲਿਸ ਦਾ ਅਧਿਕਾਰ ਖੇਤਰ ਨਹੀਂ ਬਣਦਾ।

More From Author

कौन होगा बिहार का नया मुख्य मंत्री ?

Leave a Reply

Your email address will not be published. Required fields are marked *