ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਦੀ ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ

(ਪਟਿਆਲਾ 12 ਮਾਰਚ – ਕੰਚਨ ਸਚਦੇਵਾ ਨਿਊਜ਼ ਰੂਮ ਬਿਊਰੋ) ਪਟਿਆਲਾ ਵਿਖੇ ਆਪਣੇ ਆਪਣੇ ਵਪਾਰ ਦੀ ਸੁਰੱਖਿਆ ਅਤੇ ਵਪਾਰ ਵਿੱਚ ਵਾਧੇ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਦੇ ਵਪਾਰੀਆਂ ਵੱਲੋਂ ਬੀ.ਐਨ.ਈ ਦੇ ਬੈਨਰ ਹੇਠ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਟਿਆਲਾ, ਰਾਜਪੁਰਾ, ਸਮਾਣਾ ਅਤੇ ਨਾਭਾ ਦੇ 50 ਦੇ ਕਰੀਬ ਵਪਾਰੀ ਅਤੇ 20 ਦੇ ਕਰੀਬ ਨਵੇਂ ਵਿਜ਼ਟਰ ਵਪਾਰੀ ਇਕੱਠੇ ਹੋਏ ਅਤੇ ਵਪਾਰ ਦੇ ਮਸਲਿਆਂ ਤੇ ਵਨ ਟੂ ਵਨ ਅਹਿਮ ਚਰਚਾ ਨੂੰ ਸਾਂਝਾ ਕੀਤਾ। ਇਸ ਮੌਕੇ ਐਗਜੀਕਿਊਟਿਵ ਡਾਇਰੈਕਟਰ ਸ਼ਿਵਾਨੀ ਗੁਪਤਾ, ਏਰੀਆ ਡਾਇਰੈਕਟਰ ਪ੍ਰਦੀਪ ਗੁਪਤਾ, ਮੀਤ ਪ੍ਰਧਾਨ ਰੋਹਿਤ ਬਾਂਸਲ ਅਤੇ ਸਕੱਤਰ ਅਨੀਸ਼ ਬਾਂਸਲ ਨੇ ਦੱਸਿਆ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋਕੇ ਹੀ ਕੀਤਾ ਜਾ ਸਕਦਾ ਹੈ। ਜਿਸ ਨਾਲ ਵਪਾਰ ਸੁਰੱਖਿਅਤ ਰਹਿੰਦਾ ਹੈ ਅਤੇ ਵਪਾਰੀਆਂ ਦੇ ਇੱਕ ਦੂਜੇ ਨਾਲ ਤਾਲੁਕ ਵੀ ਵਧੀਆ ਬਣਦੇ ਹਨ। ਇਸ ਮੌਕੇ ਵਪਾਰੀਆਂ ਨੇ ਦੱਸਿਆ ਬੀ.ਐਨ.ਆਈ ਨਾਲ ਜੁੜਨ ਨਾਲ ਉਹਨਾਂ ਦੇ ਵਪਾਰ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕਈ ਵਪਾਰੀਆਂ ਨੇ ਪਿਛਲੇ ਕੁਝ ਸਮੇਂ ਵਿੱਚ ਵਧੀਆ ਵਪਾਰਕ ਤਰੱਕੀ ਵੀ ਹਾਸਲ ਕੀਤੀ ਹੈ।

ਫੋਟੋ ਗੈਲਰੀ – ਪਟਿਆਲਾ ਜਿਲੇ ਦੇ ਵਪਾਰੀ ਇੱਕ ਅਹਿਮ ਮੀਟਿੰਗ ਦੌਰਾਨ।

More From Author

पटियाला और पंजाब के विद्यार्थियों ने सिविल सर्विसेज परीक्षाओं में हासिल की उल्लेखनीय सफलता / क्रोम इंस्टीट्यूट दिल्ली के माध्यम से

Epstein Files Spark Debate in Indian Parliament

Leave a Reply

Your email address will not be published. Required fields are marked *