ਪੁੱਡਾ ਇੰਨਕਲੇਵ-1 ਦੀ ਨਵੀਂ ਟੀਮ ਹੋਈ ਘੋਸ਼ਿਤ ਰਾਜਦੀਪ ਸਿੰਘ ਪ੍ਰਧਾਨ, ਸਤਵਿੰਦਰ ਸੈਣੀ ਚੇਅਰਮੈਨ ਅਤੇ ਡਾ.ਪ੍ਰਬਲੀਨ ਸਿੰਘ ਬਣੇ ਸਲਾਹਕਾਰ

ਪੁੱਡਾ ਇੰਨਕਲੇਵ-1 ਦੀ ਨਵੀਂ ਟੀਮ ਹੋਈ ਘੋਸ਼ਿਤ ਰਾਜਦੀਪ ਸਿੰਘ ਪ੍ਰਧਾਨ, ਸਤਵਿੰਦਰ ਸੈਣੀ ਚੇਅਰਮੈਨ ਅਤੇ ਡਾ.ਪ੍ਰਬਲੀਨ ਸਿੰਘ ਬਣੇ ਸਲਾਹਕਾਰ

(ਪਟਿਆਲਾ 24 ਮਾਰਚ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ ) ਪੁੱਡਾ ਇੰਨਕਲੇਵ-1 ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 100 ਦੇ ਕਰੀਬ ਕਲੋਨੀ ਵਾਸੀਆਂ ਨੇ ਵੱਡੀ ਪੱਧਰ ਤੇ ਭਾਗ ਲਿਆ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਰਾਜਦੀਪ ਸਿੰਘ ਨੂੰ ਪ੍ਰਧਾਨ, ਇੰਜੀ. ਸਤਵਿੰਦਰ ਸਿੰਘ ਸੈਣੀ ਨੂੰ ਚੇਅਰਮੈਨ, ਡਾ. ਪ੍ਰਬਲੀਨ ਸਿੰਘ ਨੂੰ ਦੁਬਾਰਾ ਸਲਾਹਕਾਰ, ਪੰਕਜ ਸੱਚਦੇਵਾ ਨੂੰ ਮੀਤ ਪ੍ਰਧਾਨ, ਸੰਦੀਪ ਸ਼ਰਮਾ ਨੂੰ ਜਨਰਲ ਸਕੱਤਰ, ਸਤਵੰਤ ਸਿੰਘ ਨੂੰ ਜੂਇੰਟ ਸਕੱਤਰ, ਸੰਜੀਵ ਮਲਹੋਤਰਾ ਨੂੰ ਫਾਈਨੈਂਸ ਸਕੱਤਰ ਅਤੇ ਮਨਸੂ ਨਾਰੰਗ ਨੂੰ ਖਜਾਨਚੀ ਨਿਯੁਕਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਿਕੰਦ ਵੀਰ ਜਿੰਦਲ, ਡਾ. ਰਮਨ ਕੁਮਾਰ, ਡਾ.ਕੁਲਦੀਪ ਸਿੰਘ, ਡਾ.ਪਰਵਿੰਦਰ ਸਿੰਘ ਨਰਾਇਣ ਦਾਸ ਅਤੇ ਸ਼ੀਫਾਲੀ ਗੋਇਲ ਅਤੇ ਰੁਪਾਲੀ ਧੀਰ ਨੂੰ ਵੀ ਐਗਜੀਕਿਊਟਿਵ ਮੈਂਬਰ ਦੇ ਤੌਰ ਤੇ ਚੁਣ ਲਿਆ ਗਿਆ। ਇਸ ਮੌਕੇ ਨਵੀਂ ਚੁਣੀ ਹੋਈ ਟੀਮ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਹੀ ਪੁਡਾ ਇੰਨਕਲੇਵ ਦੀ ਬੇਹਤਰੀ ਡਿਵੈਲਪਮੈਂਟ ਲਈ ਵਚਨਬੱਧ ਹਨ ਅਤੇ ਭਵਿੱਖ ਵਿੱਚ ਸਾਰੇ ਹੀ ਐਸੋਸੀਏਸ਼ਨ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਪੁਡਾ ਇੰਨਕਲੇਵ-1ਵਿਖੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਅਤੇ ਸੁਸਾਇਟੀ ਵਿਖੇ ਰਹਿਣ ਵਾਲੇ ਸਾਰੇ ਹੀ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾਵੇਗਾ।

ਫੋਟੋ ਗੈਲਰੀ – ਪੁੱਡਾ ਇੰਨਕਲੇਵ-1 ਦੀ ਨਵੀਂ ਚੁਣੀ ਹੋਏ ਦੀ ਟੀਮ ਦੇ ਮੈਂਬਰ ਸਾਂਝਾ ਚਿੱਤਰ ਖਿਚਾਉਂਦੇ ਹੋਏ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਉੱਘੇ ਸਮਾਜ ਸੇਵਕ ਕਰਨ ਗਿੱਲ ਬਡੁੰਗਰ ਦੇ ਮਾਤਾ ਦੀ ਅੰਤਿਮ ਅਰਦਾਸ ਮੌਕੇ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਦਿੱਤੀ ਸਰਧਾਂਜਲੀ

हॉकी की धरती पंजाब में लौटेगा एशिया का सबसे बड़ा टूर्नामेंट

Leave a Reply

Your email address will not be published. Required fields are marked *

Recent Posts