ਉੱਘੇ ਸਮਾਜ ਸੇਵਕ ਕਰਨ ਗਿੱਲ ਬਡੁੰਗਰ ਦੇ ਮਾਤਾ ਦੀ ਅੰਤਿਮ ਅਰਦਾਸ ਮੌਕੇ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਦਿੱਤੀ ਸਰਧਾਂਜਲੀ

ਉੱਘੇ ਸਮਾਜ ਸੇਵਕ ਕਰਨ ਗਿੱਲ ਬਡੁੰਗਰ ਦੇ ਮਾਤਾ ਦੀ ਅੰਤਿਮ ਅਰਦਾਸ ਮੌਕੇ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਦਿੱਤੀ ਸਰਧਾਂਜਲੀ 
(ਪਟਿਆਲਾ 24 ਮਾਰਚ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਉਘੇ ਸਮਾਜ ਸੇਵਕ ਅਤੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਸੀਨੀ. ਮੀਤ ਪ੍ਰਧਾਨ ਕਰਨ ਗਿੱਲ ਬਡੁੰਗਰ ਅਤੇ ਰਾਹੁਲ ਗਿੱਲ ਦੇ ਮਾਤਾ ਸਰਦਾਰਨੀ ਜਸਪਾਲ ਕੌਰ ਜੀ। ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਡੁੰਗਰ ਵਿਖੇ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਖ – ਵੱਖ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਮੂਹ ਆਗੂਆਂ ਨੇ ਕਰਨ ਗਿੱਲ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਰੱਬ ਦਾ ਭਾਣਾ ਮੰਨਣ ਲਈ ਵੀ ਕਿਹਾ। ਇਸ ਮੌਕੇ ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਬੇਦੀ, ਜਥੇਦਾਰ ਇੰਦਰ ਮੋਹਨ ਸਿੰਘ ਬਜਾਜ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਿਤ ਰਾਠੀ, ਸ਼ੰਕਰ ਭਾਰਦਵਾਜ, ਦੀਪਕ ਪ੍ਰਧਾਨ, ਅਮਰਦੀਪ ਸਿੰਘ ਕੋਹਲੀ, ਐਸ.ਪੀ ਢਿੱਲੋ, ਵਿਕਾਸ ਚੀਮਾ ਅਤੇ ਬੱਬੂ ਠਾਕੁਰ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਕੇ ਤੇ ਹਾਜ਼ਰ ਸਨ।
ਫੋਟੋ ਗੈਲਰੀ- ਮਾਤਾ ਜਸਪਾਲ ਕੌਰ ਦੀ ਅੰਤਿਮ ਅਰਦਾਸ ਮੌਕੇ ਸ਼ਾਮਿਲ ਸੰਗਤਾਂ ਦਾ ਇਕੱਠ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਬਲੈਕ ਮੰਡੇ….ਸ਼ੇਅਰ ਮਾਰਕੀਟ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਆਈ ਭਾਰੀ ਸੁਨਾਮੀ…. ਡਾਲਰ ਵੀ ਰਿਕਾਰਡ ਪੱਧਰ ਤੇ ਪਹੁੰਚਿਆ

ਪੁੱਡਾ ਇੰਨਕਲੇਵ-1 ਦੀ ਨਵੀਂ ਟੀਮ ਹੋਈ ਘੋਸ਼ਿਤ ਰਾਜਦੀਪ ਸਿੰਘ ਪ੍ਰਧਾਨ, ਸਤਵਿੰਦਰ ਸੈਣੀ ਚੇਅਰਮੈਨ ਅਤੇ ਡਾ.ਪ੍ਰਬਲੀਨ ਸਿੰਘ ਬਣੇ ਸਲਾਹਕਾਰ

Leave a Reply

Your email address will not be published. Required fields are marked *

Recent Posts