ਦੁਨੀਆ ਦੀਆਂ ਨਜ਼ਰਾਂ ਟਰੰਪ ਦੀ ਘੜੀ ‘ਤੇ: ਕੂਟਨੀਤੀ ਫੇਲ ਹੋਈ ਤਾਂ ਅੱਜ ਰਾਤ ਬਦਲ ਸਕਦਾ ਹੈ ਮਿਡਲ ਈਸਟ ਦਾ ਨਕਸ਼ਾ

ਦੁਨੀਆ ਦੀਆਂ ਨਜ਼ਰਾਂ ਟਰੰਪ ਦੀ ਘੜੀ ‘ਤੇ: ਕੂਟਨੀਤੀ ਫੇਲ ਹੋਈ ਤਾਂ ਅੱਜ ਰਾਤ ਬਦਲ ਸਕਦਾ ਹੈ ਮਿਡਲ ਈਸਟ ਦਾ ਨਕਸ਼ਾ
(ਵਿਸ਼ੇਸ਼ ਰਿਪੋਰਟ, 7 ਅਪ੍ਰੈਲ | ਨਵਨੀਤ ਬੰਸਲ, ਨਿਊਜ਼ ਰੂਮ 7) ਈਰਾਨ ਵਿੱਚ ਅੱਜ ਹਾਲਾਤ ਬਹੁਤ ਤਣਾਓ ਪੂਰਨ ਬਣੇ ਹੋਏ ਹਨ। ਅਮਰੀਕੀ ਰਾਸ਼ਟਰਪਤੀ Donald Trump ਵੱਲੋਂ ਦਿੱਤੀ ਗਈ ਡੈਡ ਲਾਈਨ ਅੱਜ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ 8 ਅਪ੍ਰੈਲ ਸਵੇਰੇ 5:30 ਵਜੇ) ਖਤਮ ਹੋ ਰਹੀ ਹੈ, ਜਿਸ ਨਾਲ ਵੱਡੀ ਸੈਨਿਕ ਕਾਰਵਾਈ ਦਾ ਖਤਰਾ ਵੱਧ ਗਿਆ ਹੈ।
ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੋਰਮੂਜ ਜਲਡਮਰੂ (Hormuz Strait) ‘ਚੋਂ ਨਾਕਾਬੰਦੀ ਨਹੀਂ ਹਟਾਈ ਗਈ, ਤਾਂ ਅਮਰੀਕਾ ਈਰਾਨ ਦੇ ਪਾਵਰ ਗ੍ਰਿਡ ਅਤੇ ਮੁੱਖ ਪੁਲਾਂ ਨੂੰ ਤਬਾਹ ਕਰ ਸਕਦਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social ‘ਤੇ ਪੋਸਟ ਕਰਦਿਆਂ ਕਿਹਾ:
“ਅੱਜ ਰਾਤ ਇੱਕ ਪੂਰੀ ਸਭਿਆਚਾਰ ਮਿਟ ਜਾਵੇਗੀ, ਜਿਸਨੂੰ ਕਦੇ ਵਾਪਸ ਨਹੀਂ ਲਿਆ ਜਾ ਸਕੇਗਾ। ਮੈਂ ਇਹ ਨਹੀਂ ਚਾਹੁੰਦਾ, ਪਰ ਇਹੀ ਹੋਵੇਗਾ!”
ਇਸਦੇ ਨਾਲ ਹੀ, Israel Defense Forces (IDF) ਨੇ ਈਰਾਨੀ ਨਾਗਰਿਕਾਂ ਨੂੰ ਅੱਜ ਰਾਤ 9 ਵਜੇ ਤੋਂ ਬਾਅਦ ਟ੍ਰੇਨਾਂ ਦਾ ਇਸਤੇਮਾਲ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ, ਜੋ ਰੇਲ ਨੈੱਟਵਰਕ ‘ਤੇ ਸੰਭਾਵਿਤ ਹਮਲਿਆਂ ਵੱਲ ਇਸ਼ਾਰਾ ਕਰਦੀ ਹੈ।
Tehran ਅਤੇ Shiraz ਵਿੱਚ ਹਵਾਈ ਹਮਲਿਆਂ ਦੀਆਂ ਅਪੁਸ਼ਟ ਖਬਰਾਂ ਸਾਹਮਣੇ ਆ ਰਹੀਆਂ ਹਨ। ਈਰਾਨੀ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਮਹੱਤਵਪੂਰਨ ਥਾਵਾਂ ‘ਤੇ ‘ਹਿਊਮਨ ਚੇਨ’ ਬਣਾਉਣ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ, ਈਰਾਨ ਵੱਲੋਂ Pakistan ਦੇ ਜ਼ਰੀਏ ਸਥਾਈ ਸ਼ਾਂਤੀ ਪ੍ਰਸਤਾਵ ਭੇਜੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ, ਜਿਸਨੂੰ ਅਮਰੀਕਾ ਨੇ ਫਿਲਹਾਲ ਰੱਦ ਕਰ ਦਿੱਤਾ ਹੈ। ਇਸ ਦਰਮਿਆਨ, ਹੋਰਮੁਜ਼ ਵਿੱਚ ਵਪਾਰ ਲਗਭਗ 90% ਘਟਣ ਕਾਰਨ ਵਿਸ਼ਵ ਪੱਧਰ ‘ਤੇ ਊਰਜਾ ਸੰਕਟ ਹੋਰ ਗੰਭੀਰ ਹੋ ਗਿਆ ਹੈ।
ਜੇਕਰ ਕੂਟਨੀਤੀ ਨਾਕਾਮ ਰਹਿੰਦੀ ਹੈ, ਤਾਂ ਅੱਜ ਦੀ ਰਾਤ ਪੂਰੇ ਮੱਧ-ਪੂਰਬ ਦੀ ਦਿਸ਼ਾ ਬਦਲ ਸਕਦੀ ਹੈ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਟਰੰਪ ਦੀ ਡੈਡਲਾਈਨ ‘ਤੇ ਟਿਕੀਆਂ ਹੋਈਆਂ ਹਨ।

दुनिया की नज़रें ट्रंप की घड़ी पर: कूटनीति फेल हुई तो आज रात बदल सकता है मिडिल ईस्ट का नक्शा

(विशेष रिपोर्ट, अप्रैल 7, नवनीत बंसल, न्यूजरूम 7) ईरान में आज स्थिति अत्यंत तनावपूर्ण है। अमेरिकी राष्ट्रपति डोनाल्ड ट्रंप की दी गई समयसीमा आज रात 8 बजे (भारतीय समय 8 अप्रैल की सुबह 5.30 पर) समाप्त हो रही है, जिससे व्यापक सैन्य कार्रवाई का खतरा बढ़ गया है।

ट्रंप ने चेतावनी दी है कि यदि होर्मुज जलडमरूमध्य से नाकाबंदी नहीं हटाई गई, तो अमेरिका ईरान के पावर ग्रिड्स और प्रमुख पुलों को ध्वस्त कर देगा।
​ट्रंप ने अपने सोशल मीडिया प्लेटफॉर्म ‘ट्रुथ सोशल’ पर पोस्ट करते हुए कहा:
​”आज रात एक पूरी सभ्यता मिट जाएगी, जिसे कभी वापस नहीं लाया जा सकेगा। मैं ऐसा नहीं चाहता लेकिन ऐसा ही होगा !”

IDF ने ईरानी नागरिकों को आज रात 9 बजे के बाद ट्रेनों का उपयोग न करने की चेतावनी दी है, जो रेल नेटवर्क पर संभावित हमलों का संकेत है।
तेहरान और शिराज में हवाई हमलों की अपुष्ट खबरें हैं। ईरानी प्रशासन ने नागरिकों से महत्वपूर्ण ठिकानों पर ‘ह्यूमन चेन’ बनाने की अपील की है।
ईरान ने पाकिस्तान के जरिए स्थायी शांति प्रस्ताव भेजने की भी सूचना है, जिसे अमेरिका ने फिलहाल ठुकरा दिया है। इस बीच, होर्मुज में व्यापार लगभग 90% गिरने से वैश्विक ऊर्जा संकट गहरा गया है।

कूटनीति के विफल होने की स्थिति में आज की रात पूरे मध्य-पूर्व की दिशा बदल सकती है। पूरी दुनिया की नजरें अब ट्रंप की डेडलाइन पर टिकी हैं।

More From Author

Breaking News……ਡਾ. ਨਵਜੋਤ ਕੌਰ ਸਿੱਧੂ ਨੇ ‘ਭਾਰਤੀ ਰਾਸ਼ਟਰਵਾਦੀ ਪਾਰਟੀ’ (BRP) ਦਾ ਕੀਤਾ ਐਲਾਨ

Leave a Reply

Your email address will not be published. Required fields are marked *