ਇਰਾਕੀ ਮਹਿਲਾ ਸਾਂਸਦ ਦੇ ਘਰੋਂ ਸੋਨੇ ਦੀ ਬਰਾ – ਪੈਂਟੀ, 27 ਕਿਲੋ ਸੋਨਾ ਅਤੇ 490 ਕਰੋੜ ਰੁਪਏ ਨਕਦੀ ਮਿਲਣ ਦੇ ਦਾਅਵੇ
(ਬਗਦਾਦ 3 ਜੁਲਾਈ – ਵਿਸ਼ੇਸ ਰਿਪੋਰਟ ਨਿਊਜ਼ ਰੂਮ ਬਿਊਰੋ) ਇਰਾਕ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ। ਕਿ ਮਹਿਲਾ ਸਾਂਸਦ ਹਿੰਦ ਅਲ – ਅਬਾਸੀ ਦੇ ਘਰੋਂ ਸੋਨੇ ਨਾਲ ਬਣੀ ਕਥਿਤ ਬਰਾ – ਪੈਂਟੀ, (27) ਕਿਲੋਗ੍ਰਾਮ ਸ਼ੁੱਧ ਸੋਨਾ ਅਤੇ (5.7) ਕਰੋੜ ਅਮਰੀਕੀ ਡਾਲਰ (ਲਗਭਗ 490 ਕਰੋੜ ਰੁਪਏ) ਦੀ ਨਕਦੀ ਬਰਾਮਦ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਇਰਾਕ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਏ ਗਏ। ਇੱਕ ਵਿਸ਼ੇਸ਼ ਅਭਿਆਨ ਦੌਰਾਨ ਕਈ ਸਾਂਸਦਾਂ ਅਤੇ ਸੀਨੀਅਰ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ (47) ਤੋਂ ਵੱਧ ਸਾਂਸਦਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਵੀ ਦਾਅਵੇ ਕੀਤੇ ਜਾ ਰਹੇ ਹਨ।
ਇੱਕ ਹੋਰ ਮਹਿਲਾ ਸਾਂਸਦ ਆਲੀਆ ਨਾਸਿਰ ਦੇ ਘਰੋਂ (20 ਅਰਬ) ਇਰਾਕੀ ਦੀਨਾਰ ਅਤੇ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਆਲੀਆ ਅਤੇ ਉਸ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਲੀਆ ਸਾਬਕਾ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਦੀ ਚੀਫ਼ ਆਫ਼ ਸਟਾਫ ਵੀ ਰਹਿ ਚੁੱਕੀ ਹੈ।
ਦਾਅਵਿਆਂ ਮੁਤਾਬਕ ਇਸ ਅਭਿਆਨ ਦੌਰਾਨ ਭ੍ਰਿਸ਼ਟ ਅਧਿਕਾਰੀਆਂ ਅਤੇ ਸਾਂਸਦਾਂ ਦੇ ਘਰਾਂ ਤੋਂ ਕਰੀਬ (2700 ਕਰੋੜ) ਰੁਪਏ ਦੀ ਨਕਦੀ ਅਤੇ ਅਰਬਾਂ ਰੁਪਏ ਦੀ ਹੋਰ ਸੰਪਤੀ ਬਰਾਮਦ ਕੀਤੀ ਗਈ ਹੈ। ਇਹ ਛਾਪੇ ਬਗਦਾਦ ਦੇ ਗ੍ਰੀਨ ਜੋਨ ਵਿੱਚ ਇਰਾਕ ਦੀ ਕਾਊਂਟਰ ਟੈਰਰਿਜ਼ਮ ਸਰਵਿਸ ਦੀਆਂ ਐਲੀਟ ਯੂਨਿਟਾਂ ਵੱਲੋਂ ਮਾਰੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਕਾਰੀ ਫੰਡਾਂ ਵਿੱਚੋਂ (10.7 ਕਰੋੜ) ਅਮਰੀਕੀ ਡਾਲਰ (ਲਗਭਗ 1021.8 ਕਰੋੜ ਰੁਪਏ) ਦੇ ਗਬਨ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਕਰੀਬ (1000) ਕਰੋੜ ਰੁਪਏ ਦੀ ਰਕਮ ਬਰਾਮਦ ਕਰ ਲਈ ਗਈ ਹੈ, ਜਦਕਿ ਬਾਕੀ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ: ਉਪਰੋਕਤ ਜਾਣਕਾਰੀ ਵੱਖ-ਵੱਖ ਮੀਡੀਆ ਰਿਪੋਰਟਾਂ ‘ਤੇ ਆਧਾਰਿਤ ਹੈ। ਇਨ੍ਹਾਂ ਦਾਅਵਿਆਂ ਦੀ ਇਰਾਕੀ ਸਰਕਾਰ ਜਾਂ ਸੰਬੰਧਿਤ ਜਾਂਚ ਏਜੰਸੀਆਂ ਵੱਲੋਂ ਵਿਸਥਾਰਪੂਰਵਕ ਅਧਿਕਾਰਤ ਪੁਸ਼ਟੀ ਹਾਲੇ ਸਾਹਮਣੇ ਨਹੀਂ ਆਈ ਹੈ।
इराकी महिला सांसद के घर से सोने की ब्रा-पैंटी, 27 किलो सोना और 490 करोड़ रुपये नकद मिलने का दावा
(Bagdad 3 जुलाई – Special Story न्यूज़ रूम ब्यूरो) इराक में भ्रष्टाचार के खिलाफ चलाए जा रहे अभियान के दौरान कई मीडिया रिपोर्टों में दावा किया गया है कि महिला सांसद हिंद अल-अब्बासी के घर से सोने की बनी कथित ब्रा-पैंटी, (27) किलोग्राम शुद्ध सोना तथा (5.7 करोड़) अमेरिकी डॉलर (लगभग 490 करोड़ रुपये) नकद बरामद किए गए हैं। रिपोर्टों के अनुसार, इराक सरकार द्वारा भ्रष्टाचार के खिलाफ चलाए गए विशेष अभियान के तहत कई सांसदों और वरिष्ठ अधिकारियों के ठिकानों पर छापेमारी की गई। इस दौरान (47) से अधिक सांसदों और वरिष्ठ अधिकारियों को हिरासत में लिए जाने का भी दावा किया गया है। एक अन्य महिला सांसद आलिया नासिर के घर से (20) अरब इराकी दीनार और भारी मात्रा में सोना बरामद होने का भी दावा किया गया है। रिपोर्टों के मुताबिक आलिया और उनके बेटे को गिरफ्तार कर लिया गया है। आलिया पूर्व प्रधानमंत्री मोहम्मद शिया अल-सुदानी की चीफ ऑफ स्टाफ भी रह चुकी हैं।
रिपोर्टों के अनुसार, इस अभियान के दौरान भ्रष्ट अधिकारियों और सांसदों के घरों से लगभग (2700) करोड़ रुपये नकद तथा अरबों रुपये की अन्य संपत्ति बरामद की गई है। यह भी दावा किया गया है कि ये छापे बगदाद के ग्रीन ज़ोन में इराक की काउंटर टेररिज्म सर्विस की एलीट यूनिटों द्वारा मारे गए।
रिपोर्टों में यह भी कहा गया है कि सरकारी फंड से 10.7 करोड़ अमेरिकी डॉलर (लगभग 1021.8 करोड़ रुपये) के गबन की जांच की जा रही है। इनमें से लगभग 1000 करोड़ रुपये की राशि बरामद कर ली गई है, जबकि मामले की जांच अभी जारी है।
नोट: उपरोक्त जानकारी विभिन्न मीडिया रिपोर्टों पर आधारित है। इन दावों की इराकी सरकार या संबंधित जांच एजेंसियों द्वारा विस्तृत आधिकारिक पुष्टि अभी तक सार्वजनिक रूप से नहीं की गई है।

