ਵ੍ਰਿੱਧਮ (Vriddham) ਵੱਲੋਂ ਮੇਗਾ ਫ੍ਰੀ ਐਸਟ੍ਰੋ ਕਨਸਲਟੇਸ਼ਨ ਇਵੈਂਟ ਦਾ ਸ਼ਾਨਦਾਰ ਆਯੋਜਨ – 300 ਤੋਂ ਵੱਧ ਲੋਕਾਂ ਨੇ ਲਿਆ

ਵ੍ਰਿੱਧਮ (Vriddham) ਵੱਲੋਂ ਮੇਗਾ ਫ੍ਰੀ ਐਸਟ੍ਰੋ ਕਨਸਲਟੇਸ਼ਨ ਇਵੈਂਟ ਦਾ ਸ਼ਾਨਦਾਰ ਆਯੋਜਨ – 300 ਤੋਂ ਵੱਧ ਲੋਕਾਂ ਨੇ ਲਿਆ ਭਾਗ

(ਜ਼ੀਰਕਪੁਰ 18 ਅਪ੍ਰੈਲ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਵ੍ਰਿੱਧਮ (Vriddham) ਅਤੇ ਔਕਲਟ ਸਾਇੰਸ ਫਾਊਂਡੇਸ਼ਨ ਵੱਲੋਂ ਆਯੋਜਿਤ ਮੇਗਾ ਫ੍ਰੀ ਐਸਟ੍ਰੋ ਕਨਸਲਟੇਸ਼ਨ ਇਵੈਂਟ ਨੇ ਜ਼ੀਰਕਪੁਰ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ 300 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਦੇਸ਼ ਦੇ ਪ੍ਰਸਿੱਧ ਐਸਟ੍ਰੋ ਅਤੇ ਵਾਸਤੁ ਵਿਦਵਾਨਾਂ ਤੋਂ ਨਿੱਜੀ ਮਾਰਗਦਰਸ਼ਨ ਪ੍ਰਾਪਤ ਕੀਤਾ। ਇਸ ਇਵੈਂਟ ਦਾ ਮੁੱਖ ਆਯੋਜਨ ਸ਼੍ਰੀ ਦੀਪਕ ਆਹੂਜਾ, ਸ਼੍ਰੀਮਤੀ ਉਸ਼ਾ ਵਸੁੰਧਰਾ, ਅਚਾਰੀਆ ਨਵਦੀਪ ਮਦਾਨ ਅਤੇ ਮਨੋਰਥਾ ਬਿਲਡਰਜ਼ ਦੇ ਸੰਸਥਾਪਕ ਸ਼੍ਰੀ ਉਮਰਾਵ ਸਿੰਘ ਵੱਲੋਂ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਬਹੁਤ ਹੀ ਸਫਲ ਅਤੇ ਪ੍ਰਭਾਵਸ਼ਾਲੀ ਰਿਹਾ। ਇਹ ਆਯੋਜਨ ਨਾ ਸਿਰਫ ਲੋਕਾਂ ਦੇ ਜੀਵਨ, ਕਰੀਅਰ ਅਤੇ ਭਵਿੱਖ ਨਾਲ ਸੰਬੰਧਿਤ ਸਵਾਲਾਂ ਦੇ ਹੱਲ ਲਈ ਇੱਕ ਮਹੱਤਵਪੂਰਨ ਮੰਚ ਬਣਿਆ, ਸਗੋਂ “ਤੁਹਾਡਾ ਘਰ, ਤੁਹਾਡਾ ਭਵਿੱਖ” ਦੀ ਸੋਚ ਨੂੰ ਵੀ ਮਜ਼ਬੂਤੀ ਨਾਲ ਪ੍ਰਸਤੁਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵ੍ਰਿੱਧਮ ਦੇ ਡਾਇਰੈਕਟਰ ਸੌਰਭ ਚੌਧਰੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੰਪਨੀ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦਸਿਆ। ਉਨ੍ਹਾਂ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਵੱਧ ਰਹੀ ਡਿਮਾਂਡ ਅਤੇ ਬਦਲ ਰਹੀ ਲਾਈਫਸਟਾਈਲ ਨੂੰ ਧਿਆਨ ਵਿੱਚ ਰੱਖਦਿਆਂ ਵ੍ਰਿੱਧਮ ਜਲਦੀ ਹੀ ਅਲਟਰਾ ਲਗਜ਼ਰੀ 1 BHK ਅਤੇ 2 BHK ਰਿਹਾਇਸ਼ੀ ਪ੍ਰੋਜੈਕਟ ਲਾਂਚ ਕਰਨ ਜਾ ਰਿਹਾ ਹੈ।
ਇਹ ਪ੍ਰੋਜੈਕਟ ਇੱਕ ਬਹੁਤ ਹੀ ਪ੍ਰਾਈਮ ਲੋਕੇਸ਼ਨ ’ਤੇ ਸਥਿਤ ਹੋਵੇਗਾ, ਜੋ PR-7 ਰੋਡ ਤੋਂ ਸਿਰਫ 2 ਮਿੰਟ ਦੀ ਦੂਰੀ ’ਤੇ ਹੈ। ਜੋ ਅੱਜ ਦੇ ਸਮੇਂ ਵਿੱਚ ਜ਼ੀਰਕਪੁਰ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀ ਅਤੇ ਪ੍ਰੋਮਿਸਿੰਗ ਲੋਕੇਸ਼ਨ ਮੰਨੀ ਜਾਂਦੀ ਹੈ। ਇਹ ਪ੍ਰੋਜੈਕਟ ਖਾਸ ਤੌਰ ’ਤੇ ਉਹਨਾਂ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਜੋ 1 BHK ਅਤੇ 2 BHK ਫਲੈਟਾਂ ਦੀ ਵੱਧ ਰਹੀ ਮੰਗ ਦੇ ਵਿਚਕਾਰ ਇੱਕ ਅਲਟਰਾ ਲਗਜ਼ਰੀ, ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਯੁਕਤ ਕਲਾਸ ਅਪਾਰਟਮੈਂਟ ਦੀ ਖੋਜ ਕਰ ਰਹੇ ਹਨ। ਇਹ ਪ੍ਰੋਜੈਕਟ ਨਾ ਸਿਰਫ ਰਹਿਣ ਲਈ ਇੱਕ ਵਧੀਆ ਵਿਕਲਪ ਹੋਵੇਗਾ, ਸਗੋਂ ਨਿਵੇਸ਼ ਦੇ ਨਜ਼ਰੀਏ ਨਾਲ ਵੀ ਇੱਕ ਮਜ਼ਬੂਤ ਮੌਕਾ ਪੇਸ਼ ਕਰੇਗਾ।
ਇਵੈਂਟ ਦੇ ਸਫਲ ਆਯੋਜਨ ਲਈ ਸਾਰੇ ਵਿਦਵਾਨਾਂ, ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ। ਵ੍ਰਿੱਧਮ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਲਾਭਦਾਇਕ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕਰਨ ਲਈ ਪ੍ਰਤੀਬੱਧ ਹੈ।

ਫੋਟੋ ਗੈਲਰੀ – ਅਚਾਰੀਆ ਨਵਦੀਪ ਮੈਦਾਨ ਨੂੰ ਸਨਮਾਨਿਤ ਕਰਦੇ ਹੋਏ ਵ੍ਰਿੱਧਮ ਦੇ ਡਾਇਰੈਕਟਰਜ਼।

More From Author

ਪਟਿਆਲਾ ਦੇ ਡਰਾਈਵਰ ਦੀ ਮਾਂ ਨੇ ਕੈਂਸਰ ਨੂੰ ਹਰਾਇਆ ; ਮੁੱਖ ਮੰਤਰੀ ਸਿਹਤ ਯੋਜਨਾ ਬਣੀ ਔਖੇ ਸਮੇਂ ਦਾ ਸਹਾਰਾ

Leave a Reply

Your email address will not be published. Required fields are marked *