ਪੰਜਾਬ ਦੇ ਵਪਾਰੀਆਂ ਦੀ ਪਟਿਆਲਾ ਵਿਖੇ  ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ 

ਪੰਜਾਬ ਦੇ ਵਪਾਰੀਆਂ ਦੀ ਪਟਿਆਲਾ ਵਿਖੇ  ਬੀ.ਐਨ.ਆਈ ਦੇ ਬੈਨਰ ਹੇਠ ਹੋਈ ਅਹਿਮ ਮੀਟਿੰਗ 
(ਪਟਿਆਲਾ 5 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਦੇ ਅਹਿਮ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਦੇ ਵਪਾਰੀਆਂ ਦੀ ਪਟਿਆਲਾ ਦੇ ਵਪਾਰੀਆਂ ਨਾਲ ਅੱਜ ਪਟਿਆਲਾ ਵਿਖੇ ਬੀ.ਐਨ.ਈ ਦੇ ਬੈਨਰ ਹੇਠ (ਐਲ.ਟੀ.ਆਰ.ਟੀ) ਲੀਡਰਸ਼ਿਪ ਟੀਮ ਰਾਂਊਂਡ ਦੀ ਟੇਬਲ ਦੀ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਗ੍ਰੇਟਰ ਪੰਜਾਬ ਦੀਆਂ 11 ਟੀਮਾਂ ਵਿੱਚੋਂ ਇਹਨਾਂ ਸ਼ਹਿਰਾਂ ਦੇ 130 ਦੇ ਕਰੀਬ ਵਪਾਰੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ ਅਤੇ ਵਪਾਰ ਦੇ ਮਸਲਿਆਂ ਤੇ ਵਨ ਟੂ ਵਨ ਚਰਚਾ ਨੂੰ ਸਾਂਝਾ ਕੀਤਾ। ਇਸ ਮੌਕੇ ਐਗਜੀਕਿਊਟਿਵ ਡਾਇਰੈਕਟਰ ਸ਼ਿਵਾਨੀ ਗੁਪਤਾ, ਏਰੀਆ ਡਾਇਰੈਕਟਰ ਪ੍ਰਦੀਪ ਗੁਪਤਾ ਅਤੇ ਹੋਰ ਵਪਾਰੀਆਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵਪਾਰ ਇੱਕਜੁੱਟ ਹੋਕੇ ਹੀ ਕੀਤਾ ਜਾ ਸਕਦਾ ਹੈ। ਜਿਸ ਨਾਲ ਵਪਾਰ ਸੁਰੱਖਿਅਤ ਰਹਿੰਦਾ ਹੈ, ਵਪਾਰੀਆਂ ਦੇ ਇੱਕ ਦੂਜੇ ਨਾਲ ਤਾਲੁਕ ਵੀ ਵਧੀਆ ਬਣਦੇ ਹਨ ਅਤੇ ਵਪਾਰੀਆਂ ਦੇ ਵਪਾਰ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ। ਇਸ ਮੌਕੇ ਵਪਾਰੀਆਂ ਨੇ ਦੱਸਿਆ ਬੀ.ਐਨ.ਆਈ ਨਾਲ ਜੁੜਨ ਨਾਲ ਉਹਨਾਂ ਦੇ ਵਪਾਰ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕਈ ਵਪਾਰੀਆਂ ਨੇ ਪਿਛਲੇ ਕੁਝ ਸਮੇਂ ਵਿੱਚ ਵਧੀਆ ਵਪਾਰਕ ਤਰੱਕੀ ਵੀ ਹਾਸਲ ਕੀਤੀ ਹੈ। ਕਿਉਂਕਿ ਵਪਾਰੀਆਂ ਦੀ ਇੱਕਜੁੱਟਤਾ ਹਰ ਮਸਲੇ ਦਾ ਸਹੀ ਹੱਲ ਹੈ ਤੇ ਲੋੜ ਪੈਣ ਤੇ ਸਾਰੇ ਵਪਾਰੀ ਇੱਕ ਦੂਜੇ ਦੀ ਮਦਦ ਲਈ ਸਿੱਧੇ ਤੌਰ ਤੇ ਸਾਹਮਣੇ ਖੜੇ ਹਨ। ਇਸ ਮੌਕੇ ਰਕੇਸ਼ ਅਰੋੜਾ ਪ੍ਰਧਾਨ, ਮਨਪ੍ਰੀਤ ਸਿੰਘ ਮੀਤ ਪ੍ਰਧਾਨ, ਰਿਸ਼ੀ ਰਾਜ ਸਕੱਤਰ ਤੇ ਭਾਰਤ ਭੂਸ਼ਣ ਖਜਾਨਚੀ ਤੋਂ ਇਲਾਵਾ ਵੱਡੇ ਗਿਣਤੀ ਵਿੱਚ ਵਪਾਰੀ ਅਤੇ ਮੈਂਬਰ ਹਾਜ਼ਰ ਸਨ।
ਫੋਟੋ ਗੈਲਰੀ – ਪਟਿਆਲਾ ਵਿਖੇ ਐਲ.ਟੀ.ਆਰ.ਟੀ. ਦੀ ਮੀਟਿੰਗ ਦੌਰਾਨ ਇਕੱਠੇ ਹੋਏ ਵਪਾਰੀ।

 

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਭਾਜਪਾ ਨੇ ਪੱਛਮੀ ਬੰਗਾਲ ਸਮੇਤ ਦੋ ਹੋਰ ਰਾਜਾਂ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ

ਭਾਜਪਾ ਨੇ ਢਾਇਆ ਮਮਤਾ ਦਾ ਕਿਲ੍ਹਾ ਤਿੰਨ ਰਾਜਾ ਵਿੱਚ ਬਣਾਈ ਸਰਕਾਰ – ਜੈ ਇੰਦਰ ਕੌਰ 

Leave a Reply

Your email address will not be published. Required fields are marked *

Recent Posts