ਜਿਮਖਾਨਾ ਕਲੱਬ ਦੀ ਨਵੀਂ ਮੈਨੇਜਮੈਂਟ ਨੇ ਮਨਾਇਆ ਲੋਹੜੀ ਦਾ ਤਿਉਹਾਰ

ਮੈਂਬਰਾਂ ਨੇ ਗੀਤ ਸੰਗੀਤ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਚੱਖਿਆ ਸਵਾਦ

(ਜਸਵਿੰਦਰ ਜੁਲਕਾ, ਬਿਊਰੋ ਚੀਫ )ਜਿਮਖਾਨਾ ਕਲੱਬ ਦੇ ਪ੍ਰਧਾਨ ਐਡ. ਸ਼ੇਰਬੀਰ ਸਿੰਘ, ਸਕੱਤਰ ਹਰਪ੍ਰੀਤ ਸੰਧੂ ਅਤੇ ਕਲੱਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ- ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਅਰ ਕੁੰਦਨ ਗੋਗੀਆ, ਬੀਬਾ ਜੈ ਇੰਦਰ ਕੌਰ, ਸੰਦੀਪ ਮਾਨ ਡਾਇਰੈਕਟਰ ਇਨਾਇਤ ਗਰੁੱਪ ਅਤੇ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਹਿਫਿਲ ਦੀ ਰੌਣਕ ਨੂੰ ਵਧਾਇਆ। ਇਸ ਮੌਕੇ ਲੋਹੜੀ ਜਲਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ ਅਤੇ ਮੈਂਬਰਾਂ ਵਿੱਚ ਗੱਚਕ ਮੂੰਗਫਲੀ ਅਤੇ ਰਿਉੜੀਆਂ ਵੰਡ ਕੇ ਇੱਕ ਦੂਜੇ ਨੂੰ ਇਸ ਪਵਿੱਤਰ ਤਿਊਹਾਰ ਦੀ ਵਧਾਈ ਦਿੱਤੀ ਗਈ। ਇਸ ਮੌਕੇ ਪੰਜਾਬੀ ਗਾਇਕ ਜੋੜੀ ਲੋਪੋਕੇ ਬ੍ਰਦਰਸ ਵੱਲੋਂ ਗੀਤ ਸੰਗੀਤ ਦੀ ਮਹਿਫਿਲ ਸਜਾ ਕੇ ਆਏ ਹੋਏ ਕਲੱਬ ਮੈਂਬਰਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਕਲੱਬ ਮੈਂਬਰਾਂ ਨੇ ਵੀ ਨੱਚ ਗਾ ਕੇ ਅਤੇ ਸਵਾਦਿਸ਼ਟ ਵਿਅੰਜਨਾਂ ਦਾ ਸਵਾਦ ਚੱਖ ਕੇ ਲੋਹੜੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਅਤੇ ਇੱਕ ਦੂਜੇ ਨੂੰ ਵਧਾਈ ਦੇ ਕੇ ਜਸ਼ਨ ਨੂੰ ਮਨਾਇਆ। ਇਸ ਮੌਕੇ ਐਮ.ਐਮ ਸਿਆਲ ਮੀਤ ਪ੍ਰਧਾਨ, ਰੋਹਿਤ ਗੁਪਤਾ ਜੁਆਇੰਟ ਸਕੱਤਰ, ਮੋਹਿਤ ਢੋਡੀ ਖਜਾਨਚੀ, ਆਸ਼ੀਸ਼ ਜੈਨ ਦੀਪਕ ਡਕਾਲਾ, ਡਾ. ਕੇ.ਐਸ ਗਰੋਵਰ, ਰਾਹੁਲ ਮਹਿਤਾ, ਇੰਜੀ. ਪਰਮਜੀਤ ਗੋਇਲ, ਇੰਜੀ. ਵਿਸ਼ਾਲ ਸਿੰਗਲਾ ਅਤੇ ਸਾਹਿਲ ਖੰਨਾ ਸਾਰੇ ਹੀ ਐਗਜੀਕਿਊਟਿਵ ਮੈਂਬਰ ਮੌਕੇ ਤੇ ਹਾਜ਼ਰ ਸਨ।

ਫੋਟੋ ਗੈਲਰੀ- ਐਡ. ਸ਼ੇਰਬੀਰ ਸਿੰਘ, ਹਰਪ੍ਰੀਤ ਸੰਧੂ ਅਤੇ ਹੋਰ ਮੈਂਬਰ ਲੋਹੜੀ ਦੀ ਰਸਮ ਨੂੰ ਅਦਾ ਕਰਦੇ ਹੋਏ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਸਰਾਫਾ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਹੋਇਆ ਗਠਨ

21 ਫਰਵਰੀ ਤੋਂ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਲੱਗੇਗਾ ਕਰਾਫ਼ਟ ਮੇਲਾ-ਦਮਨਜੀਤ ਸਿੰਘ ਮਾਨ

Leave a Reply

Your email address will not be published. Required fields are marked *

Recent Posts