ਆਮਿਰ ਖਾਨ ਬਣੇ ਦੁਹਲਾ ਤੀਜੀ ਵਾਰ ਰਚਾਈ ਸ਼ਾਦੀ / ਬੰਗਲੌਰ ਦੀ ਗੌਰੀ ਸਪੈਰਟ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ
(ਮੁੰਬਈ 5 ਜੁਲਾਈ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਮੁੰਬਈ ਵਿਖੇ ਹੋ ਰਹੀ ਮੂਸਲਾਧਰ ਬਾਰਿਸ਼ ਦੇ ਦੌਰਾਨ ਬਾਲੀਵੁੱਡ ਅਦਾਕਾਰ ਆਮਿਰ ਖਾਨ ਇੱਕ ਵਾਰ ਫਿਰ ਤੋਂ ਤੀਜੀ ਵਾਰ ਦੂਲਹਾ ਬਣ ਗਏ ਹਨ। ਮੁੰਬਈ ਦੇ ਪਾਲੀ ਹਿੱਲ ਸਥਿਤ ਉਹਨਾਂ ਦੇ ਘਰ ਵਿਖੇ ਇੱਕ ਸਾਦੇ ਸਮਾਰੋਹ ਵਿੱਚ ਤਕਰੀਬਨ (150 ਤੋਂ 200) ਪਰਿਵਾਰਿਕ ਅਤੇ ਖਾਸ ਮਹਿਮਾਨਾਂ ਦੀ ਹਾਜ਼ਰੀ ਵਿੱਚ। ਉਹ ਬੰਗਲੌਰ ਦੀ ਰਹਿਣ ਵਾਲੀ ਗੋਰੀ ਸਪਰੈਟ ਨਾਲ ਤੀਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਮੌਕੇ ਅੰਬਾਨੀ ਪਰਿਵਾਰ ਅਤੇ ਫਿਲਮ ਨਿਰਦੇਸ਼ਕ ਆਸ਼ੁਤੋਸ਼ ਗੋਵਾਰੀਕਰ ਅਤੇ ਕੁਝ ਹੋਰ ਖਾਸ ਮਹਿਮਾਨ ਨਵੀਂ ਵਿਆਹੀ ਜੋੜੀ ਨੂੰ ਵਧਾਈ ਦੇਣ ਲਈ ਪਹੁੰਚੇ। ਕਿਸੇ ਵੱਡੇ ਹੋਟਲ ਦੀ ਬਜਾਏ ਆਮਿਰ ਖਾਨ (61) ਸਾਲ ਨੇ ਬਹੁਤ ਹੀ ਸਾਦੇ ਅੰਦਾਜ਼ ਵਿੱਚ ਆਪਣੇ ਘਰ ਵਿੱਚ ਕੋਰਟ ਮੈਰਿਜ ਕਰਵਾ ਲਈ। ਇਸ ਮੌਕੇ ਨਾ ਤ ਫਿਲਮੀ ਹਸਤੀਆਂ ਦਾ ਕੋਈ ਜਮਾਵੜਾ ਸੀ ਅਤੇ ਨਾਂ ਹੀ ਕੋਈ ਵਾਧੂ ਸ਼ੋਰ ਸ਼ਰਾਬਾ ਸੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਆਮਿਰ ਖਾਨ ਦੋ ਵਿਆਹ ਕਰ ਚੁੱਕੇ ਹਨ। ਉਹਨਾਂ ਨੇ ਪਹਿਲਾ ਵਿਆਹ ਸਾਲ 1986 ਵਿੱਚ ਆਪਣੀ ਪੜੋਸਨ ਰੀਨਾਂ ਦੱਤਾ ਨਾਲ ਕੀਤਾ ਸੀ। ਜਿਸ ਤੋਂ ਉਹਨਾਂ ਦੇ ਦੋ ਬੱਚੇ ਜੁਨੈਦ ਖਾਨ ਅਤੇ ਆਈਰਾ ਖਾਨ ਹਨ। ਜਦੋਂ ਕਿ (16) ਸਾਲ ਤੱਕ ਇਕੱਠੇ ਰਹਿਣ ਤੋਂ ਬਾਅਦ ਸਾਲ (2002) ਵਿੱਚ ਦੋਨਾਂ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਫਿਲਮ ਲਗਾਨ ਤੇ ਸੈਟ ਤੇ ਮੁਲਾਕਾਤ ਹੋਣ ਤੋਂ ਬਾਅਦ ਆਮਿਰ ਖਾਨ ਨੇ (2005) ਵਿੱਚ ਕਿਰਨ ਰਾਵ ਨਾਲ ਦੂਜਾ ਵਿਆਹ ਕਰਵਾਇਆ ਸੀ। ਜਿਸ ਤੋਂ ਉਹਨਾਂ ਦਾ ਇੱਕ ਮੁੰਡਾ ਆਜ਼ਾਦ ਖਾਨ ਹੈ।
ਨਿਊਜ਼ ਰੂਮ ਦੀ ਸਮੁੱਚੀ ਟੀਮ ਵਲੋਂ ਨਵੀਂ ਵਿਆਹੀ ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ।
आमिर खान तीसरी बार बने दूल्हा, गौरी स्प्रैट के साथ विवाह बंधन में बंधे
(मुंबई, 5 जुलाई – जसविंदर जुल्का न्यूज़ रूम ब्यूरो:) बॉलीवुड के मशहूर अभिनेता आमिर खान ने तीसरी बार शादी कर ली है। मुंबई के पाली हिल स्थित अपने निवास पर एक सादे और निजी समारोह के दौरान उन्होंने बेंगलुरु की रहने वाली गौरी स्प्रैट के साथ विवाह बंधन में बंधने की खबरें सामने आई हैं।सूत्रों के अनुसार समारोह में करीब (150 से 200) पारिवारिक सदस्यों और नज़दीकी मेहमानों ने शिरकत की। इस मौके पर अंबानी परिवार, फिल्म निर्देशक आशुतोष गोवारीकर और कुछ अन्य विशिष्ट मेहमानों ने नवविवाहित जोड़े को बधाई दी। बताया जा रहा है कि (61)वर्षीय आमिर खान ने किसी आलीशान होटल की बजाय अपने घर में ही सादगी के साथ कोर्ट मैरिज की। समारोह को पूरी तरह निजी रखा गया, जिसमें न फिल्मी सितारों की भारी भीड़ थी और न ही कोई विशेष ताम-झाम किया गया।
ज़िक्रयोग्य है कि आमिर खान का पहला विवाह (1986) में रीना दत्ता से हुआ था। इस विवाह से उनके दो बच्चे, जुनैद खान और आयरा खान हैं। करीब 16 साल साथ रहने के बाद दोनों का (2002) में तलाक हो गया था।
इसके बाद फिल्म लगान के सेट पर मुलाकात होने के उपरांत आमिर खान ने (2005) में किरण राव से दूसरा विवाह किया। इस विवाह से उनका एक पुत्र आज़ाद राव खान है। बाद में दोनों ने आपसी सहमति से अलग होने का फैसला किया था।
न्यूज़ रूम की समग्र टीम की ओर से नवविवाहित जोड़े को दिल से बहुत-बहुत मुबारकबाद और उनके सुखमय वैवाहिक जीवन के लिए शुभकामनाएँ।

