ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਨੂੰ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ, ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਵੱਲੋਂ ਧੰਨਵਾਦ
ਸੂਬੇ ਦੇ ਸਰਵਪੱਖੀ ਵਿਕਾਸ ਲਈ ‘ਡਬਲ ਇੰਜਣ ਸਰਕਾਰ’ ਦਾ ਹੋਣਾ ਜ਼ਰੂਰੀ: ਪ੍ਰਨੀਤ ਕੌਰ
(ਪਟਿਆਲਾ, 18 ਜੁਲਾਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੌਰੇ ਦੌਰਾਨ ਸੂਬੇ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖੇ ਜਾਣ ‘ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਜਲੰਧਰ ਵਿੱਚ ਪ੍ਰਧਾਨ ਮੰਤਰੀ ਵੱਲੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਕਰੀਬ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਪੰਜਾਬ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਤੋਂ ਇਲਾਵਾ ਮੋਹਾਲੀ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੀ ਵੀ ਸੌਗਾਤ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਨੰਗਲ ਡੈਮ–ਤਲਵਾੜਾ–ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਤਹਿਤ ਲਗਭਗ 830 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਦੌਲਤਪੁਰ ਚੌਕ–ਕਰਟੋਲੀ ਰੇਲ ਲਾਈਨ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ (ਛੇਹਰਟਾ) ਤੋਂ ਵਾਰਾਣਸੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਈ ਗਈ, ਜਿਸ ਨਾਲ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ 25.2 ਕਿਲੋਮੀਟਰ ਲੰਬੇ ਛੇ-ਮਾਰਗੀ ਦੱਖਣੀ ਲੁਧਿਆਣਾ ਗ੍ਰੀਨ ਫੀਲਡ ਬਾਈਪਾਸ ਦਾ ਨੀਂਹ-ਪੱਥਰ ਵੀ ਰੱਖਿਆ ਗਿਆ, ਜਿਸ ਨਾਲ ਲੁਧਿਆਣਾ ਅਤੇ ਬਠਿੰਡਾ ਵਿਚਕਾਰ ਯਾਤਰਾ ਦਾ ਸਮਾਂ ਅਤੇ ਦੂਰੀ ਘਟੇਗੀ ਅਤੇ ਵਪਾਰ ਤੇ ਆਵਾਜਾਈ ਨੂੰ ਹੁਲਾਰਾ ਮਿਲੇਗਾ।
ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਆਭਾਰ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ, ਖੁਸ਼ਹਾਲੀ ਅਤੇ ਹਰ ਵਰਗ ਦੇ ਕਲਿਆਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਵਿਕਾਸ ਪ੍ਰੋਜੈਕਟ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਰੋਜ਼ਗਾਰ ਅਤੇ ਨਿਵੇਸ਼ ਦੇ ਨਵੇਂ ਮੌਕੇ ਵੀ ਪੈਦਾ ਕਰਨਗੇ। ਉਨ੍ਹਾਂ ਲੋਕਾਂ ਨੂੰ “ਵਿਕਸਤ ਪੰਜਾਬ–ਵਿਕਸਤ ਭਾਰਤ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਾਂਝੇ ਯਤਨ ਕਰਨ ਦੀ ਅਪੀਲ ਕੀਤੀ।
ਅੰਤ ਵਿੱਚ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਇਤਿਹਾਸਕ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੀ “ਡਬਲ ਇੰਜਣ ਸਰਕਾਰ” ਬਣਦੀ ਹੈ ਤਾਂ ਸੂਬੇ ਦੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ ਅਤੇ ਪੰਜਾਬ ਮੁੜ ਦੇਸ਼ ਦੇ ਅਗੇਤਰੀ ਸੂਬਿਆਂ ਵਿੱਚ ਆਪਣਾ ਸਥਾਨ ਹਾਸਲ ਕਰੇਗਾ।
प्रधानमंत्री मोदी ने पंजाब को करोड़ों रुपये की विकास परियोजनाओं की सौगात दी, प्रनीत कौर और जय इंदर कौर ने जताया आभार
पंजाब के सर्वांगीण विकास के लिए ‘डबल इंजन सरकार’ का होना जरूरी: प्रनीत कौर
(पटियाला, 18 जुलाई – जसविंदर जुल्का
प्रधानमंत्री नरेंद्र मोदी द्वारा पंजाब दौरे के दौरान राज्य को करोड़ों रुपये की विकास परियोजनाओं की सौगात दिए जाने पर पूर्व केंद्रीय मंत्री प्रनीत कौर और भाजपा महिला मोर्चा पंजाब की प्रदेश अध्यक्ष जय इंदर कौर ने केंद्र सरकार का तहेदिल से आभार व्यक्त किया है। प्रनीत कौर ने कहा कि जालंधर में प्रधानमंत्री मोदी ने पंजाब के बुनियादी ढांचे को मजबूत करने के उद्देश्य से कई महत्वपूर्ण विकास परियोजनाओं का उद्घाटन एवं शिलान्यास किया। उन्होंने बताया कि अमृत भारत स्टेशन योजना के तहत लगभग 125 करोड़ रुपये की लागत से आधुनिक सुविधाओं से सुसज्जित जालंधर कैंट रेलवे स्टेशन का उद्घाटन पंजाब के लिए एक बड़ी उपलब्धि है। इसके साथ ही मोहाली, श्री मुक्तसर साहिब और श्री आनंदपुर साहिब रेलवे स्टेशनों के पुनर्विकास की भी सौगात दी गई है।
उन्होंने आगे बताया कि नंगल डैम–तलवाड़ा–मुकेरियां नई रेल लाइन परियोजना के अंतर्गत लगभग 830 करोड़ रुपये की लागत से तैयार दौलतपुर चौक–करटोली नई रेल लाइन का उद्घाटन किया गया। इसके अलावा अमृतसर (छेहरटा) से वाराणसी रेल सेवा को हरी झंडी दिखाकर रवाना किया गया, जिससे श्रद्धालुओं और आम यात्रियों को बड़ी सुविधा मिलेगी। वहीं 25.2 किलोमीटर लंबे छह-लेन दक्षिणी लुधियाना ग्रीनफील्ड बाईपास का शिलान्यास भी किया गया, जिससे लुधियाना और बठिंडा के बीच यात्रा का समय और दूरी कम होगी तथा व्यापार एवं परिवहन को बढ़ावा मिलेगा।
प्रधानमंत्री मोदी का आभार व्यक्त करते हुए जय इंदर कौर ने कहा कि पंजाब की उन्नति, समृद्धि और हर वर्ग के कल्याण के लिए मोदी सरकार पूरी तरह प्रतिबद्ध है। उन्होंने कहा कि केंद्र सरकार द्वारा शुरू की गई ये विकास परियोजनाएं राज्य की अर्थव्यवस्था को मजबूती देने के साथ-साथ रोजगार और निवेश के नए अवसर भी पैदा करेंगी। उन्होंने सभी से “विकसित पंजाब–विकसित भारत” के संकल्प को साकार करने के लिए मिलकर कार्य करने का आह्वान किया।
अंत में प्रनीत कौर और जय इंदर कौर ने कहा कि केंद्र की भाजपा सरकार पंजाब के विकास के लिए लगातार ऐतिहासिक कदम उठा रही है। उन्होंने कहा कि यदि आने वाले समय में पंजाब में भी “डबल इंजन सरकार” बनती है तो राज्य के विकास की रफ्तार कई गुना बढ़ जाएगी और पंजाब एक बार फिर देश के अग्रणी राज्यों में अपनी पहचान स्थापित करेगा।

