ਸਰਕਾਰੀ ਖੇਤਰ ਦੇ ਬੈਂਕਾਂ ਦੀ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ – ਰਾਜੀਵ ਸਰਹਿੰਦੀ

ਸਰਕਾਰੀ ਖੇਤਰ ਦੇ ਬੈਂਕਾਂ ਦੀ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ – ਰਾਜੀਵ ਸਰਹਿੰਦੀ
ਰੁਖ਼ ਲਗਾ ਕੇ ਹੀ ਅਸੀਂ ਆਪਣਾ ਜੀਵਨ ਪੱਧਰ ਸੁਧਾਰ ਸਕਦੇ ਹਾਂ- ਜਸਪਾਲ ਸਿੰਘ ਢਿੱਲੋਂ, ਰਵੇਲ ਸਿੰਘ ਭਿੰਡਰ
(ਪਟਿਆਲਾ 20 ਜੁਲਾਈ – ਜਸਵਿੰਦਰ ਜੁਲਕਾਂ ਨਿਊਜ਼ ਰੂਮ ਬਿਊਰੋ) ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਦੀ ਪੰਜਾਬ ਇਕਾਈ ਵੱਲੋਂ 58ਵਾਂ ਬੈਂਕ ਰਾਸ਼ਟਰੀਕਰਨ ਦਿਵਸ ਪਟਿਆਲਾ ਮੀਡੀਆ ਕਲੱਬ ਵਿਚ ਵਿੱਚ ਰੁੱਖ ਲਗਾਉਣ ਮੁਹਿੰਮ ਰਾਹੀਂ ਮਨਾਇਆ ਗਿਆ। ਇਸ ਮੌਕੇ ‘ਤੇ ਕਰੀਬ (200) ਪੌਦੇ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ। ਇਹ ਉਪਰਾਲਾ ਵਾਤਾਵਰਣ ਸੰਭਾਲ ਅਤੇ ਰਾਸ਼ਟਰ ਨਿਰਮਾਣ ਪ੍ਰਤੀ (ਏ.ਆਈ.ਬੀ.ਓ.ਸੀ.) ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੋਕੇ ਪੰਜਾਬ ਦੇ ਸਕੱਤਰ ਰਾਜੀਵ ਸਰਹਿੰਦੀ ਨੇ ਕਿਹਾ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਦੌਰਾਨ ਸਰਕਾਰੀ ਖੇਤਰ ਦੇ ਬੈਂਕ ਮਜ਼ਬੂਤ ਅਤੇ ਭਰੋਸੇਯੋਗ ਸੰਸਥਾਵਾਂ ਵਜੋਂ ਵਿਕਸਿਤ ਹੋਏ ਹਨ। ਇਨ੍ਹਾਂ ਬੈਂਕਾਂ ਨੇ ਬਦਲਦੇ ਆਰਥਿਕ ਅਤੇ ਨਿਯਮਕ ਮਾਹੌਲ ਦੇ ਅਨੁਕੂਲ ਆਪਣੇ ਆਪ ਨੂੰ ਢਾਲਦਿਆਂ ਦੇਸ਼ ਦੀਆਂ ਵਿਕਾਸਮੁਖੀ ਤਰਜੀਹਾਂ ਨੂੰ ਨਿਰੰਤਰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਬੈਂਕਾਂ ਦੀ ਅਸਲ ਤਾਕਤ ਕੇਵਲ ਉਨ੍ਹਾਂ ਦੀ ਪੂੰਜੀ ਅਤੇ ਤਕਨਾਲੋਜੀ ਨਹੀਂ, ਸਗੋਂ ਪੀੜ੍ਹੀਆਂ ਤੋਂ ਸੇਵਾ ਨਿਭਾ ਰਹੇ ਬੈਂਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪੇਸ਼ੇਵਰ ਯੋਗਤਾ, ਇਮਾਨਦਾਰੀ, ਸਮਰਪਣ ਅਤੇ ਦੇਸ਼ ਦੇ ਨਾਗਰਿਕਾਂ ਦੇ ਅਟੁੱਟ ਭਰੋਸੇ ਵਿੱਚ ਨਿਹਿਤ ਹੈ। ਇਹੀ ਸ਼ਾਨਦਾਰ ਵਿਰਾਸਤ ਭਾਰਤੀ ਬੈਂਕਿੰਗ ਦੇ ਭਵਿੱਖ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਕਿਹਾ ਕਿ ਕ੍ਰਿਤ੍ਰਿਮ ਬੁੱਧੀ (ਏ.ਆਈ.) ਡਿਜ਼ਿਟਲ ਬੈਂਕਿੰਗ, ਪਲੇਟਫਾਰਮ-ਆਧਾਰਿਤ ਵਿੱਤੀ ਸੇਵਾਵਾਂ, ਫਿਨਟੈਕ ਕੰਪਨੀਆਂ ਨਾਲ ਵਧਦਾ ਮੁਕਾਬਲਾ, ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ, ਡਾਟਾ ਗਵਰਨੈਂਸ ਅਤੇ ਗਾਹਕਾਂ ਦੀਆਂ ਬਦਲਦੀਆਂ ਉਮੀਦਾਂ ਬੈਂਕਿੰਗ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਹੀਆਂ ਹਨ। ਇਸਦੇ ਨਾਲ ਹੀ ਬੈਂਕ ਅਧਿਕਾਰੀਆਂ ‘ਤੇ ਵਧ ਰਹੇ ਅਨੁਪਾਲਨਾ (ਕੰਪਲਾਇੰਸ) ਦੇ ਬੋਝ, ਘਟਦੀ ਮਨੁੱਖੀ ਸ਼ਕਤੀ, ਵਧਦੀਆਂ ਜ਼ਿੰਮੇਵਾਰੀਆਂ, ਕੜੀ ਨਿਯਮਕ ਨਿਗਰਾਨੀ ਅਤੇ ਕੰਮਕਾਜ ਦੇ ਵਧਦੇ ਤਣਾਅ ਦਾ ਦਬਾਅ ਵੀ ਵਧ ਰਿਹਾ ਹੈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਬੈਂਕਿੰਗ ਉਦਯੋਗ ਅਤੇ ਸਰਕਾਰੀ ਖੇਤਰ ਦੇ ਬੈਂਕਾਂ ਦੇ ਸਰੂਪ ਨੂੰ ਬਚਾਉਣ ਵਿੱਚ ਅਗਵਾਈ ਵਾਲੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ (ਏ.ਆਈ.ਬੀ.ਓ.ਸੀ.) ਦੀ ਜ਼ਿੰਮੇਵਾਰੀ ਸਿਰਫ਼ ਬੈਂਕ ਅਧਿਕਾਰੀਆਂ ਦੀਆਂ ਸੇਵਾ ਸ਼ਰਤਾਂ ਦੀ ਰੱਖਿਆ ਤੱਕ ਸੀਮਿਤ ਨਹੀਂ ਹੈ। ਇਸ ਮੌਕੇ ਪਟਿਆਲਾ ਮੀਡੀਆ ਕਲੱਬ ਦੇ ਸਰਪ੍ਰਸਤ ਜਸਪਾਲ ਸਿੰਘ ਢਿੱਲੋਂ ਅਤੇ ਬਾਨੀ ਪ੍ਰਧਾਨ ਰਵੇਲ ਸਿੰਘ ਭਿੰਡਰ ਨੇ ਰੁਖ਼ ਲਾਉਣ ਦੀ ਮੁਹਿੰਮ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਰੁਖ਼ ਲਗਾ ਕੇ ਹੀ ਅਸੀਂ ਆਪਣੇ ਜੀਵਨ ਪੱਧਰ ਨੂੰ ਸੁਧਾਰ ਸਕਦੇ ਹਾਂ। ਉਹਨਾਂ ਨੇ ਸਕੂਲਾਂ ਵਿਚ ਇਹ ਮੁਹਿੰਮ (6ਵੀਂ) ਕਲਾਸ ਤੋਂ ਸ਼ੁਰੂ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਕ ਸਾਲ ਤੱਕ ਬੂਟੇ ਦੀ ਸੰਭਾਲ ਉਸਨੂੰ ਚੰਗੇ ਦਰਖ਼ਤ ਵਿਚ ਬਦਲ ਸਕਦੀ ਹੈ।
ਇਸ ਮੌਕੇ ਬਿਨੈ ਸਿਨਹਾ, ਦਿਨੇਸ਼ ਗੁਪਤਾ, ਜਸਬੀਰ ਸਿੰਘ, ਹਰਬਾਗ ਸਿੰਘ, ਵਿਨੀਤ ਸ਼ਰਮਾ, ਮਨੀਸ਼ ਕੁਮਾਰ, ਪੁਨੀਤ ਕੜ, ਹਰਮੀਤ ਕੌਰ, ਗਗਨਪ੍ਰੀਤ ਕੌਰ, ਰਾਜੀਵ ਕੁਮਾਰ, ਚੇਤਨ ਸ਼ਰਮਾ, ਪੰਕਜਪ੍ਰੀਤ ਸਿੰਘ, ਹਿਮਾਂਸ਼ੀ ਸਿਆਲ, ਕ੍ਰਿਸ਼ਨ ਕੁਮਾਰ, ਧੀਰੇਨ ਕੁਮਾਰ, ਪ੍ਰੀਤ ਮੋਹਿੰਦਰ ਸਿੰਘ, ਪਲਪ੍ਰੀਤ ਸਿੰਘ, ਓਮ ਪ੍ਰਕਾਸ਼, ਅਮਨਜੋਤ ਸਿੰਘ, ਰਾਹੁਲ, ਜਗਦੀਪ ਸਿੰਘ ਲਾਂਬਾ, ਪਟਿਆਲਾ ਮੀਡੀਆ ਕਲੱਬ ਤੋਂ ਪ੍ਰਧਾਨ ਪਰਮੀਤ ਸਿੰਘ, ਜਗਤਾਰ ਸਿੰਘ, ਸੁੰਦਰ ਸ਼ਰਮਾ, ਜਸਵਿੰਦਰ ਜ਼ੁਲਕਾਂ, ਕਮਲ ਦੂਆ, ਜਸਮੀਤ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਕੈਪਸ਼ਨ: ਪਟਿਆਲਾ ਮੀਡੀਆ ਕਲੱਬ ਵਿਚ ਰੁਖ਼ ਲਾਉਂਦੇ ਹੋਏ ਰਾਜੀਵ ਸਰਹਿੰਦੀ ਤੇ ਹੋਰ।

More From Author

ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਨੂੰ ਕਰੋੜਾਂ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ, ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਵੱਲੋਂ ਧੰਨਵਾਦ/प्रधानमंत्री मोदी ने पंजाब को करोड़ों रुपये की विकास परियोजनाओं की सौगात दी, प्रनीत कौर और जय इंदर कौर ने जताया आभार

Leave a Reply

Your email address will not be published. Required fields are marked *

Recent Posts