ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਦਿਹਾਤੀ ਦੀ ਟੀਮ ਨੂੰ ਵੰਡੇ ਗਏ ਸ਼ਨਾਖਤੀ ਕਾਰਡ- ਗੁਰਪ੍ਰੀਤ ਬਾਵਾ /युद्ध नशों के विरुद्ध अभियान के तहत पटियाला देहाती टीम को वितरित किए गए पहचान पत्र

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਦਿਹਾਤੀ ਦੀ ਟੀਮ ਨੂੰ ਵੰਡੇ ਗਏ ਸ਼ਨਾਖਤੀ ਕਾਰਡ- ਗੁਰਪ੍ਰੀਤ ਬਾਵਾ 
(ਪਟਿਆਲਾ 29 ਜੁਲਾਈ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਿਆਲਾ ਦਿਹਾਤੀ ਦੀ ਟੀਮ ਦੀ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਮਾਲਵਾ ਜੋਨ ਦੇ ਵਾਈਸ ਕੋਆਰਡੀਨੇਟਰ ਮਨਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਮਜ਼ਬੂਤ ਬਣਾਇਆ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਲ ਕੀਤਾ ਜਾ ਸਕੇ। ਇਸ ਮੌਕੇ ਸਾਰੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਵੰਡੇ ਗਏ। ਪਟਿਆਲਾ ਦਿਹਾਤੀ ਦੀ ਸਮੁੱਚੀ ਟੀਮ ਨੇ ਮੁੱਖ ਮਹਿਮਾਨ ਨੂੰ ਭਰੋਸਾ ਦਿਵਾਇਆ ਕਿ ਜਿੱਥੇ ਵੀ ਨਸ਼ਿਆਂ ਦੀ ਵਿਕਰੀ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਮਿਲੇਗੀ, ਉੱਥੇ ਤੁਰੰਤ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਲੋੜੀਂਦੀ ਕਾਰਵਾਈ ਕਰਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ, ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਵਾਈਸ ਕੋਆਰਡੀਨੇਟਰ ਪਵਨ ਕੁਮਾਰ, ਪ੍ਰਿਤਪਾਲ ਸਿੰਘ, ਸੀਨੀਅਰ ਵਾਈਸ ਕੋਆਰਡੀਨੇਟਰ ਪ੍ਰਿੰਸ ਤਿਆਗੀ, ਵਾਈਸ ਕੋਆਰਡੀਨੇਟਰ ਗੈਰੀ ਗੌਤਮ, ਵਾਈਸ ਕੋਆਰਡੀਨੇਟਰ ਅਮਰਜੀਤ ਸਿੰਘ ਲਾਡੀ, ਬਲਾਕ ਕੋਆਰਡੀਨੇਟਰ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਬਾਵਾ ਗਰੋਵਰ, ਅਮਰਜੀਤ, ਰੋਹਿਤ, ਕਰਮਜੀਤ ਸਿੰਘ, ਗੌਰਵ, ਨਵਰੋਜ, ਸੰਦੀਪ ਸਾਹਿਲ, ਜਸਪ੍ਰੀਤ, ਮਾਨਵੀ, ਪ੍ਰਦੀਪ ਗਰਗ, ਧਨਰਾਜ ਗੁਪਤਾ, ਦਵਿੰਦਰ ਕੌਰ, ਗੁਰਮੇਲ ਸਿੰਘ, ਜੇ.ਪੀ. ਸ਼ਰਮਾ, ਗੁਰਵਿੰਦਰ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ: ਪਟਿਆਲਾ ਦਿਹਾਤੀ ਦੀ ਟੀਮ ਮਾਲਵਾ ਜੋਨ ਦੇ ਵਾਈਸ ਕੋਆਰਡੀਨੇਟਰ ਮਨਜੋਤ ਸਿੰਘ ਨੂੰ ਸਨਮਾਨਿਤ ਕਰਦੀ ਹੋਈ।

युद्ध नशों के विरुद्ध अभियान के तहत पटियाला देहाती टीम को वितरित किए गए पहचान पत्र
पटियाला 29 जुलाई – संदीप कौर साहिबा न्यूज़ रूम ब्यूरो) पंजाब के मुख्यमंत्री भगवंत सिंह मान द्वारा चलाए जा रहे “युद्ध नशों के विरुद्ध” अभियान के तहत तथा पंजाब के स्वास्थ्य मंत्री डॉ. बलबीर सिंह के दिशा-निर्देशों के अनुसार पटियाला देहाती टीम की एक विशेष बैठक आयोजित की गई। बैठक में मालवा ज़ोन के वाइस कोऑर्डिनेटर मनजोत सिंह मुख्य अतिथि के रूप में शामिल हुए। उन्होंने उपस्थित सदस्यों को संबोधित करते हुए कहा कि नशों के खिलाफ चलाए जा रहे अभियान को जनसहयोग से और अधिक प्रभावी बनाया जाए, ताकि पंजाब को नशा-मुक्त बनाने के लक्ष्य को सफलतापूर्वक हासिल किया जा सके।
इस अवसर पर सभी ब्लॉक कोऑर्डिनेटरों को पहचान पत्र वितरित किए गए। पटियाला देहाती की पूरी टीम ने मुख्य अतिथि को विश्वास दिलाया कि जहां भी नशे की बिक्री या नशीले पदार्थों के अवैध कारोबार की जानकारी मिलेगी, वहां संबंधित अधिकारियों को तुरंत सूचित कर आवश्यक कार्रवाई सुनिश्चित करवाई जाएगी, ताकि पंजाब की युवा पीढ़ी को नशे की लत से बचाया जा सके।
बैठक में जिला वाइस कोऑर्डिनेटर पवन कुमार, प्रीतपाल सिंह, सीनियर वाइस कोऑर्डिनेटर प्रिंस त्यागी, वाइस कोऑर्डिनेटर गैरी गौतम, वाइस कोऑर्डिनेटर अमरजीत सिंह लाडी, ब्लॉक कोऑर्डिनेटर एवं समाजसेवी गुरप्रीत सिंह बावा ग्रोवर, अमरजीत, रोहित, करमजीत सिंह, गौरव, नवरोज, संदीप साहिल, जसप्रीत, मानवी, प्रदीप गर्ग, धनराज गुप्ता, दविंदर कौर, गुरमेल सिंह, जे.पी. शर्मा, गुरविंदर शर्मा तथा अन्य सदस्य उपस्थित थे।

फोटो कैप्शन: पटियाला देहाती की टीम मालवा ज़ोन के वाइस कोऑर्डिनेटर मनजोत सिंह को सम्मानित करते हुए।

More From Author

ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ – ਡੀ. ਸੀ. ਡਾ. ਹਿਮਾਂਸ਼ੂ ਅਗਰਵਾਲ

Leave a Reply

Your email address will not be published. Required fields are marked *

Recent Posts