ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਪੈਨਸ਼ਨਰਜ ਚੰਡੀਗੜ੍ਹ ਮਹਾ ਰੈਲੀ ਲਈ ਪਟਿਆਲਾ ਤੋਂ ਹੋਏ ਰਵਾਨਾ – ਇੰਦਰਜੀਤ ਸਿੰਘ ਗਿੱਲ

ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਪੈਨਸ਼ਨਰਜ ਚੰਡੀਗੜ੍ਹ ਮਹਾ ਰੈਲੀ ਲਈ ਪਟਿਆਲਾ ਤੋਂ ਹੋਏ ਰਵਾਨਾ – ਇੰਦਰਜੀਤ ਸਿੰਘ ਗਿੱਲ

(ਪਟਿਆਲਾ 8 ਅਗਸਤ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੇ ਪੈਨਸ਼ਨਰਜ ਆਪਣੀਆਂ ਹੱਕੀਂ ਮੰਗਾਂ ਦੀ ਆਵਾਜ਼ ਬੁਲੰਦ ਕਰਨ ਲਈ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਇੱਕ ਵੱਡੇ ਜਥੇ ਦੇ ਰੂਪ ਵਿੱਚ ਫੈਕਟਰੀ ਏਰੀਆ ਪਟਿਆਲਾ ਤੋਂ ਰਵਾਨਾ ਹੋਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਨਿਗ. ਇੰਜੀ. ਇੰਦਰਜੀਤ ਸਿੰਘ ਗਿੱਲ ਨੇ ਆਪਣਾ ਆਸ਼ੀਰਵਾਦ ਅਤੇ ਸ਼ੁਭਕਾਮਨਾ ਦੇਕੇ ਇਸ ਜੱਥੇ ਨੂੰ ਰਵਾਨਾ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਭਿੰਦਰ ਸਿੰਘ ਚਹਿਲ, ਸੂਬਾ ਸਲਾਹਕਾਰ ਇੰਜੀ. ਸੰਤੋਖ ਸਿੰਘ ਬੋਪਾਰਾਏ ਅਤੇ ਸਕੱਤਰ ਹਰਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਮਾਨਯੋਗ ਹਾਈਕੋਰਟ ਦੇ ਫੈਸਲੇ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਤੱਥਾਂ ਤੋਂ ਪਰੇ ਗੁਮਰਾਹ ਕਰਨ ਵਾਲੇ ਬਿਆਨਾਂ ਦੀ ਸਿਰੇ ਤੋਂ ਨਿਖੇਦੀ ਕੀਤੀ ਤੇ ਕਿਹਾ ਕਿ ਇਹ ਮਹਾਂ ਰੈਲੀ ਇੱਕ ਇਤਿਹਾਸਿਕ ਰੈਲੀ ਹੈ। ਜਿਸ ਵਿੱਚ ਸੱਜੇ ਖੱਬੀ ਅਤੇ ਵੱਖ-ਵੱਖ ਪਾਰਟੀਆਂ ਦੀ ਵਿਚਾਰਧਾਰਾ ਰੱਖਣ ਵਾਲੇ ਅਤੇ ਸਮੂਹ ਫੈਡਰੇਸ਼ਨਾਂ /ਯੂਨੀਅਨਾਂ ਤੇ ਕੇਡਰ ਵਾਈਜ਼ ਐਸੋਸੀਏਸ਼ਨਾਂ ਇਸ ਮੁੱਦੇ ਤੇ ਇੱਕ ਸੁਰ ਹੋ ਗਈਆਂ ਹਨ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦਾ ਰੋਹ ਝਲਣਾ ਮੌਜੂਦਾ ਪੰਜਾਬ ਸਰਕਾਰ ਲਈ ਔਖਾ ਹੋ ਜਾਵੇਗਾ। ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਗਈ ਹੈ। ਕਿ ਉਹ ਆਪਣੇ ਭਰਮ – ਭੁਲੇਖੇ ਛੱਡ ਕੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ। ਜਿਵੇਂ ਕਿ ਮਹਿੰਗਾਈ ਭੱਤੇ ਦੇ ਬਕਾਏ ਅਤੇ ਕਿਸ਼ਤਾਂ, 1.1.16 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਸੁਧਾਈ ਫੈਕਟਰ ਦੇਣਾਂ, ਜਜੀਆ ਟੈਕਸ ਬੰਦ ਕਰਨਾ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਖਾਲੀ ਅਸਾਮੀਆਂ ਤੇ ਤੁਰੰਤ ਨਵੀਂ ਭਰਤੀ ਕਰਨਾ ਮੁੱਖ ਤੌਰ ਤੇ ਸ਼ਾਮਿਲ ਹਨ। ਉਹਨਾਂ ਅੱਗੇ ਕਿਹਾ ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੌਜੂਦਾ ਸਰਕਾਰ ਨੂੰ ਆਪਣੇ ਇਨ੍ਹਾਂ ਗਲਤ ਫੈਸਲਿਆਂ ਦੀ ਭਾਰੀ ਕੀਮਤ ਚੁਕਾਣੀ ਪਵੇਗੀ। ਇਸ ਮੌਕੇ ਮਲਕੀਤ ਸਿੰਘ ਸਰਪਰਸਤ, ਮਲਕੀਤ ਸਿੰਘ ਸੀਨੀ. ਮੀਤ ਪ੍ਰਧਾਨ, ਇੰਜੀ. ਜਗਤਾਰ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਖਜਾਨਚੀ, ਮਨਮੋਹਨ ਸਿੰਘ ਸਿੱਧੂ ਆਡੀਟਰ, ਸ਼ਿਵ ਕੁਮਾਰ ਸੇਤੀਆ ਦਫਤਰ ਸਕੱਤਰ, ਇੰਜੀ. ਕਰਤਾਰ ਸਿੰਘ ਸਲਾਹਕਾਰ, ਹਰਬੰਸ ਸਿੰਘ ਟਿਵਾਣਾ, ਇੰਜੀ. ਸਤਪਾਲ ਸ਼ਰਮਾ, ਸਤਪਾਲ ਗੋਇਲ, ਅਮਰੀਕ ਸਿੰਘ, ਇੰਜੀ. ਹਰਕੇਸ਼ ਸਿੰਘ, ਗੁਰਮੀਤ ਸਿੰਘ, ਐਸ. ਕੇ. ਦੁੱਗਲ, ਦੀਵਾਨ ਸਿੰਘ ਅਤੇ ਹੋਰ ਜੱਥੇਬੰਦੀ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਫੋਟੋ ਗੈਲਰੀ – ਚੰਡੀਗੜ੍ਹ ਰੈਲੀ ਲਈ ਪਟਿਆਲਾ ਤੋਂ ਰਵਾਨਾ ਹੁੰਦੇ ਹੋਏ ਪੈਨਸ਼ਨਰਜ਼ ਯੂਨੀਅਨ ਦੇ ਆਗੂ ਅਤੇ ਮੈਂਬਰ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਨਸ਼ਿਆਂ ਵਿਰੁੱਧ ਜੰਗ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ – ਰਾਜਪਾਲ ਗੁਲਾਬ ਚੰਦ ਕਟਾਰੀਆ

ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼

Leave a Reply

Your email address will not be published. Required fields are marked *

Recent Posts