ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ — ਨਰੇਸ਼ ਸਿੰਗਲਾ

ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ — ਨਰੇਸ਼ ਸਿੰਗਲਾ

(ਪਟਿਆਲਾ 13 ਅਗਸਤ — ਸੰਦੀਪ ਕੌਰ ਸਾਹਿਬਾ) ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ, ਪ੍ਰਧਾਨ ਮਨਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵੱਲੋਂ ਰੈਡੀਮੇਡ ਗਾਰਮੈਂਟ ਦੇ ਵਪਾਰ ਵਿੱਚ ਆ ਰਹੀਆਂ ਮੁਸ਼ਕਲਾਂ, ਆਨਲਾਈਨ ਖਰੀਦਦਾਰੀ ਕਾਰਨ ਰਵਾਇਤੀ ਵਪਾਰੀਆਂ ਨੂੰ ਹੋ ਰਹੇ ਨੁਕਸਾਨ ਅਤੇ ਭਵਿੱਖ ਵਿੱਚ ਰੈਡੀਮੇਡ ਗਾਰਮੈਂਟ ਉਦਯੋਗ ਦੇ ਵਿਕਾਸ ਤੇ ਵਪਾਰ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਗਾਰਮੈਂਟ ਵਪਾਰੀਆਂ ਨੇ ਦੱਸਿਆ ਕਿ ਜੀਐਸਟੀ ਦੀ ਜਟਿਲ ਪ੍ਰਕਿਰਿਆ ਅਤੇ ਲਗਾਤਾਰ ਵਪਾਰ ਵਿੱਚ ਆ ਰਹੀ ਮੰਦੀ ਕਾਰਨ ਵਪਾਰੀਆਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਵਪਾਰੀਆਂ ਲਈ ਤਾਂ ਆਪਣੇ ਕਾਰੋਬਾਰ ਦੇ ਰੋਜ਼ਾਨਾ ਖਰਚੇ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਾਰਮੈਂਟ ਵਪਾਰੀਆਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਦਬਾਅ ਦੇ ਆਪਣਾ ਕਾਰੋਬਾਰ ਸੁਚਾਰੂ ਢੰਗ ਨਾਲ ਚਲਾ ਸਕਣ ਅਤੇ ਸੂਬੇ ਵਿੱਚ ਗਾਰਮੈਂਟ ਉਦਯੋਗ ਨੂੰ ਹੋਰ ਉਤਸ਼ਾਹ ਮਿਲ ਸਕੇ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜਾਇਜ਼ ਮੰਗਾਂ ’ਤੇ ਜਲਦ ਹੀ ਸਾਰਥਕ ਕਦਮ ਚੁੱਕਣ ਲਈ ਯਤਨ ਕੀਤੇ ਜਾਣਗੇ, ਤਾਂ ਜੋ ਵਪਾਰੀ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਪਣਾ ਕਾਰੋਬਾਰ ਸੁਚੱਜੇ ਢੰਗ ਨਾਲ ਚਲਾ ਸਕਣ। ਇਸ ਮੌਕੇ ਵਿਕਰਮ, ਰਾਹੁਲ ਗੁਲਾਟੀ, ਖਮੇਸ਼ ਬਾਂਸਲ, ਜਗਪ੍ਰੀਤ ਬੰਟੀ, ਸ਼ਕਤੀ ਅਹੂਜਾ, ਆਦੇਸ਼ ਪ੍ਰਤਾਪ, ਮਨੀਸ਼, ਗੌਰਵ ਲੋਹੀਆ, ਅਵੀਨ ਗੁਪਤਾ ਅਤੇ ਸੂਰਜ ਤੋਂ ਇਲਾਵਾ ਹੋਰ ਗਾਰਮੈਂਟ ਵਪਾਰੀ ਵੀ ਹਾਜ਼ਰ ਸਨ।

ਫੋਟੋ ਗੈਲਰੀ : ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ, ਪ੍ਰਧਾਨ ਮਨਤਾਰ ਸਿੰਘ ਮੱਕੜ ਅਤੇ ਹੋਰ ਗਾਰਮੈਂਟ ਵਪਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਦੌਰਾਨ।

पंजाब रेडीमेड गारमेंट एसोसिएशन के प्रतिनिधिमंडल ने पंजाब विधानसभा के स्पीकर से की विशेष मुलाकात – नरेश सिंगला
(पटियाला, 13 अगस्त — संदीप कौर साहिबा) पंजाब रेडीमेड गारमेंट एसोसिएशन के चेयरमैन नरेश सिंगला, प्रधान मनतार सिंह मक्कड़ के नेतृत्व में एक प्रतिनिधिमंडल ने चंडीगढ़ में पंजाब विधानसभा के स्पीकर कुलतार सिंह संधवां से विशेष मुलाकात की। इस अवसर पर प्रतिनिधिमंडल ने रेडीमेड गारमेंट के कारोबार में आ रही समस्याओं, ऑनलाइन खरीदारी के कारण पारंपरिक व्यापारियों को हो रहे नुकसान तथा भविष्य में रेडीमेड गारमेंट उद्योग के विकास और कारोबार को बढ़ावा देने संबंधी विस्तार से विचार-विमर्श किया। गारमेंट व्यापारियों ने बताया कि जीएसटी की जटिल प्रक्रिया और लगातार कारोबार में आई मंदी के कारण व्यापारियों को आर्थिक नुकसान का सामना करना पड़ रहा है। कुछ व्यापारियों के लिए अपने कारोबार के खर्चे और कर्मचारियों के वेतन का भुगतान करना भी मुश्किल हो गया है। प्रतिनिधिमंडल ने पंजाब सरकार से मांग की कि गारमेंट व्यापारियों के लिए विशेष राहत पैकेज दिया जाए, ताकि वे बिना किसी आर्थिक दबाव के अपना कारोबार सुचारू रूप से चला सकें और प्रदेश में गारमेंट उद्योग को और बढ़ावा मिल सके।
इस अवसर पर स्पीकर कुलतार सिंह संधवां ने प्रतिनिधिमंडल को भरोसा दिलाया कि पंजाब सरकार व्यापारियों की समस्याओं के समाधान के लिए प्रतिबद्ध है। उन्होंने कहा कि व्यापारियों की जायज मांगों के समाधान के लिए जल्द ही सार्थक कदम उठाने के प्रयास किए जाएंगे, ताकि व्यापारी बिना किसी डर और चिंता के अपना कारोबार बेहतर तरीके से चला सकें। इस अवसर पर विक्रम, राहुल गुलाटी, खमेश बंसल, जगप्रीत बंटी, शक्ति आहूजा, आदेश प्रताप, मनीष, गौरव लोहिया, अवीन गुप्ता और सूरज के अलावा अन्य गारमेंट व्यापारी भी उपस्थित रहे।फोटो कैप्शन : पंजाब रेडीमेड गारमेंट एसोसिएशन के चेयरमैन नरेश सिंगला, प्रधान मनतार सिंह मक्कड़ और अन्य गारमेंट व्यापारी पंजाब विधानसभा के स्पीकर कुलतार सिंह संधवां के साथ मुलाकात के दौरान।

More From Author

ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਵੱਲੋਂ ਸਮਾਰੋਹ ਵਾਲੇ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ਸੁਰੱਖਿਆ ਵਿਵਸਥਾ ਲਾਗੂ ਕਰਨ ਦੇ ਨਿਰਦੇਸ਼

Leave a Reply

Your email address will not be published. Required fields are marked *