ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆਂ ਨੇ ਮਿਲੀ ਦਵਿਆਨੀ ਨੂੰ ਕੀਤਾ ਜ਼ਿਲ੍ਹਾ ਅਵਾਰਡ ਦਾ ਸਨਮਾਨਿਤ

ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆਂ ਨੇ ਮਿਲੀ ਦਵਿਆਨੀ ਨੂੰ ਕੀਤਾ ਜ਼ਿਲ੍ਹਾ ਅਵਾਰਡ ਦਾ ਸਨਮਾਨਿਤ

(ਪਟਿਆਲਾ 18 ਅਗਸਤ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਭਾਰਤ ਦੇਸ਼ ਦੀ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਵਿਖੇ ਕਰਵਾਏ ਗਏ ਜਿਲਾ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ਪਹੁੰਚੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚੇਅਰਮੈਨ ਬਲਜਿੰਦਰ ਸਿੰਘ ਢਿਲੋਂ ਦੀ ਸਿਫਾਰਸ਼ ਤੇ ਪਿਛਲੇ 11 ਸਾਲ ਤੋਂ ਆਰਟ ਐਂਡ ਕਲਚਰ, ਗੀਤ, ਸੰਗੀਤ ਅਤੇ ਮਾਡਲਿੰਗ ਖੇਤਰ ਵਿੱਚ ਪਾਏ ਗਏ ਆਪਣੇ ਮਹੱਤਵਪੂਰਨ ਯੋਗਦਾਨ ਲਈ ਮਿਲੀ ਦਿਵਿਆਨੀ ਨੂੰ ਜ਼ਿਲਾ ਪੱਧਰੀ ਅਵਾਰਡ ਨਾਲ ਸਨਮਾਨਿਤ ਕੀਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿਲੀ ਦਿਵਿਆਨੀ ਨੂੰ ਇਸ ਤੋਂ ਪਹਿਲਾਂ ਮੁਹੰਮਦ ਰਫੀ ਦੇ ਲੜਕੇ ਸ਼ਾਹਿਦ ਰਫੀ, ਬਾਬਾ ਰਾਮ ਦੇਵ, ਕੈਬਨਟ ਮੰਤਰੀ ਬਲਜੀਤ ਕੌਰ, ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਅਤੇ ਕਈਂ ਹੋਰ ਅਹਿਮ ਸ਼ਖਸ਼ੀਅਤਾਂ ਵੀ ਸਨਮਾਨਿਤ ਕਰ ਚੁੱਕੀਆਂ ਹਨ। ਇਸ ਮੌਕੇ ਪਟਿਆਲਾ ਸ਼ਹਰੀ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਪਟਿਆਲਾ ਹਲਕੇ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਡੀ.ਸੀ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ, ਮੇਅਰ ਪਟਿਆਲਾ ਕੁੰਦਨ ਗੋਗੀਆ, ਮੀਨੂ ਪੂਰੀ ਅਤੇ ਹੋਰ ਪਤਵੰਤੇ ਸੱਜਣ ਮੌਕੇ ਤੇ ਹਾਜ਼ਰ ਸਨ।

ਫੋਟੋ ਗੈਲਰੀ – ਮਿਲੀ ਦਿਵਿਆਨੀ ਨੂੰ ਸਨਮਾਨਿਤ ਕਰਦੇ ਹੋਏ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁਡੀਆਂ, ਚੇਅਰਮੈਨ ਬਲਜਿੰਦਰ ਢਿੱਲੋ, ਡੀ.ਸੀ. ਅਤੇ ਐਸ.ਐਸ.ਪੀ. ਪਟਿਆਲਾ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ

ਪੀ.ਟੀ.ਏ.ਮਿਊਜਿਕ ਸੁਰੋਂ ਕਾ ਸੰਗਮ ਨੇ ਕੀਤਾ ਸੰਗੀਤ ਮਈ ਸ਼ਾਮ ਦਾ ਆਯੋਜਨ – ਪੰਮੀ ਬੇਦੀ 

Leave a Reply

Your email address will not be published. Required fields are marked *

Recent Posts