ਪੀ.ਟੀ.ਏ.ਮਿਊਜਿਕ ਸੁਰੋਂ ਕਾ ਸੰਗਮ ਨੇ ਕੀਤਾ ਸੰਗੀਤ ਮਈ ਸ਼ਾਮ ਦਾ ਆਯੋਜਨ – ਪੰਮੀ ਬੇਦੀ 

ਪੀ.ਟੀ.ਏ.ਮਿਊਜਿਕ ਸੁਰੋਂ ਕਾ ਸੰਗਮ ਨੇ ਕੀਤਾ ਸੰਗੀਤ ਮਈ ਸ਼ਾਮ ਦਾ ਆਯੋਜਨ – ਪੰਮੀ ਬੇਦੀ 
(ਪਟਿਆਲਾ 20 ਅਗਸਤ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਭਾਰਤ ਦੇਸ਼ ਦੀ ਆਜ਼ਾਦੀ ਅਤੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਪੀ.ਟੀ.ਏ. ਮਿਊਜਿਕ ਦੇ ਸੰਸਥਾਪਕ ਪਰਮਜੀਤ ਸਿੰਘ ਪੰਮੀ ਬੇਦੀ ਅਤੇ ਉਹਨਾਂ ਦੀ ਟੀਮ ਵੱਲੋਂ ਭਾਸ਼ਾ ਵਿਭਾਗ ਵਿਖੇ ਸੂਰੋਂ ਕਾ ਸੰਗਮ ਇੱਕ ਸੰਗੀਤ ਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਹੋਏ 50 ਦੇ ਕਰੀਬ ਗਾਇਕ ਕਲਾਕਾਰਾਂ ਨੇ ਦੇਸ਼ ਭਗਤੀ ਦੇ ਅਤੇ ਹੋਰ ਖੂਬਸੂਰਤ ਗੀਤ ਸੁਣਾ ਕੇ ਅਤੇ ਨੱਚ ਗਾਕੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਪੰਮੀ ਬੇਦੀ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਮਹੀਨੇ ਇਸ ਸੰਗੀਤ ਮਈ ਸ਼ਾਮ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਨਾਲ ਹਰ ਉਮਰ ਦੇ ਉਭਰ ਰਹੇ ਮੇਲ, ਫੀਮੇਲ ਅਤੇ ਛੋਟੀ ਉਮਰ ਦੇ ਗਾਇਕਾਂ ਨੂੰ ਆਪਣੀ ਗਾਇਕੀ ਅਤੇ ਕਲਾ ਦਿਖਾਉਣ ਦਾ ਭਰਪੂਰ ਮੌਕਾ ਮਿਲਦਾ ਹੈ ਅਤੇ ਮਨੋਰੰਜਨ ਦੇ ਨਾਲ ਨਾਲ ਉਹਨਾਂ ਦੇ ਮਨ ਨੂੰ ਵੀ ਭਰਪੂਰ ਸ਼ਾਂਤੀ ਮਿਲਦੀ ਹੈ। ਇਸ ਮੌਕੇ ਰੰਜਨਾ ਧੀਮਾਨ, ਅਲਕਾ ਧੀਮਾਨ, ਡਾਕਟਰ ਰਿਸ਼ੀ, ਇੰਜੀ.ਆਰ.ਕੇ.ਗੁਪਤਾ, ਪ੍ਰੀਤੀ ਗੁਪਤਾ, ਸੁਨੀਲ ਗਰਗ, ਭਾਵੁਕ ਸ਼ਰਮਾ, ਅੰਮ੍ਰਿਤਾ ਸਿੰਘ, ਕਰਨਲ ਸੁਰਿੰਦਰ ਸਿੰਘ, ਮਧੂ ਬੇਦੀ  ਗਗਨਦੀਪ ਬੇਦੀ, ਅਦਿਤਿਆ ਬੇਦੀ, ਹਰਜਿੰਦਰ ਸਿੰਘ, ਜਸਵਿੰਦਰ ਜੁਲਕਾ, ਹਿਊਮਨ ਸੇਵਾ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਸ਼ਰਮਾ, ਵਿਜੇ ਖੁਰਾਣਾ, ਅੰਜੂ ਸ਼ਰਮਾ, ਕ੍ਰਿਤਿਕਾ, ਰੂਬੀ ਕਪੂਰ, ਅਰੁਣ ਸੂਦ, ਜਸਵਿੰਦਰ ਕੌਰ, ਪ੍ਰਮੋਦ ਸ਼ਰਮਾ, ਪਵਨ ਖੱਟਰ, ਡਾ. ਬਰਜੇਸ਼ ਮੋਦੀ ਡਾ. ਕੋਮਲ ਸ਼ਰਮਾ ਅਤੇ ਹੋਰ ਮੈਂਬਰ ਹਾਜ਼ਰ ਸਨ।
ਫੋਟੋ ਗੈਲਰੀ – ਪੀਟੀਏ ਮਿਊਜਿਕ ਦੀ ਸਮੁੱਚੀ ਟੀਮ ਸਾਂਝਾ ਚਿੱਤਰ ਖਿਚਵਾਉਂਦੇ ਹੋਏ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆਂ ਨੇ ਮਿਲੀ ਦਵਿਆਨੀ ਨੂੰ ਕੀਤਾ ਜ਼ਿਲ੍ਹਾ ਅਵਾਰਡ ਦਾ ਸਨਮਾਨਿਤ

ਐਸ਼ਨਾ ਮਖੀਜਾ ਨੂੰ ਆਜ਼ਾਦੀ ਦਿਵਸ ’ਤੇ ਪਟਿਆਲਾ ਜ਼ਿਲਾ ਅਵਾਰਡ ਨਾਲ ਸਨਮਾਨਿਤ ਕੀਤਾ / ऐशना मखीजा को स्वतंत्रता दिवस पर पटियाला जिला अवार्ड से सम्मानित किया

Leave a Reply

Your email address will not be published. Required fields are marked *

Recent Posts