ਲਗਜ਼ਰੀ ਲਾਈਫ ਸਟਾਈਲ, ਮਹਿੰਗੀਆਂ ਗੱਡੀਆਂ… ਰਾਜਿਆਂ ਵਰਗੀ ਜ਼ਿੰਦਗੀ ਜਿਉਂਦੇ ਹਨ Rohit Sharma – ਪੇਸ਼ ਹੈ ਜਨਮਦਿਨ ‘ਤੇ ਖ਼ਾਸ ਫੀਚਰ ਸਟੋਰੀ
(ਮੁੰਬਈ 1 ਮਈ – ਜਸਵਿੰਦਰ ਜੂਲਕਾ ਨਿਊਜ਼ ਰੂਮ ਬਿਊਰੋ) ਸਾਲ 2024 ਵਿੱਚ ਭਾਰਤੀ ਟੀਮ ਨੂੰ (ਟੀ -20) ਵਰਲਡ ਕੱਪ ਜਿਤਾਉਣ ਵਾਲੇ ਟੀਮ ਇੰਡੀਆ ਦੇ ਦਿੱਗਜ ਖਿਡਾਰੀ Rohit Sharma ਸਿਰਫ਼ ਕ੍ਰਿਕਟ ਮੈਦਾਨ ‘ਚ ਹੀ ਨਹੀਂ, ਸਗੋਂ ਆਪਣੀ ਸ਼ਾਨਦਾਰ ਲਗਜ਼ਰੀ ਲਾਈਫ ਸਟਾਈਲ ਲਈ ਵੀ ਜਾਣੇ ਜਾਂਦੇ ਹਨ। ਕੱਲ੍ਹ ਉਨ੍ਹਾਂ ਨੇ ਆਪਣਾ (38ਵਾਂ ) ਜਨਮ ਦਿਨ ਮਨਾਇਆ।
ਆਓ ਜਾਣਦੇ ਹਾਂ ਉਨ੍ਹਾਂ ਦੀ ਰੋਇਲ ਲਾਈਫ ਅਤੇ ਨੈਟਵਰਥ ਬਾਰੇ। ਰੋਹਿਤ ਸ਼ਰਮਾ ਦੁਨੀਆਂ ਦੇ ਸਭ ਤੋਂ ਧਾਕੜ ਬੱਲੇਬਾਜ਼ਾਂ ‘ਚ ਸ਼ੁਮਾਰ ਹੁੰਦੇ ਹਨ। ਉਨ੍ਹਾਂ ਦੀ ਛੱਕੇ ਮਾਰਨ ਦੀ ਕਾਬਲੀਅਤ ਉਨ੍ਹਾਂ ਨੂੰ ਹੋਰਾਂ ਤੋਂ ਵੱਖਰੀ ਪਹਿਚਾਣ ਦਿੰਦੀ ਹੈ। ਭਾਰਤ ਲਈ ਖੇਡਦੇ ਹੋਏ ਉਨ੍ਹਾਂ ਨੇ ਕਈ ਵੱਡੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਹਨ ਅਤੇ ਉਨ੍ਹਾਂ ਦੀ ਲਾਈਫ ਸਟਾਈਲ ਵੀ ਉਨ੍ਹਾਂ ਦੀ ਸਫਲਤਾ ਵਰਗੀ ਹੀ ਸ਼ਾਨਦਾਰ ਹੈ। ਮੁੰਬਈ ਦੇ ਪੌਸ਼ ਇਲਾਕੇ ਵਰਲੀ ਵਿੱਚ ਅਹੂਜਾ ਅਪਾਰਟਮੈਂਟ ਦੇ (29ਵੇਂ) ਮੰਜ਼ਿਲ ‘ਤੇ ਉਨ੍ਹਾਂ ਦਾ ਲਗਭਗ (6000) ਸਕੁਐਰ ਫੁੱਟ ਦਾ ਘਰ ਹੈ। ਜਿਸ ਦੀ ਕੀਮਤ ਕਰੀਬ (40) ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਘਰ ਦੀ ਖ਼ਾਸ ਗੱਲ ਇਹ ਹੈ ਕਿ ਇੱਥੋਂ (270) ਡਿਗਰੀ ਤੱਕ ਸਮੁੰਦਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।
ਗੱਡੀਆਂ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਕੋਲ ਲਗਜ਼ਰੀ ਕਾਰਾਂ ਦੀ ਸ਼ਾਨਦਾਰ ਕੂਲੈਕਸ਼ਨ ਹੈ। ਉਨ੍ਹਾਂ ਕੋਲ ਲੈਂਬੋਰਗਿਨੀ ਉਰਸ (ਕਰੀਬ 4.5 ਕਰੋੜ ਰੁਪਏ), ਮਰਸਡੀਜ਼ ਬੈਂਜ਼ ਐਸ-ਕਲਾਸ, ਬੀ.ਐਮ.ਡਬਲਯੂ. ਐਮ5, ਰੇਂਜ ਰੋਵਰ ਅਤੇ ਟੈਸਲਾ ਵਰਗੀਆਂ ਮਹਿੰਗੀਆਂ ਕਾਰਾਂ ਮੌਜੂਦ ਹਨ, ਜੋ ਉਨ੍ਹਾਂ ਦੀ ਰਾਇਲ ਲਾਈਫ ਸਟਾਈਲ ਨੂੰ ਦਰਸਾਉਂਦੀਆਂ ਹਨ।
ਜੇ ਨੈਟਵਰਥ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਸੰਪਤੀ ਲਗਭਗ (233) ਕਰੋੜ ਰੁਪਏ ਦੇ ਆਸ-ਪਾਸ ਮੰਨੀ ਜਾਂਦੀ ਹੈ। ਉਨ੍ਹਾਂ ਦੀ ਆਮਦਨ ਦਾ ਵੱਡਾ ਹਿੱਸਾ (BCCI) ਦੀ ਸੈਂਟ੍ਰਲ ਕਾਂਟ੍ਰੈਕਟ, (IPL) ਦੀ ਸੈਲਰੀ ਅਤੇ ਵੱਖ-ਵੱਖ ਵਿਗਿਆਪਨਾਂ ਤੋਂ ਆਉਂਦਾ ਹੈ। (A-ਗ੍ਰੇਡ) ਕਾਂਟ੍ਰੈਕਟ ਦੇ ਤਹਿਤ ਉਨ੍ਹਾਂ ਨੂੰ ਸਾਲਾਨਾ ਕਰੀਬ (7 ਕਰੋੜ ਰੁਪਏ) ਮਿਲਦੇ ਹਨ। ਇਸ ਤੋਂ ਇਲਾਵਾ ਕਈ ਦੇਸੀ-ਵਿਦੇਸ਼ੀ ਬ੍ਰਾਂਡਾਂ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦੀ ਕਮਾਈ ਹੋਰ ਵੀ ਵਧ ਜਾਂਦੀ ਹੈ।
ਇਸ ਤਰ੍ਹਾਂ Rohit Sharma ਸਿਰਫ਼ ਕ੍ਰਿਕਟ ਦੇ ਮੈਦਾਨ ‘ਚ ਹੀ ਨਹੀਂ, ਸਗੋਂ ਆਪਣੀ ਲਗਜ਼ਰੀ ਅਤੇ ਰਾਇਲ ਲਾਈਫ ਸਟਾਈਲ ਕਰਕੇ ਵੀ ਫੈਨਜ਼ ਦੇ ਦਿਲਾਂ ‘ਤੇ ਰਾਜ ਕਰਦੇ ਹਨ।
लग्जरी लाइफस्टाइल, महंगी गाड़ियां… राजाओं जैसी जिंदगी जीते हैं Rohit Sharma – जन्मदिन पर खास फीचर स्टोरी
(Mumbai 1st May – Jaswinder Julka News Room Bureau) साल 2024 में भारतीय टीम को टी-20 वर्ल्ड कप जिताने वाले टीम इंडिया के दिग्गज खिलाड़ी Rohit Sharma न सिर्फ क्रिकेट मैदान पर, बल्कि अपनी शानदार लग्ज री लाइफस्टाइल के लिए भी जाने जाते हैं। कल उन्होंने अपना (38वां) जन्मदिन मनाया। आइए जानते हैं उनकी रॉयल लाइफ और नेटवर्थ के बारे में।
Rohit Sharma दुनिया के सबसे खतरनाक बल्लेबाजों में गिने जाते हैं। उनकी छक्के मारने की क्षमता उन्हें बाकी बल्लेबाजों से अलग बनाती है। भारत के लिए खेलते हुए उन्होंने कई बड़े विश्व रिकॉर्ड अपने नाम किए हैं और उनकी लाइफस्टाइल भी उनकी सफलता की तरह ही शानदार है।
मुंबई के पॉश इलाके वर्ली में अहूजा अपार्टमेंट की (29वीं) मंजिल पर उनका लगभग (6000) स्क्वायर फीट का घर है, जिसकी कीमत करीब (40) करोड़ रुपये बताई जाती है। इस घर की खास बात यह है कि यहां से (270) डिग्री तक समुद्र का खूबसूरत नजारा दिखाई देता है।
गाड़ियों की बात करें तो Rohit Sharma के पास लग्जरी कारों का शानदार कलेक्शन है। उनके पास लेम्बोर्गिनी उरुस (करीब 4.5 करोड़ रुपये), मर्सिडीज-बेंज एस-क्लास, बीएमडब्ल्यू एम5, रेंज रोवर और टेस्ला जैसी महंगी कारें मौजूद हैं, जो उनकी रॉयल लाइफस्टाइल को दर्शाती हैं। अगर नेटवर्थ की बात करें तो मीडिया रिपोर्ट्स के मुताबिक उनकी कुल संपत्ति लगभग (233) करोड़ रुपये के आसपास मानी जाती है। उनकी कमाई का बड़ा हिस्सा (BCCI) के सेंट्रल कॉन्ट्रैक्ट,(IPL) की सैलरी और विज्ञापनों से आता है। (A-ग्रेड) कॉन्ट्रैक्ट के तहत उन्हें सालाना करीब (7 करोड़ रुपये) मिलते हैं। इसके अलावा कई देशी-विदेशी ब्रांड्स से जुड़कर भी वे अच्छी खासी कमाई करते हैं।
इस तरह Rohit Sharma न सिर्फ क्रिकेट के मैदान पर बल्कि अपनी लग्जरी और रॉयल लाइफस्टाइल के कारण भी फैंस के दिलों पर राज करते हैं।

