ਫਿਲਮ ਅਦਾਕਾਰਾ ਮੈਂਡੀ ਤੱਖਰ ਦਾ ਹੋਇਆ ਤਲਾਕ

ਫਿਲਮ ਅਦਾਕਾਰਾ ਮੈਂਡੀ ਤੱਖਰ ਦਾ ਹੋਇਆ ਤਲਾਕ

ਦਿੱਲੀ ਦੀ ਸਾਕੇਤ ਅਦਾਲਤ ਨੇ ਪੰਜਾਬੀ ਫਿਲਮ ਅਦਾਕਾਰਾ ਮੈਂਡੀ ਤੱਖਰ ਅਤੇ ਜਿਮ ਟ੍ਰੇਨਰ ਸ਼ੇਖਰ ਕੌਸ਼ਲ ਨੂੰ ਆਪਸੀ ਸਹਿਮਤੀ ਨਾਲ ਦਾਇਰ ਕੀਤੀ ਗਈ ਸਾਂਝੀ ਤਲਾਕ ਦੀ ਅਰਜੀ ਨੂੰ ਮਨਜ਼ੂਰ ਕਰਦੇ ਹੋਏ ਸ਼ੁਕਰਵਾਰ ਦੋਨੋਂ ਧਿਰਾਂ ਨੂੰ ਤਲਾਕ ਦੇ ਦਿੱਤਾ। ਇੱਥੇ ਇਹ ਦੱਸਣਯੋਗ ਹੈ ਕਿ ਭਾਰਤੀ ਮੂਲ ਦੀ ਬ੍ਰਿਟਿਸ਼ ਅਦਾਕਾਰਾ ਮੈਂਡੀ ਤੱਖਰ ਨੇ ਭਾਰਤੀ ਸਿਨੇਮਾ ਅਤੇ ਖਾਸ ਕਰਕੇ ਪੰਜਾਬੀ ਫਿਲਮਾਂ ਵਿੱਚ ਆਪਣਾ ਇੱਕ ਮਜਬੂਤ ਸਥਾਨ ਬਣਾਇਆ ਹੈ ਅਤੇ ਕੁਝ ਚੁਨਿੰਦਾ ਹਿੰਦੀ ਅਤੇ ਤਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ। ਉਸਨੇ 13 ਫਰਵਰੀ 2024 ਨੂੰ ਜਿਮ ਟ੍ਰੇਨਰ ਸ਼ੇਖਰ ਕੋਸ਼ਲ ਨਾਲ ਹਿੰਦੂ ਅਤੇ ਸਿੱਖ ਦੋਵੇਂ ਰਸਮਾਂ ਨਾਲ ਵਿਆਹ ਕੀਤਾ ਸੀ। ਇੱਕ ਸਾਲ ਤੋਂ ਵੀ ਘੱਟ ਸਮਾਂ ਸਾਥ ਗੁਜਾਰਨ ਤੋਂ ਬਾਅਦ ਦੋਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕਰ ਲਿਆ। ਇਸ ਮੌਕੇ ਉਹਨਾਂ ਨੇ ਵੱਖ ਹੋਣ ਦੀਆਂ ਖਾਸ ਸ਼ਰਤਾਂ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਦੋਨੋਂ ਧਿਰਾਂ ਦੇ ਸਮਝੌਤੇ ਦੇ ਵੇਰਵੇ ਗੁਪਤ ਹਨ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਪਟਿਆਲਾ ਵਿੱਚ ਚਾਈਨਾ ਡੋਰ ਦੀ ਵਿਕਰੀ ’ਤੇ ਸਖ਼ਤੀ, ਅਚਾਰ ਬਜ਼ਾਰ ’ਚ ਅਚਾਨਕ ਚੈਕਿੰਗ

ਬਾਲੀਵੁੱਡ ਗਾਇਕ ਬੀ ਪ੍ਰੇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

One thought on “ਫਿਲਮ ਅਦਾਕਾਰਾ ਮੈਂਡੀ ਤੱਖਰ ਦਾ ਹੋਇਆ ਤਲਾਕ

Leave a Reply

Your email address will not be published. Required fields are marked *

Recent Posts