ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਗਿਆ ਐੱਚ.ਆਈ.ਵੀ. ਏਡਜ ਸੰਬੰਧੀ ਜਾਗਰੂਕ

ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਗਿਆ ਐੱਚ.ਆਈ.ਵੀ. ਏਡਜ ਸੰਬੰਧੀ ਜਾਗਰੂਕ

ਪਟਿਆਲਾ 20 ਜਨਵਰੀ ( ਜਸਵਿੰਦਰ ਜੁਲਕਾ ਬਿਊਰੋ ਚੀਫ ਨਿਊਜ਼ ਰੂਮ) ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਡਾ. ਜਤਿੰਦਰ ਕਾਂਸਲ ਡਿਪਟੀ ਸੀ.ਈ.ਓ ਰਾਜ ਸਿਹਤ ਸੰਸਥਾ ਪੰਜਾਬ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕੇ ਰਾਜ ਸਰਕਾਰ ਐੱਚ.ਆਈ.ਵੀ./ ਏਡਜ਼ ਦੇ ਇਲਾਜ਼ ਤੇ ਬਚਾਅ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ ਲਗਾਤਾਰ ਇਸ ਬਿਮਾਰੀ ਦੀ ਰੋਕਥਾਮ ਲਈ ਵੱਖ ਵੱਖ ਜਾਗਰੂਕਤਾ ਮੁਹਿੰਮਾਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸ ਮੌਕੇ ਡਾ.ਰਾਮਿੰਦਰਪਾਲ ਸਿੰਘ ਸਿਬੀਆ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਨੇ ਮੁੱਖ ਮਹਿਮਾਨ ਧੰਨਵਾਦ ਕਰਦਿਆਂ ਦੱਸਿਆ ਕਿ ਰਾਜਿੰਦਰ ਹਸਪਤਾਲ ਵਿੱਚ ਐੱਚ.ਆਈ.ਵੀ./ ਏਡਜ਼ ਦੀ ਟੈਸਟਿੰਗ ਲਈ ਦੋ ਆਈ.ਸੀ.ਟੀ.ਸੀ ਕੇਂਦਰ ਅਤੇ ਇਸ ਬਿਮਾਰੀ ਤੋਂ ਪੀੜਿਤ ਲਗਭਗ 6000 ਮਰੀਜਾਂ ਨੂੰ ਏ.ਆਰ.ਟੀ ਕੇਂਦਰ ਵੱਲੋ ਬਹੁਤ ਹੀ ਤਨਦੇਹੀ ਨਾਲ ਇਲਾਜ਼ ਸੰਬੰਧੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਏਡਜ਼ ਫ਼ੈਲਾਅ ਦੇ ਕਾਰਨਾਂ ਸੰਬੰਧੀ ਵਿਸ਼ਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਦਿਸ਼ਾ ਕਲੱਸਟਰ ਪੀ.ਐਸ.ਏ.ਸੀ.ਐਸ ਪਟਿਆਲਾ ਦੀ ਪੂਰੀ ਟੀਮ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਦੌਰਾਨ ਅਜਿਹੇ ਸੈਮੀਨਾਰ ਜਿਲ੍ਹਾ ਪਟਿਆਲਾ ਦੇ ਵੱਖ ਵੱਖ ਸਿਹਤ ਅਤੇ ਸਿੱਖਿਆ ਸੰਸਥਾਵਾਂ ਵਿੱਚ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜ਼ਿਲਾ ਏਡਜ਼ ਤੇ ਟੀ.ਬੀ ਕੰਟਰੋਲ ਅਫ਼ਸਰ ਪਟਿਆਲਾ ਡਾ.ਗੁਰਪ੍ਰੀਤ ਸਿੰਘ ਨਾਗਰਾ ਵੱਲੋ ਇਸ ਪ੍ਰੋਗਰਾਮ ਵਿੱਚ ਹਾਜ਼ਿਰ ਹੋਏ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਰਾਜਿੰਦਰਾ ਹਸਪਤਾਲ ਵਿੱਚ ਐੱਚ.ਆਈ.ਵੀ / ਏਡਜ ਦੀ ਟੈਸਟਿੰਗ, ਇਲਾਜ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਬਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ.ਵਿਸ਼ਾਲ ਚੋਪੜਾ ਮੈਡੀਕਲ ਸੁਪਰਡੈਂਟ ਰਾਜਿੰਦਰਾ ਹਸਪਤਾਲ ਪਟਿਆਲਾ, ਡਾ.ਰਾਜਨ ਸਿੰਗਲਾ, ਡਾ.ਅਕਾਸ਼ ਬੱਤਰਾ, ਯਾਦਵਿੰਦਰ ਸਿੰਘ ਵਿਰਕ ਕਲੱਸਟਰ ਪ੍ਰੋਗਰਾਮ ਮੈਨੇਜਰ, ਨਿਤਿਨ ਚਾਂਦਲਾਂ ਕਲੀਨੀਕਲ ਸਰਵਿਸ ਅਫ਼ਸਰ, ਜਸਪ੍ਰੀਤ ਸਿੰਘ ਸੰਧੂ ਕਲੱਸਟਰ ਰੋਕਥਾਮ ਅਫ਼ਸਰ, ਡਾ.ਅਮਨਦੀਪ ਕੌਰ ਦਿਸ਼ਾ ਕਲੱਸਟਰ ਪਟਿਆਲਾ, ਕੁਲਬੀਰ ਕੌਰ ਜ਼ਿਲ੍ਹਾ ਮਾਸ ਮੀਡਿਆ ਅਫਸਰ ਅਤੇ ਸਤਨਾਮ ਸਿੰਘ ਪੀ.ਏ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਹਾਜਰ ਸਨ|

ਫੋਟੋ- 1.ਜਿਲ੍ਹਾ ਏਡਜ਼ ਕੰਟਰੋਲ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਏਡਜ਼ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ।

More From Author

ਰਾਸ਼ਟਰੀ ਯੁਵਾ ਦਿਵਸ ਨੂੰ ਸਪਰਪਿਤ ਜਿਲ੍ਹਾ ਪੱਧਰੀ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਗਿਆ ਐੱਚ.ਆਈ.ਵੀ. ਏਡਜ਼ ਸੰਬੰਧੀ ਜਾਗਰੂਕ

Patiala Foundation Observes National Road Safety Month with Extensive Awareness & Training Initiatives

Leave a Reply

Your email address will not be published. Required fields are marked *