ਰੈਡੀਮੇਡ ਗਾਰਮੈਂਟ ਵਪਾਰੀ ਵੱਧ ਤੋਂ ਵੱਧ ਜੀ.ਐਸ.ਟੀ ਨੰਬਰ ਅਪਲਾਈ ਕਰਨ – ਨਰੇਸ਼ ਸਿੰਗਲਾ

(ਜਨਵਰੀ 21- ਜਸਵਿੰਦਰ ਜੁਲਕਾ ਨਿਊਜ ਰੂਮ) ਰੈਡੀਮੇਡ ਗਾਰਮੈਂਟ ਵਪਾਰੀ ਵੱਧ ਤੋਂ ਵੱਧ ਜੀ.ਐਸ.ਟੀ ਨੰਬਰ ਅਪਲਾਈ ਕਰਨ – ਨਰੇਸ਼ ਸਿੰਗਲਾ

ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਵੱਲੋਂ ਅੱਜ ਗਾਰਮੈਂਟ ਵਪਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਪਟਿਆਲਾ ਜਿਲ੍ਹੇ ਅਤੇ ਆਸ-ਪਾਸ ਦੇ 150 ਦੇ ਕਰੀਬ ਗਾਰਮੈਂਟ ਵਪਾਰੀਆਂ ਨੇ ਭਾਗ ਲਿਆ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਪਾਰੀਆਂ ਨੂੰ ਕਿਹਾ ਕਿ ਜੀ.ਐਸ.ਟੀ ਦੇ ਨੰਬਰ ਵੱਧ ਤੋਂ ਵੱਧ ਅਪਲਾਈ ਕਰਕੇ ਆਪਣੇ ਸਟਾਕ ਅਤੇ ਸੇਲ ਨੂੰ ਮੈਂਨਟੇਨ ਕੀਤਾ ਜਾਵੇ। ਜਿਸ ਨਾਲ ਉਹਨਾਂ ਦੇ ਵਪਾਰ ਵਿੱਚ ਪਾਰਦਰਸ਼ਤਾ ਬਣੀ ਰਹੇ। ਇਸ ਮੌਕੇ ਉਹਨਾਂ ਨੇ ਵਪਾਰੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਹੋ ਰਹੀ ਖਰੀਦਾਰੀ ਅਤੇ ਇਸਦੇ ਦੁਰ ਉਪਯੋਗ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ। ਇਸ ਮੌਕੇ ਉਨਾਂ ਨੇ ਗਾਰਮੈਂਟ ਵਪਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਟਾਫ ਮੈਂਬਰ ਨੂੰ ਨੌਕਰੀ ਤੇ ਰੱਖਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਈ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਨਹੋਣੀ ਤੋਂ ਬਚਿਆ ਜਾ ਸਕੇ। ਇਸ ਮੌਕੇ ਰਵਿੰਦਰ ਸਿੰਘ ਬਨੀ, ਕਾਕਾ ਜੀ, ਭੋਲਾ ਜੀ, ਮਿੱਤਲ ਜੀ, ਰਜਿੰਦਰ ਜੀ, ਰਿਸ਼ੂ ਓਬਰਾਏ, ਭੋਲੂ, ਰਜੀਵ ਖੰਨਾ, ਭਰਤ, ਕਮਲ ਅਤੇ ਸੋਨੂ ਤੋਂ ਇਲਾਵਾ ਹੋਰ ਵੀ ਰੈਡੀਮੇਡ ਗਾਰਮੈਂਟ ਵਪਾਰੀ ਮੌਕੇ ਤੇ ਹਾਜ਼ਰ ਸਨ।

ਫੋਟੋ ਗੈਲਰੀ- ਚੇਅਰਮੈਨ ਨਰੇਸ਼ ਸਿੰਗਲਾ ਅਤੇ ਹੋਰ ਵਪਾਰੀ ਮੀਟਿੰਗ ਦੌਰਾਨ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

Patiala Foundation Observes National Road Safety Month with Extensive Awareness & Training Initiatives

Leave a Reply

Your email address will not be published. Required fields are marked *

Recent Posts