ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਤੇ ਲਗਾਇਆ ਲੰਗਰ – ਧੀਰਜ ਚਲਾਣਾ

ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਦੋ ਸਾਲ ਪੂਰੇ ਹੋਣ ਤੇ ਲਗਾਇਆ ਲੰਗਰ – ਧੀਰਜ ਚਲਾਣਾ

ਡਾ. ਪ੍ਰਭਲੀਨ ਸਿੰਘ ਓ.ਐਸ.ਡੀ ਟੂ ਮੁੱਖ ਮੰਤਰੀ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ

ਅਯੁਧਿਆ ਵਿਖੇ ਸ੍ਰੀ ਰਾਮ ਮੰਦਰ ਅਤੇ ਪ੍ਰਾਣ ਪ੍ਰਤੀਸ਼ਠਾ ਦੇ ਦੋ ਸਾਲ ਪੂਰੇ ਹੋਣ ਤੇ ਜਾਗਰਤੀ ਚੈਰੀਟੇਬਲ ਫਾਊਂਡੇਸ਼ਨ (ਰਜਿ) ਵੱਲੋਂ ਧੀਰਜ ਚਲਾਣਾ ਅਤੇ ਦਿਵਿਆ ਸ਼ਰਮਾ ਦੀ ਅਗਵਾਈ ਹੇਠ ਛੋਟੀ ਬਾਰਾਦਰੀ ਵਿਖੇ ਆਲੂ ਪੂਰੀ, ਦੇਸੀ ਘਿਓ ਦੇ ਪ੍ਰਸ਼ਾਦ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਓ.ਐਸ.ਡੀ ਡਾ.ਪ੍ਰਭਲੀਨ ਸਿੰਘ ਪਹੁੰਚੇ ਅਤੇ ਸ਼ਰਧਾ ਨਾਲ ਲੰਗਰ ਵਿਖੇ ਸੇਵਾ ਕੀਤੀ। ਇਸ ਮੌਕੇ ਧੀਰਜ ਚਲਾਣਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦੇ ਦੋ ਸਾਲ ਪੂਰੇ ਹੋਣ ਤੇ ਪੂਰੇ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸੇ ਗੱਲ ਦਾ ਜਸ਼ਨ ਮਨਾਉਂਦੇ ਹੋਏ। ਅੱਜ ਸਵਾਦਿਸ਼ਟ ਲੰਗਰ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ 1500 ਦੇ ਕਰੀਬ ਸ਼ਰਧਾਲੂਆਂ ਨੇ ਲੰਗਰ ਦਾ ਆਨੰਦ ਮਾਣਿਆ ਅਤੇ ਸ਼੍ਰੀ ਰਾਮ ਪ੍ਰਭੂ ਜੀ ਦੇ ਜੈਕਾਰੇ ਲਗਾਏ। ਇਸ ਮੌਕੇ ਨਿਰਮਲ ਸਿੰਘ ਭੱਟੀਆਂ, ਜੈ ਭੂਸ਼ਣ ਮਲਿਕ, ਹਰਪ੍ਰੀਤ ਸੰਧੂ, ਵਿਜੇ ਕੁਕਾ, ਕੇ.ਕੇ ਸਹਿਗਲ, ਨੀਰਜ ਵਤਸ, ਸਵਤੰਤਰ ਪਾਸੀ, ਅਨਿਲ ਮਹਿਤਾ, ਪਵਨ ਗੁਪਤਾ, ਮਨਮੋਹਨ ਅਰੋੜਾ, ਪੀ.ਡੀ ਗੁਪਤਾ, ਆਰ.ਕੇ ਮਹਿਤਾ, ਮੈਡਮ ਸਤਿੰਦਰ ਪਾਲ ਕੌਰ ਵਾਲੀਆ, ਪਰਮਿੰਦਰ ਪਾਲ ਕੌਰ, ਰਾਜੇਸ਼ ਪੰਜੋਲਾ, ਰਾਜ ਰਾਣੀ ਚਲਾਣਾ, ਪਵਨ ਸ਼ਰਮਾ, ਦੀਪਕ ਡਕਾਲਾ, ਅਸ਼ਵਨੀ ਗੋਇਲ, ਟੋਨੀ ਬਾਂਸਲ, ਹਰਦੇਵ ਬੱਲੀ, ਹਨੀਸ਼ ਗੋਇਲ, ਸੁਭਾਸ਼ ਗੁਪਤਾ, ਡਾ. ਡਾਵਰ, ਡਾ. ਦੀਪਕ ਘਾਈ, ਪਰਵਿੰਦਰ ਸਿੰਘ, ਹਰਮਨਦੀਪ ਕੌਰ, ਮੋਹਨ ਲਾਲ, ਡਾ. ਵਰਿੰਦਰ ਵਰਮਾ, ਡਾ. ਅਨਿਲ ਕਪੂਰ, ਪਰਮਜੀਤ ਸਿੰਘ ਜੱਗੀ, ਦਵਿੰਦਰ ਕੌਰ, ਮਨਪ੍ਰੀਤ ਸਿੰਘ, ਬਲਵੰਤ ਸਿੰਘ ਸੱਭਰਵਾਲ, ਰਜੀਵ ਕਪੂਰ, ਭੂਵਨਪ੍ਰੀਤ ਸਿੰਘ, ਜਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜ਼ਰ ਸਨ।

ਫੋਟੋ ਗੈਲਰੀ – ਡਾ. ਪ੍ਰਭਲੀਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਧੀਰਜ ਚਲਾਣਾ ਦਿਵਯਾ ਸ਼ਰਮਾ ਅਤੇ ਹੋਰ ਆਗੂ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

वंदे मातरम् भारत का एक अत्यंत गौरवशाली और ऐतिहासिक गीत है।

Leave a Reply

Your email address will not be published. Required fields are marked *

Recent Posts