ਵੀਰ ਹਕੀਕਤ ਰਾਏ ਸਕੂਲ ਵਿੱਖੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ – ਨਰੇਸ਼ ਸਿੰਗਲਾ

ਵੀਰ ਹਕੀਕਤ ਰਾਏ ਸਕੂਲ ਵਿੱਖੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ – ਨਰੇਸ਼ ਸਿੰਗਲਾ

ਨਰੇਸ਼ ਸਿੰਗਲਾ ਨੇ ਬਤੌਰ ਮੁੱਖ ਮਹਿਮਾਨ ਸਕੂਲ ਦੇ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ

( (ਪਟਿਆਲ਼ਾ 30 ਜਨਵਰੀ ਜਸਵਿੰਦਰ ਜੁਲਕਾ ਨਿਊਜ਼ ਰੂਮ)  ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ, ਉਪ ਪ੍ਰਧਾਨ ਗਿਆਨ ਚੰਦ ਅਤੇ ਹੋਰ ਮੈਂਬਰਾਂ ਵੱਲੋਂ ਵੀਰ ਹਕੀਕਤ ਰਾਏ ਜੀ ਦਾ ਬਲਿਦਾਨ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਰੈਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਸਿੰਗਲਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਨੇ ਬੋਲਦਿਆ ਕਿਹਾ ਕਿ ਵਿਦਿਆਰਥੀ ਸਮਾਜ ਦਾ ਇੱਕ ਅਹਿਮ ਅੰਗ ਹੁੰਦੇ ਹਨ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਤੌਰ ਤੇ ਕਿਹਾ ਕਿ ਸਫਲ ਇਨਸਾਨ ਬਣਨ ਲਈ ਪੜ੍ਹਾਈ ਦੇ ਨਾਲ ਮਿਹਨਤ ਵੀ ਜਰੂਰੀ ਹੈ ਅਤੇ ਸਖਤ ਮਿਹਨਤ ਅਤੇ ਵਧੀਆ ਸਿੱਖਿਆ ਰਾਹੀਂ ਹੀ ਵਿਦਿਆਰਥੀ ਜੀਵਨ ਵਿੱਚ ਸਫਲ ਹੁੰਦੇ ਹਨ। ਉਹਨਾਂ ਅੱਗੇ ਕਿਹਾ ਕਿ ਵੀਰ ਹਕੀਕਤ ਰਾਏ ਸਕੂਲ ਵਿੱਖੇ ਵਿਦਿਆਰਥੀਆਂ ਨੂੰ ਉੱਚ ਤਕਨੀਕ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਨਾਂ ਨੂੰ ਸਿੱਧੇ ਤੌਰ ਤੇ ਭਾਰਤ ਦੀ ਸੰਸਕ੍ਰਿਤੀ ਅਤੇ ਦੇਸ਼ ਭਗਤੀ ਨਾਲ ਜੋੜਿਆ ਜਾਂਦਾ ਹੈ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਕੂਲ ਸਟਾਫ ਵੱਲੋਂ ਨਰੇਸ਼ ਸਿੰਗਲਾ ਨੂੰ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਰਲਾ ਭਟਨਾਗਰ, ਫਾਇਨੈਂਸ ਸਕੱਤਰ ਹਰਿੰਦਰ ਗੁਪਤਾ, ਸਟੋਰ ਇੰਚਾਰਜ ਦੀਪਕ ਸੇਠੀ, ਜਤਿੰਦਰ ਸ਼ਰਮਾ ਅਤੇ ਵਿਜੇ ਚੋਪੜਾ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।

ਫੋਟੋ ਗੈਲਰੀ- ਮੁੱਖ ਮਹਿਮਾਨ ਨਰੇਸ਼ ਸਿੰਗਲਾ ਨੂੰ ਸਨਮਾਨਿਤ ਕਰਦੇ ਹੋਏ ਵਿਪਨ ਸ਼ਰਮਾ ਅਤੇ ਸਕੂਲ ਦੇ ਸਟਾਫ ਮੈਂਬਰ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਪ੍ਰਧਾਨ ਮੰਤਰੀ ਦਾ ਦੌਰਾ ਪੰਜਾਬ ਪ੍ਰਤੀ ਸੰਜੀਦਗੀ ਦਾ ਸੂਚਕ – ਅਸ਼ਵਨੀ ਸ਼ਰਮਾ

ਧਰੂਵ ਪਾਂਡਵ ਕ੍ਰਿਕਟ ਟਰੱਸਟ ਨੇ ਲਗਾਇਆ ਖੂਨਦਾਨ ਕੈਂਪ- ਆਰ.ਪੀ.ਪਾਂਡਵ

Leave a Reply

Your email address will not be published. Required fields are marked *

Recent Posts