ਧਰੂਵ ਪਾਂਡਵ ਕ੍ਰਿਕਟ ਟਰੱਸਟ ਨੇ ਲਗਾਇਆ ਖੂਨਦਾਨ ਕੈਂਪ- ਆਰ.ਪੀ.ਪਾਂਡਵ

ਧਰੂਵ ਪਾਂਡਵ ਕ੍ਰਿਕਟ ਟਰੱਸਟ ਨੇ ਲਗਾਇਆ ਖੂਨਦਾਨ ਕੈਂਪ- ਆਰ.ਪੀ. ਪਾਂਡਵ

170 ਖੂਨਦਾਨੀਆਂ ਨੇ ਕੀਤਾ ਖੂਨ ਦਾਨ

(ਪਟਿਆਲਾ 31 ਜਨਵਰੀ – ਸੰਦੀਪ ਕੌਰ ਸਾਹਿਬਾ) ਧਰੂਵ ਪਾਂਡਵ ਕ੍ਰਿਕਟ ਟਰੱਸਟ ਵੱਲੋਂ ਬਾਰਾਂਦਰੀ ਕ੍ਰਿਕਟ ਗਰਾਊਂਡ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸੁਖਮਿੰਦਰ ਸਿੰਘ ਚੌਹਾਨ ਏ.ਆਈ.ਜੀ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਪੰਜਾਬ ਨੇ ਕੀਤਾ। ਇਸ ਮੌਕੇ ਫਿਲਮ ਅਦਾਕਾਰ ਹੋਬੀ ਧਾਲੀਵਾਲ, ਸੁਨੀਤਾ ਧੀਰ ਤੋਂ ਇਲਾਵਾ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਅਤੇ ਉਨਾਂ ਦੀ ਟੀਮ ਨੇ ਪਹੁੰਚ ਕੇ ਖੂਨਦਾਨ ਕੈਂਪ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਖੂਨ ਦਾਨੀਆਂ ਦੀ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ 170 ਦੇ ਕਰੀਬ ਖੂਨਦਾਨੀਆਂ ਦਾ ਖੂਨ ਇਕੱਠਾ ਕਰਕੇ ਬਲੱਡ ਬੈਂਕ ਵਿੱਚ ਜਮਾ ਕਰਵਾਇਆ। ਇਸ ਮੌਕੇ ਆਰ.ਪੀ ਪਾਂਡਵ ਨੇ ਦੱਸਿਆ ਕਿ ਧਰੂਵ ਪਾਂਡਵ ਇੱਕ ਬਿਹਤਰੀਨ ਕ੍ਰਿਕਟਰ ਸੀ। ਜਿਸਨੇ ਰਣਜੀ ਕ੍ਰਿਕਟ ਟੂਰਨਾਮੈਂਟ ਵਿੱਚ 14 ਸਾਲ ਦੀ ਉਮਰ ਵਿੱਚ ਪੰਜਾਬ ਵੱਲੋਂ ਖੇਡਦੇ ਹੋਏ ਸੈਂਕੜਾ ਅਤੇ ਫਸਟ ਕਲਾਸ ਕ੍ਰਿਕਟ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ। ਉਹਨਾਂ ਨੇ ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ, ਅਨਿਲ ਕੁੰਬਲੇ, ਵਿਨੋਦ ਕਾਂਬਲੀ, ਅਜੇ ਜੁਡੇਜਾ ਅਤੇ ਰਾਹੁਲ ਦ੍ਰਾਵਿੜ ਅਤੇ ਹੋਰ ਨਾਮੀ ਕ੍ਰਿਕਟਰਾਂ ਨਾਲ ਕ੍ਰਿਕਟ ਖੇਡ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਅਤੇ ਉਸ ਮੌਕੇ ਏਸ਼ੀਆ ਕੱਪ ਨੂੰ ਜਿੱਤਿਆ। ਇਸ ਮੌਕੇ ਸ਼ਹਿਰ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ ਵਿਦਿਆਰਥੀ ਖਿਡਾਰੀ ਅਤੇ ਹੋਰ ਸ਼ਹਿਰ ਵਾਸੀਆਂ ਨੇ ਵੱਧ ਚੜ ਕੇ ਇਸ ਖੂਨਦਾਨ ਵਿੱਚ ਯੋਗਦਾਨ ਪਾਇਆ।

ਫੋਟੋ ਗੈਲਰੀ- ਸੁਖਮਿੰਦਰ ਸਿੰਘ ਏ.ਆਈ.ਜੀ, ਆਰ.ਪੀ ਪਾਂਡਵ ਨਰਿੰਦਰ ਲਾਲੀ ਅਤੇ ਹੋਰ ਖੂਨਦਾਨ ਕੈਂਪ ਦੌਰਾਨ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਵੀਰ ਹਕੀਕਤ ਰਾਏ ਸਕੂਲ ਵਿੱਖੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ – ਨਰੇਸ਼ ਸਿੰਗਲਾ

ਚੋਰਾਂ ਨੇ ਈ- ਰਿਕਸ਼ਾ ਸ਼ੋ ਰੂਮ ਦੇ ਤੋੜੇ ਤਾਲੇ ਤੇ ਕੀਤੀ ਚੋਰੀ

Leave a Reply

Your email address will not be published. Required fields are marked *

Recent Posts