ਚੋਰਾਂ ਨੇ ਈ- ਰਿਕਸ਼ਾ ਸ਼ੋ ਰੂਮ ਦੇ ਤੋੜੇ ਤਾਲੇ ਤੇ ਕੀਤੀ ਚੋਰੀ

ਚੋਰਾਂ ਨੇ ਈ- ਰਿਕਸ਼ਾ ਸ਼ੋ ਰੂਮ ਦੇ ਤੋੜੇ ਤਾਲੇ ਤੇ ਕੀਤੀ ਚੋਰੀ

(ਪਟਿਆਲ਼ਾ 31 ਜਨਵਰੀ- ਕੰਚਨ ਸਚਦੇਵਾ) ਪਟਿਆਲਾ ਵਿਖੇ ਚੋਰਾਂ ਦੇ ਹੌਸਲੇ ਦਿਨ ਬ ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਬੁੱਧਵਾਰ ਦੀ ਰਾਤ ਅਤੇ ਵੀਰਵਾਰ ਦੀ ਚੜ੍ਹਦੀ ਸਵੇਰ ਨੂੰ ਚੋਰਾਂ ਨੇ ਰਾਜਪੁਰਾ ਰੋਡ ਸਾਹਮਣੇ ਵੀਰ ਹਕੀਕਤ ਰਾਏ ਪਲੇ ਗਰਾਂਊਂਡ ਵਿਖੇ ਈ- ਰਿਕਸ਼ਾ ਸ਼ੋ ਰੂਮ ਏ. ਕੇ. ਮੋਟਰ ਦੇ ਤਾਲੇ ਤੋੜ ਕੇ ਚੋਰੀ ਕਰ ਲਈ। ਇਸ ਮੌਕੇ ਸ਼ੋ ਰੂਮ ਦੇ ਮਾਲਕ ਨੀਰਜ ਕੁਮਾਰ ਨੇ ਦੱਸਿਆ ਕੇ ਚੋਰਾਂ ਵੱਲੋਂ ਰੀ ਰਿਕਸ਼ਾ ਦੀਆਂ ਪੰਜ ਬੈਟਰੀਆਂ, ਟੂਲ ਕਿੱਟਾਂ ਸ਼ੋ- ਰੂਮ ਵਿਖੇ ਲੱਗਿਆ ਹੋਇਆ ਇਨਵਰਟਰ, ਬੈਟਰੀ ਅਤੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਜਿਸ ਦੀ ਕੀਮਤ ਦਾ ਨੁਕਸਾਨ ਲੱਖਾਂ ਰੁਪਏ ਵਿੱਚ ਹੋਇਆ ਜਾਪਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਚੋਰੀ ਸਬੰਧੀ ਪੁਲਿਸ ਥਾਣਾ ਡਿਵੀਜ਼ਨ ਨੰਬਰ 4 ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਸੀ। ਜਿੱਥੋਂ ਪੁਲਿਸ ਮੁਲਾਜ਼ਮਾਂ ਨੇ ਆ ਕੇ ਚੋਰੀ ਸੰਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਫੋਟੋ ਗੈਲਰੀ- ਚੋਰਾਂ ਵੱਲੋਂ ਤੋੜਿਆ ਹੋਇਆ ਸ਼ਟਰ ਅਤੇ ਸ਼ੋ- ਰੂਮ ਕੈਬਿਨ ਦੇ ਸ਼ੀਸ਼ੇ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਧਰੂਵ ਪਾਂਡਵ ਕ੍ਰਿਕਟ ਟਰੱਸਟ ਨੇ ਲਗਾਇਆ ਖੂਨਦਾਨ ਕੈਂਪ- ਆਰ.ਪੀ.ਪਾਂਡਵ

ਮੁੱਖ ਮੰਤਰੀ ਸਿਹਤ ਯੋਜਨਾ ਨੂੰ ਪੰਜਾਬ ਭਰ ਵਿੱਚ ਲੋਕਾਂ ਦਾ ਵੱਡਾ ਹੁੰਗਾਰਾ: ਡਾ.ਬਲਬੀਰ ਸਿੰਘ

Leave a Reply

Your email address will not be published. Required fields are marked *

Recent Posts