ਤਰਨਤਾਰਨ ਲਾਅ ਕਾਲਜ ਚ ਕਲਾਸ ਚ ਵੜਕੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਕਤਲ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ ਦੋਵਾਂ ਦੀ ਹੋਈ ਮੌਤ

ਤਰਨਤਾਰਨ ਲਾਅ ਕਾਲਜ ਚ ਕਲਾਸ ਚ ਵੜਕੇ ਨੌਜਵਾਨ ਨੇ ਲੜਕੀ ਨੂੰ ਮਾਰੀ ਗੋਲੀ, ਕਤਲ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋਲੀ ਦੋਵਾਂ ਦੀ ਹੋਈ ਮੌਤ

(ਪਟਿਆਲਾ 9 ਫਰਵਰੀ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਤਰਨਤਾਰਨ ਦੇ ਇਕ ਲਾਅ ਕਾਲਜ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਇਕ ਨੌਜਵਾਨ ਮੁੰਡੇ ਨੇ ਇੱਕ ਤਰਫਾ ਪਿਆਰ ਦੇ ਚੱਕਰ ਵਿੱਚ ਕਾਲਜ ਦੇ ਕਲਾਸ ਰੂਮ ਵਿੱਚ ਇਕ ਵਿਦਿਆਰਥਣ ਨੂੰ ਗੋਲੀ ਮਾਰ ਦਿੱਤੀ। ਘਟਨਾ ਮਗਰੋਂ ਨੌਜਵਾਨ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦਰਦਨਾਕ ਘਟਨਾਕ੍ਰਮ ਚ ਮੁੰਡੇ ਤੇ ਕੁੜੀ ਦੋਹਾਂ ਦੀ ਮੌਤ ਹੋ ਗਈ।
ਮ੍ਰਿਤਕ ਵਿਦਿਆਰਥਣ ਦੀ ਪਹਿਚਾਣ ਨੌਸ਼ਹਿਰਾ ਪੰਨੂਆਂ ਦੀ ਰਹਿਣ ਵਾਲੀ ਸੰਦੀਪ ਕੌਰ ਵਜੋਂ ਹੋਈ ਹੈ। ਜਦਕਿ ਨੌਜਵਾਨ ਮੁੰਡੇ ਦੀ ਪਹਿਚਾਣ ਪਿੰਡ ਮੱਲੀਆਂ ਦੇ ਰਹਿਣ ਵਾਲੇ ਪ੍ਰਿੰਸ ਰਾਜ ਸਿੰਘ ਵਜੋਂ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਨੇ ਕਾਲਜ ਦੇ ਕਲਾਸ ਰੂਮ ਵਿੱਚ ਵੜਕੇ ਸੰਦੀਪ ਕੌਰ ਦੇ ਮੱਥੇ ’ਤੇ ਗੋਲੀ ਮਾਰੀ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆ। ਪੁਲਿਸ ਵੱਲੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

More From Author

ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਿਆ

Big Breaking News…Pakistan bows down to play WC T20 match on Feb 15th against India

Leave a Reply

Your email address will not be published. Required fields are marked *