ਪਿਤਾ ਨਾਲ ਜਾ ਰਹੇ 5 ਸਾਲਾ ਬੱਚੇ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

ਪਿਤਾ ਨਾਲ ਜਾ ਰਹੇ 5 ਸਾਲਾ ਬੱਚੇ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

(ਜਲੰਧਰ 22 ਫਰਵਰੀ – ਪਰਮਜੀਤ ਬੇਦੀ ਨਿਊਜ਼ ਰੂਮ ਬਿਊਰੋ) ਲੋਹੀਆਂ ਇਲਾਕੇ ਵਿੱਚ ਬਣ ਰਹੇ ਫਲਾਈਓਵਰ ਦੀ ਸਰਵਿਸ ਲੇਨ ’ਤੇ ਪਏ ਗੱਡੇ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ। ਪਿੰਡ ਨਵਾਂ ਪਿੰਡ ਖਾਲੇਵਾਲ ਦਾ ਰਹਿਣ ਵਾਲਾ 5 ਸਾਲਾ ਗੁਰਜੋਤ ਸਿੰਘ ਆਪਣੇ ਪਿਤਾ ਸ਼ੀਤਲ ਸਿੰਘ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਲੋਹੀਆਂ ਵੱਲ ਜਾ ਰਿਹਾ ਸੀ। ਪੈਟਰੋਲ ਪੰਪ ਦੇ ਨੇੜੇ ਸਰਵਿਸ ਲੇਨ ’ਤੇ ਪਏ ਗੱਡੇ ਕਾਰਨ ਐਕਟਿਵਾ ਫਿਸਲ ਗਈ। ਹਾਦਸੇ ਦੌਰਾਨ ਸ਼ੀਤਲ ਸਿੰਘ ਸੜਕ ਦੇ ਕੰਢੇ ਡਿੱਗ ਪਿਆ, ਜਦਕਿ ਪਿੱਛੇ ਬੈਠਾ ਬੱਚਾ ਉੱਛਲ ਕੇ ਸੜਕ ਦੇ ਵਿਚਕਾਰ ਜਾ ਡਿੱਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਦੇ ਅੱਗਲੇ ਟਾਇਰ ਹੇਠਾਂ ਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਟਾਇਰ ਹੇਠੋਂ ਕੱਢ ਕੇ ਤੁਰੰਤ ਜੋਸਨ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬੱਚੇ ਦੀ ਮੌਤ ਨਾਲ ਪਿੰਡ ਨਵਾਂ ਪਿੰਡ ਖਾਲੇਵਾਲ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਰਿਵਾਰ ਨੇ ਟਰੱਕ ਚਾਲਕ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪੁਲਿਸ ਨੂੰ ਮਨਾਂ ਕਰ ਦਿੱਤਾ ਹੈ।
ਪੁਲਿਸ ਨੇ ਟਰੱਕ ਚਾਲਕ ਬਾਬੂ ਰਾਮ ਅਤੇ ਵਾਹਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਟਰੱਕ ਨਾਸਿਕ ਤੋਂ ਜਲੰਧਰ ਆ ਰਿਹਾ ਸੀ। ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

More From Author

ਵਿਦਿਆਰਥੀਆਂ ਦੁਆਰਾ ਅਧਿਆਪਕਾਂ ਉੱਪਰ ਲਗਾਤਾਰ ਹੋ ਰਹੇ ਹਨ ਜਾਨਲੇਵਾ ਹਮਲੇ…ਪੇਸ਼ ਹੈ ਫੀਚਰ ਸਟੋਰੀ

Leave a Reply

Your email address will not be published. Required fields are marked *