ਵਿਦਿਆਰਥੀਆਂ ਦੁਆਰਾ ਅਧਿਆਪਕਾਂ ਉੱਪਰ ਲਗਾਤਾਰ ਹੋ ਰਹੇ ਹਨ ਜਾਨਲੇਵਾ ਹਮਲੇ…ਪੇਸ਼ ਹੈ ਫੀਚਰ ਸਟੋਰੀ

ਵਿਦਿਆਰਥੀਆਂ ਦੁਆਰਾ ਅਧਿਆਪਕਾਂ ਉੱਪਰ ਲਗਾਤਾਰ ਹੋ ਰਹੇ ਹਨ ਜਾਨਲੇਵਾ ਹਮਲੇ…ਪੇਸ਼ ਹੈ ਫੀਚਰ ਸਟੋਰੀ

(ਪਟਿਆਲਾ 21 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਭਾਰਤ ਦੀ ਸੰਸਕ੍ਰਿਤੀ ਵਿੱਚ ਅਧਿਆਪਕ ਅਤੇ ਅਧਿਆਪਕਾਂ ਨੂੰ ਮਾਤਾ ਪਿਤਾ ਤੋਂ ਬਾਅਦ ਸਭ ਤੋਂ ਪਹਿਲਾਂ ਦਰਜਾ ਦਿੱਤਾ ਗਿਆ ਹੈ। ਅੱਜ ਦੀ ਵਿਦਿਆਰਥੀਆਂ ਤੋਂ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਧਿਆਪਕ ਅਤੇ ਗੁਰੂਆਂ ਦਾ ਦਿਲ ਤੋਂ ਸਤਿਕਾਰ ਕਰਨ। ਅੱਜ ਦੇ ਬਦਲੇ ਹੋਏ ਦੌਰ ਵਿੱਚ ਵਿਦਿਆਰਥੀਆਂ ਦੁਆਰਾ ਅਧਿਆਪਕਾ ਉੱਪਰ ਲਗਾਤਾਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹਨ। ਪੇਸ਼ ਹਨ, ਪਿਛਲੇ ਕੁਝ ਦਿਨਾਂ ਵਿੱਚ ਘਟੀਆਂ ਹੋਈਆਂ ਅਹਿਮ ਘਟਨਾਵਾਂ।

1- ਪਿਛਲੇ ਸਾਲ 18 ਅਗਸਤ 2025 ਨੂੰ ਗਾਜੀਪੁਰ ਉੱਤਰ ਪ੍ਰਦੇਸ਼ ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਦਸਵੀਂ ਦੇ ਇੱਕ ਵਿਦਿਆਰਥੀ ਆਦਿਤਿਆ ਵਰਮਾ ਨਾਲ ਉਸ ਦੇ ਇੱਕ
ਸਹਿਪਾਠੀ ਵਲੋਂ ਮਾਮੂਲੀ ਜਿਹੀ ਕਹਾ ਸੁਣੀ ਹੋਣ ਤੋਂ ਬਾਅਦ ਸਕੂਲ ਬੈਗ ਵਿੱਚ ਲੂਕੋ ਕੇ ਲਿਆਂਦੇ ਹੋਏ ਚਾਕੂ ਨਾਲ ਆਦਿਤਿਆ ਵਰਮਾ ਤੇ ਤਾਬੜ ਤੋੜ ਹਮਲੇ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

2 – 10 ਅਕਤੂਬਰ 2025 ਨੂੰ ਔਰੰਗਾਬਾਦ ਬਿਹਾਰ ਜਿਲ੍ਹੇ ਦੇ ਭਖਰੂਆਂ ਪਿੰਡ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਣਿਤ ਦੇ ਅਧਿਆਪਕ ਸੁਦਾਮਾ ਕੁਮਾਰ ਦੁਆਰਾ ਅਨੁਸ਼ਾਸਨਹੀਨਤਾ ਦੇ ਕਾਰਨ ਡਾਂਟਨ ਅਤੇ ਚੇਤਾਵਨੀ ਦੇਣ ਤੋਂ ਨਰਾਜ ਇੱਕ ਨਾਬਾਲਿਗ ਵਿਦਿਆਰਥੀ ਨੇ ਅਧਿਆਪਕ ਤੇ ਚਾਕੂ ਨਾਲ ਵਾਰ ਕਰਕੇ, ਉਸ ਨੂੰ ਗੰਭੀਰ ਰੂਪ ਵਿੱਚ ਘਾਇਲ ਕਰ ਦਿੱਤਾ। ਜਿਸ ਤੋਂ ਬਾਅਦ ਅਧਿਆਪਕ ਦੀ ਗਰਦਨ ਤੇ 10 ਟਾਂਕੇ ਲਗਾਉਣੇ ਪਏ।

3 – 8 ਫਰਵਰੀ 2026 ਨੂੰ ਲੁਧਿਆਣਾ ਵਿੱਚ ਟਿਊਸ਼ਨ ਟੀਚਰ ਨੇ ਨੌਵੀਂ ਕਲਾਸ ਦੇ ਵਿਦਿਆਰਥੀ ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਦੋਸਤਾਂ ਵਿਰੁੱਧ, ਉਸ ਦੇ ਘਰ ਵਿੱਚ ਵੜ ਕੇ ਹਮਲਾ ਕਰਨ ਗਾਲੀ ਗਲੋਚ ਕਰਨ ਦੇ ਆਰੋਪ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅਧਿਆਪਕ ਦਾ ਦੋਸ਼ ਹੈ ਉਸਨੇ ਟਿਊਸ਼ਨ ਤੇ ਟਾਈਮ ਸਿਰ ਨਾ ਆਣ ਤੇ ਵਿਦਿਆਰਥੀਆਂ ਨੂੰ ਡਾਂਟ ਲਗਾਈ ਸੀ। ਜਿਸ ਤੋਂ ਨਰਾਜ ਵਿਦਿਆਰਥੀ ਦੇ ਮਾਪਿਆਂ ਅਤੇ ਹੋਰ ਦੋਸਤਾਂ ਨੇ ਅਧਿਆਪਕ ਦੀ ਜਮ ਕੇ ਪਿਟਾਈ ਕਰ ਦਿੱਤੀ।

4 – ਇਸੇ ਸਾਲ 4 ਫਰਵਰੀ ਨੂੰ ਤਰਨ ਤਾਰਨ ਪੰਜਾਬ ਵਿੱਚ ਲੋਕ ਕਾਲਜ ਵਿੱਚ ਇੱਕ ਤਰਫਾ ਪਿਆਰ ਦੇ ਕਾਰਨ ਇੱਕ ਵਿਦਿਆਰਥੀ ਨੇ ਆਪਣੀ ਸਹਿਪਾਠਣ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਲਿਆ।

ਵਿਦਿਆਰਥੀਆਂ ਦੁਆਰਾ ਇਸ ਪ੍ਰਕਾਰ ਦਾ ਦੁਖਦ ਆਚਰਨ ਉਹਨਾਂ ਦੇ ਮਾਤਾ ਪਿਤਾ ਦੁਆਰਾ ਵਧੀਆ ਸੰਸਕਾਰ ਨਾ ਭਰਨਾ ਅਤੇ ਬੱਚੇ ਦੀਆਂ ਰੋਜਾਨਾ ਗਤੀਵਿਧੀਆਂ ਤੇ ਨਜ਼ਰ ਨਾ ਰੱਖਣ ਦਾ ਨਤੀਜਾ ਹੈ। ਅਖੀਰ ਵਿੱਚ ਮਾਤਾ ਪਿਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ। ਕਿ ਉਹ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਵੱਡਿਆਂ ਦਾ ਸਨਮਾਨ ਕਰਨ ਅਤੇ ਅਧਿਆਪਕਾਂ ਦਾ ਆਦਰ ਕਰਨ ਦੀ ਸਿੱਖਿਆ ਤੇ ਜ਼ੋਰ ਦੇਣ।

More From Author

ਜੋਤਿਸ਼ ਗਿਆਨ ਸੰਸਥਾ ਵੱਲੋਂ ਅਚਾਰੀਆ ਨਵਦੀਪ ਮਦਾਨ ਸਨਮਾਨਿਤ

Leave a Reply

Your email address will not be published. Required fields are marked *