ਵਿਧਾਇਕ ਕੋਹਲੀ ਅਤੇ ਮੇਅਰ ਗੋਗੀਆ ਵੱਲੋਂ ਪਟਿਆਲਾ ‘ ਚ ਕਰੀਬ 6 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ 

ਵਿਧਾਇਕ ਕੋਹਲੀ ਅਤੇ ਮੇਅਰ ਗੋਗੀਆ ਵੱਲੋਂ ਪਟਿਆਲਾ ‘ ਚ ਕਰੀਬ 6 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ 

ਹਰ ਵਾਰਡ ‘ ਚ ਸਮਾਨ ਤੌਰ ‘ਤੇ ਵਿਕਾਸ—ਵਿਧਾਇਕ ਕੋਹਲੀ

(ਪਟਿਆਲਾ 23 ਫਰਵਰੀ – ਸੰਦੀਪ ਕੌਰ ਸਾਹਿਬਾਨ ਨਿਊਜ਼ ਰੂਮ ਬਿਊਰੋ) ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਵਾਰਡ ਨੰਬਰ 58 ਮਾਡਲ ਟਾਊਨ ਤੋਂ ਸ਼ੁਰੂ ਕਰਵਾਏ ਗਏ। ਵਿਧਾਇਕ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ-ਹਿਤੈਸ਼ੀ ਅਤੇ ਵਿਕਾਸ ਦੀ ਨੀਤੀ ਤਹਿਤ ਅਮਲ ਵਿੱਚ ਲਿਆਂਦੇ ਗਏ ਹਨ।ਕੋਹਲੀ ਨੇ ਕਿਹਾ ਕਿ ਵਿਕਾਸ ਕਾਰਜਾਂ ਤਹਿਤ ਕੈਪੀਟਲ ਥੀਏਟਰ ਤੋਂ ਕੋਹਲੀ ਟਰਾਂਸਪੋਰਟ, ਸਰਹਿੰਦੀ ਗੇਟ, ਟੀ.ਬੀ. ਹਸਪਤਾਲ ਰੋਡ, ਸੀ.ਆਈ.ਏ ਸਟਾਫ ਤੋਂ ਸਦਰ ਬਜ਼ਾਰ, ਮਾਡਲ ਟਾਊਨ, ਮਜੀਠੀਆ ਇਨਕਲੇਵ, ਡੀ.ਐਲ.ਐਫ ਕਲੋਨੀ ਦੀ ਮੇਨ ਰੋਡ, ਹੀਰਾ ਬਾਗ, ਰਣਜੀਤ ਨਗਰ ਅਤੇ ਆਦਰਸ਼ ਨਗਰ ਸਮੇਤ ਕਈ ਪ੍ਰਮੁੱਖ ਇਲਾਕਿਆਂ ਵਿੱਚ ਸੜਕਾਂ ਦੀ ਨਵੀਂ ਬਣਤ, ਰੀਕਾਰਪੇਟਿੰਗ, ਇੰਟਰਲਾਕਿੰਗ ਟਾਈਲਾਂ, ਡਰੇਨੇਜ ਸੁਧਾਰ ਅਤੇ ਆਵਾਜਾਈ ਸੁਵਿਧਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਕਾਰਜਾਂ ਨਾਲ ਨਾ ਸਿਰਫ ਟ੍ਰੈਫਿਕ ਪ੍ਰਬੰਧਨ ਸੁਧਰੇਗਾ, ਸਗੋਂ ਇਲਾਕੇ ਦੀ ਸੂਰਤ ਵੀ ਨਿਖਰੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਹਰ ਹਿੱਸੇ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਪ੍ਰੋਜੈਕਟਾਂ ਦੀ ਘੋਸ਼ਣਾ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਸਾਰੇ ਵਿਕਾਸ ਕਾਰਜ ਮਿਆਰੀ ਤਰੀਕੇ ਨਾਲ ਅਤੇ ਸਮੇਂ ਸਿਰ ਮੁਕੰਮਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਲ-ਨਾਲ ਹਰੇ-ਭਰੇ ਅਤੇ ਸੁੰਦਰ ਸ਼ਹਿਰ ਦੀ ਦ੍ਰਿਸ਼ਟੀ ਨੂੰ ਵੀ ਸਾਕਾਰ ਕੀਤਾ ਜਾ ਰਿਹਾ ਹੈ।

ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਦਰਸ਼ੀ ਪ੍ਰਸ਼ਾਸਨ ਅਤੇ ਤੇਜ਼ ਗਤੀ ਨਾਲ ਵਿਕਾਸ ਕਾਰਜ ਜਾਰੀ ਰਹਿਣਗੇ। ਇਸ ਮੌਕੇ ਐਮ.ਸੀ ਗੁਰਜੀਤ ਸਿੰਘ ਸਾਹਨੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਜਲੰਧਰ ਦੇ ਖੰਡਰਾਂ ਤੋਂ ਨਿਕਲਿਆ 1921 ਦਾ ਵਿਂਟੇਜ ਟਰੈਕਟਰ 1.25 ਕਰੋੜ ਰੁਪਏ ਵਿੱਚ ਵਿਕਿਆ…ਪੇਸ਼ ਹੈ ਫੀਚਰ ਸਟੋਰੀ

Leave a Reply

Your email address will not be published. Required fields are marked *

Recent Posts